ਗੜ੍ਹਸ਼ੰਕਰ ‘ਚ ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਯੂਨੀਅਨ ਨੇ ਮੰਗਾ ਨੂੰ ਲੈ ਕੇ ਰੋਸ ਰੈਲੀ ਕੀਤੀ

ਗੜ੍ਹਸ਼ੰਕਰ 12 ਜੂਨ ( ਅਸ਼ਵਨੀ ਸ਼ਰਮਾ ) : ਪੀ.ਡਬਲਯੂ.ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਬ੍ਰਾਂਚ ਗੜ੍ਹਸ਼ੰਕਰ ਵਲੋਂ ਸੂਬਾ ਕਮੇਟੀ ਦੇ ਸੱਦੇ ਤੇ ਸਾਥੀ ਨਿਰਭੈਲ ਸਿੰਘ ਬਹਿਬਲਪੁਰ ਦੀ
ਪ੍ਰਧਾਨਗੀ ਹੇਠ ਉਪ ਮੰਡਲ ਇੰਜੀਨੀਅਰ ਸਿੰਚਾਈ ਗੜ੍ਹਸ਼ੰਕਰ ਦੇ ਦਫਤਰ ਅੱਗੇ ਭਰਵੀਂ ਰੋਸ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆ ਸਟੇਟ ਕਮੇਟੀ ਦੇ ਜਰਨਲ ਸਕੱਤਰ ਤੇ ਜਿਲਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਸਰਕਾਰ ਦੇ ਉਸ ਮੁਲਾਜਮ ਮਾਰੂ ਪੱਤਰ ਜਿਸ ‘ਚ ਮੁਲਾਜਮਾਂ ਨੂੰ ਨਿੰਕਮੇ ਕਹਿ ਕੇ ਛਾਾਂਟੀ ਕਰਨ ਦੀ ਗੱਲ ਕਹੀ ਗਈ ਹੈ ਉਸ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਇਸ ਪੱਤਰ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਪੇ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ, ਡੀ.ਏ ਦੀਆ ਬਕਾਇਆ ਪਈਆਂ ਕਿਸ਼ਤਾ ਨੂੰ ਜਾਰੀ ਕੀਤਾ ਜਾਵੇ।ਵਾਹਿਦਪੁਰੀ ਨੇ ਕਿਹਾ ਕਿ ਜਲ ਸਪਲਾਈ ਵਿਭਾਗ ‘ਚ ਠੇਕੇਦਾਰ ਬਣਾਕੇ ਰੱਖੇ ਗਏ ਮੁਲਾਜਮਾਂ ਨੂੰ ਵਿਭਾਗ ‘ਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ,ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ ਦਿਤੀ ਜਾਵੇ,ਸੀ.ਪੀ.ਫੰਡ ਦੀ ਅਦਾਇਗੀ ਕੀਤੀ ਜਾਵੇ ਅਤੇ ਵਿਭਾਗਾ ‘ਚ ਪਈਆਂ ਖਾਲੀ ਪੋਸਟਾਂ ਭਰੀਆਂ ਜਾਣ।

ਇਸ ਮੌਕੇ ਜਿਲੇ ਦੇ ਜਰਨਲ ਸਕੱਤਰ ਅਮਰਜੀਤ ਸਿੰਘ,ਬ੍ਰਾਂਚ ਸਕੱਤਰ ਸੁੱਚਾ ਸਿੰਘ ਅਤੇ ਮਲਕੀਤ ਸਿੰਘ ਮਾਹਿਲਪੁਰ ਨੇ ਆਪਣੇ ਸੰਬੋਧਨ ‘ਚ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਫੈਸਲਾ ਵਾਪਸ ਨਾ ਲਿਆ ਤਾਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਐਸ.ਡੀ.ਓ ਜਲ ਸਰੋਤ ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿਤਾ ਗਿਆ ਅਤੇ ਉਹਨਾਂ ਨੇ ਵਿਸ਼ਵਾਸ਼ ਦਵਾਇਆ ਕਿ ਜਲਦੀ ਹੀ ਸਰਕਾਰ ਨੂੰ ਇਹ ਮੰਗ ਪੱਤਰ ਸ਼ਿਫਾਰਸ ਲਈ ਭੇਜ ਦਿਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਸਹੂੰਗੜਾ,ਦਲਜੀਤ ਸਿੰਘ,ਜੀਤ ਸਿੰਘ ਬਗਵਾਈ,ਵਿਨੋਦ ਕੁਮਾਰ,ਰਮਨ ਕੁਮਾਰ,ਪਰਮਜੀਤ ਸਿੰਘ ਪਠਲਾਵਾ,ਗਿਆਨ ਚੰਦ ਬਾੜੀਆ, ਜਗਦੀਸ਼ ਪੱਖੋਵਾਲ,ਸੁਖਵਿੰਦਰ ਕੁਮਾਰ,ਚੰਨਣ ਰਾਮ,ਸਤੀਸ਼ ਕੁਮਾਰ,ਬਲਭੱਦਰ ਸਿੰਘ,ਸੁਰਜੀਤ ਸਿੰਘ,ਜੋਗਿੰਦਰ ਸਿੰਘ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply