ਪ੍ਰਸ਼ਾਸ਼ਨ ਨੂੰ 4 ਨਵੰਬਰ ਤੱਕ ਅਲਟੀਮੇਟਮ : ਐਸਡੀਐਮ ‘ਤੇ ਕਾਰਵਾਈ ਨਾ ਕੀਤੀ ਤਾਂ 5 ਨਵੰਬਰ ਮਿੰਨੀ ਸੈਕਟਰੀਏਟ ਦੀ ਹੋਵੇਗੀ ਘੇਰਾਬੰਦੀ – ਬਸਪਾ 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਬਸਪਾ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਪ੍ਰਸ਼ਾਸ਼ਨ ਦੇ ਕੁਝ ਉਂੱਚ ਅਧਿਕਾਰੀਆਂ ਵਲੋਂ ਦਲਿਤ ਭਾਈਚਾਰੇ ਨਾਲ ਕੀਤੀ ਜਾ ਰਹੀ ਨਜਰਅੰਦਾਜੀ ਕਰਕੇ ਪ੍ਰਸ਼ਾਨ ਹਨ। ਉਂੱਨਾ ਦਾ ਆਰੋਪ ਹੈ ਕਿ ਜਦੋਂ ਵੀ ਉਹ ਪ੍ਰਸ਼ਾਨਿਕ ਅਧਿਕਾਰੀਆਂ ਨਾਲ ਲੋਕ ਹਿੱਤ ‘ਚ ਕੋਈ ਮੁੱਦਾ ਉਠਾਉਂਦੇ ਹਨ ਤਾਂ ਮੌਜੂਦਾ ਅਧਿਕਾਰੀ ਉਂੱਨਾ ਨੂੰ ਨਾ ਸਿਰਫ ਨਜਰਅੰਦਾਜ ਕਰਦੇ ਹਨ ਬਲਕਿ ਅਪਮਾਨਿਤ ਵੀ ਕਰਦੇ ਹਨ। ਉਂੱਨਾ ਦੀ ਇਹ ਤਕਲੀਫ ਤੇ ਦੁੱਖ ਦਰਦ ਜਾਨਣ ਲਈ ਬਸਪਾ ਦੇ ਸੂਬਾ ਪ੍ਰਧਾਨ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ।
ਲੋਕ ਹਿੱਤ ਸਮੱਸਿਆ ਦੱਸੋ ਤਾਂ ਨਜਰ ਅੰਦਾਜ ਕਰਦਾ ਹੈ ਪ੍ਰਸ਼ਾਸਨ – ਜਿਲਾ ਪ੍ਰਧਾਨ ਅਹੀਰ 
ਬਸਪਾ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਪਰਸ਼ੋਤਮ ਰਾਜ ਅਹੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਰ ਡੀਸੀ ਕੋਲ ਜਾਂ ਐਸਡੀਐਮ ਕੋਲ ਅਗਰ ਲੋਕ ਹਿੱਤ ਕੋਈ ਸਮੱਸਿਆ ਲੈ ਕੇ ਜਾÀ ਤਾਂ ਉਹ ਬਿਲਕੁੱਲ ਇਸ ਢੰਗ  ਨਾਲ ਪੇਸ਼ ਆਉਂਦੇ ਹਨ ਜਿਸ ਤਰਾਂ ਅਸੀਂ ਭਾਰਤ ਦੇਸ਼ ਦੇ ਨਾਗਰਿਕ ਹੀ ਨਹੀਂ ਹਾਂ।

ਉਂੱਨਾ ਕਿਹਾ ਕਿ ਪਾਰਟੀ ਜੋਨ ਇੰਚਾਰਜ ਦਲਜੀਤ ਰਾਏ  ਬੀਤੇ ਦਿਨੀਂ ਜਦੋਂ ਐਸਡੀਐਮ ਕੋਲ ਗਏ ਤਾਂ ਉਂੱਨਾ ਨੇ ਜੋਨ ਇੰਚਾਰਜ ਦਲਜੀਤ ਰਾਏ ਦਾ ਵਿਜਿਟਿੰਗ ਕਾਰਡ ਹੀ ਪਾੜ ਕੇ ਸੁੱਟ ਦਿੱਤਾ। ਇਸ ਦੌਰਾਨ ਜਦੋਂ ਉਹ ਇਸ ਸਬੰਧੀ ਖੁੱਦ ਡੀਸੀ ਮੈਡਮ ਈਸ਼ਾ ਕਾਲੀਆ ਨੂੰ ਮਿਲੇ ਤਾਂ ਉੱਨਾਂ ਕਿਹਾ ਕਿ ਉਹ ਇਸ ਮਾਮਲੇ ਚ ਕੁਝ ਨਹੀਂ ਕਰ ਸਕਦੇ। ਜਿਲਾ ਪ੍ਰਧਾਨ ਅਹੀਰ ਨੇ ਕਿਹਾ ਕਿ ਇਸੇ ਬੇਇਨਸਾਫੀ ਦੇ ਕਾਰਣ ਅੱਜ ਸੂਬਾ ਪ੍ਰਧਾਨ ਜੀ ਨੂੰ ਹੁਸ਼ਿਆਰਪੁਰ ਆਉਣ ਦੀ ਬੇਨਤੀ ਕੀਤੀ ਗਈ ਸੀ। ਜਿਸਤਰਾਂ ਉਹ ਕਹਿਣਗੇ ਉਸੇ ਤਰਾਂ ਹੀ ਸੰਘਰਸ਼ ਦੀ ਰੂਪ ਰੇਖਾ ਖਿੱਚ ਦਿੱਤੀ ਜਾਵੇਗੀ।
ਮਸਲਾ ਸੁਲਝਦਾ ਹੈ ਤਾਂ ਠੀਕ ਨਹੀਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਗੱਲਬਾਤ ਕਰਾਂਗਾ -ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ
ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਕਿਹਾ ਹੈ ਕਿ ਇਹ ਇੱਕ ਬੇਹੱਦ ਗੰਭੀਰ ਤੇ ਸੰਵੇਦਨਸ਼ੀਲ ਮੱੱਦਾ ਹੈ।

ਉਂੱਨਾ ਕਿਹਾ ਕਿ  ਪਾਰਟੀ ਅਹੁਦੇਦਾਰਾਂ ਤੇ ਬਲਾਕ ਪ੍ਰਧਾਨਾਂ ਦੇ ਇਸ ਮੁੱਦੇ ਨੂੰ ਉਂੱਨਾ ਨੇ ਗੰਭੀਰਤਾ ਨਾਲ ਸੁਣਿਆ ਹੈ ਅਤੇ ਇਸ ਮਸਲੇ ਨੂੰ ਸੁਲਝਾਉਣ ਲਈ ਹੀ ਅੱਜ ਉਹ ਹੁਸ਼ਿਆਰਪੁਰ ਆਏ ਸਨ। ਉਂੱਨਾ ਕਿਹਾ ਕਿ ਤਿੰਨ ਨਵੰਬਰ ਤੱਕ ਜੇਕਰ ਉਹ ਮਸਲਾ ਸੁਲਝਾ ਲੈਂਦੇ ਹਨ ਤਾਂ ਠੀਕ ਹੈ ਅਗਰ ਨਹੀਂ ਸੁਲਝਾਉਂਦੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਜਰਾਇਲ ਤੋਂ ਜਦੋਂ ਪਰਤਣਗੇ ਤਾਂ ਉਂੱਨਾ ਨਾਲ ਗੱਲਬਾਤ ਕਰਾਂਗੇ ਕਿ ਉਕਤ ਦੋਵੋਂ ਅਧਿਕਾਰੀ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਰਹੇ ਹਨ ਤੇ ਤੀਜਾ ਅਧਿਕਾਰੀ ਆਪਣੀ ਵੱਡੀ ਜਿੰਮੇਦਾਰੀ ਛੱਡ ਕੇ ਮੇਲੇ ਚ ਫੋਟੋ ਸ਼ੈਸ਼ਨ ਚ ਹੀ ਵਿਅਸਤ ਰਹਿੰਦਾ ਹੈ।  ਇਸ ਕਰਕੇ ਤੁਰੰਤ ਇੰੱਨਾ ਦੀ ਬਦਲੀ ਕਿਸੇ ਹੋਰ ਜਿਲੇ ‘ਚ ਕਰ ਦਿੱੇਤੀ ਜਾਵੇ ਤਾਂ ਜੋ ਆਮ ਲੋਕਾਂ ਤੇ ਦਲਿਤ ਭਾਈਚਾਰੇ ਨਾਲ ਇਨਸਾਫ ਹੋ ਸਕੇ ਤੇ ਉਹ ਨਿਰ ਵਿਘਨ ਆਪਣੇ ਕੰਮ ਕਰਵਾ ਸਕਣ।

Related posts

Leave a Reply