ਇਪਟਾ ਵਲੋਂ ਆਰਮੀ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ


ਗੁਰਦਾਸਪੁਰ 19 ਜੂਨ ( ਅਸ਼ਵਨੀ ) : ਭਾਰਤ ਚੀਨ ਸਰਹੱਦ ,ਤੇ ਪੈਦਾ ਹੋਏ ਤਨਾਅ ਅਤੇ ਉਸ ਤੋਂ ਉਪਜੀ ਮੰਦ ਭਾਗੀ ਝੜਪ ,ਚ ਸ਼ਹੀਦ ਹੋੋਏ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅੱਜ ਇੰਡੀਅਨ ਪੀਪਲਜ  ਥੀਏਟਰ ਰ ਐਸੋਸੀਏਸ਼ਨ (ਇਪਟਾ ) ਦੇ ਗੁਰਦਾਸਪੁਰ ਯੂਨਿਟ ਵੱਲੋਂ ਆਯੋਜਿਤ ਇਕ ਵਿਸ਼ੇਸ਼ ਆਨਲਾਈਨ ਮੀਟਿੰਗ ਜਿਸ ਵਿੱਚ ਸ੍ਰਪ੍ਰਸਤ ਅਮਰਜੀਤ ਗੁਰਦਾਸਪੁਰੀ, ਜੀ ਐਸ ਪਾਹੜਾ ਪ੍ਰਧਾਨ, ਬੂਟਾ ਰਾਮ ਆਜ਼ਾਦ, ਨਰੇਸ਼ ਚੰਦਰ ਜੱਟੂਵਾਲ, ਬਲਜਿੰਦਰ ਸਿੰਘ, ਨਵਰਾਜ ਸਿੰਘ ਸੰਧੂ, ਰੰਜਨ ਵਫ਼ਾ ਪ੍ਰਧਾਨ ਇੰਟਰਨੈਸ਼ਨਲ ਹਿਊਮਨ ਰਾਇਟਸ ਐਸੋਸੀਏਸ਼ਨ ਪੰਜਾਬ, ਮਨਮੋਹਨ ਸਿੰਘ ਛੀਨਾ, ਪ੍ਰਧਾਨ ਸੇਵਾ ਤੇ ਸਿਖਿਆ ਸੋਸਾਇਟੀ  ਗੁਰਦਾਸਪੁਰ, ਜੇ ਪੀ ਸਿੰਘ ਖਰਲਾਂਵਾਲਾ ਪ੍ਰਧਾਨ ਸਾਹਿਤ ਸਭਾ,ਜਨਕ ਰਾਜ ਰਠੌਰ, ਰਜਿੰਦਰ ਸਿੰਘ,ਵਰਿੰਦਰ ਸਿੰਘ ਸੈਣੀ,ਅਮਰੀਕ ਸਿੰਘ ਮਾਨ,ਗੁਰਪ੍ਰੀਤ ਸਿੰਘ ਘੁੰਮਣ, ਬਲਦੇਵ ਸਿੰਘ ਰੰਧਾਵਾ,ਜਨਕ ਰਾਜ ਰਠੌਰ,ਰਛਪਾਲ ਸਿੰਘ ਘੁੰਮਣ, ਜਨਰਲ ਸਕੱਤਰ ਨਟਾਲੀ ਰੰਗਮੰਚ, ਜੋਧ ਸਿੰਘ, ਸੁਸ਼ੀਲ ਬਰਨਾਲਾ, ਸੁਰਿੰਦਰ ਸਿੰਘ ਪੱਡਾ ਵਿਜੇ ਬੱਧਣ ਤੇ ਬਲਜਿੰਦਰ ਸਿੰਘ ਸਭਰਵਾਲ ਨੇ ਸ਼ਮੂਲੀਅਤ ਕੀਤੀ।


ਮੀਟਿੰਗ ਤੋਂ ਬਾਅਦ ਇਸ ਦੁੱਖਦਾਈ ਘਟਨਾ ਬਾਰੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ ਨੇ ਦੱਸਿਆ ਕਿ ਸਰਹੱਦਾਂ ‘ਤੇ ਹੋਣ ਵਾਲੀਆਂ ਉਪਰੋਕਤ ਕਿਸਮ ਦੀਆਂ ਘਟਨਾਵਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਨਾਲਾਇਕੀ ਦਾ ਸਬੂਤ ਹੁੰਦੀਆਂ ਹਨ ਜਿਸ ਦਾ ਖ਼ਮਿਆਜਾ ਆਮ ਜਨਤਾ ਨੂੰ ਉਨਾਂ ਦੇ ਬੱਚਿਆਂ ਦੀਆਂ ਜਾਨਾਂ ਗੁਆ ਕੇ ਭੁਗਤਨਾ ਪੈਂਦਾ ਹੈ! ਅਜਿਹੀ ਹਾਲਤ ‘ਚ ਜੇ ਦੋਹਾਂ ਦੇਸ਼ਾਂ ਵਿਚ ਯੁਧ ਦੀ ਸੰਭਾਵਨਾ ਬਣਦੀ ਹੈ ਤਾਂ ਿੲਹ ਜਾਨੀ ਨੁਕਸਾਨ ਦੇ ਨਾਲ ਨਾਲ ਦੋਹਾਂ ਦੇਸ਼ਾਂ ਦੀ ਆਰਥਕਤਾ ਨੂੰ ਵੀ ਭਾਰੀ ਸੱਟ ਮਾਰੇਗੀ! ਉਨ੍ਹਾਂ ਹੋਰ ਦੱਸਿਆ ਕਿ ਯੁੱਧ ਤੋਂ ਮਗਰੋਂ ਦੇ ਬੇਭਰੋਸਗੀ ਦੇ ਹਾਲਾਤ ਹੋਰ ਵੀ ਜ਼ਿਅਾਦਾ ਖ਼ਤਰਨਾਕ ਹੋ ਸਕਦੇ ਹਨ ਕਿਓਂਕਿ ਲੋਕ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਦੇੇ ਖਰਚਿਆਂ ,ਚ ਕਟੌਤੀ ਕਰਕੇ ਸਰਕਾਰਾਂ ਸੁਰੱਖਿਆ ਦੇ ਨਾਂ ‘ਤੇ ਹਥਿਆਰਾਂ ਉਪਰ ਖ਼ਰਚ ਕਰਨਗੀਆਂ ! ਇਸ ਲਈ ਕਿਤੇ ਚੰਗਾ ਹੈ ਕਿ ਦੋਵੇਂ ਸਰਕਾਰਾਂ ਲੋਕ ਹਿੱਤਾਂ ਨੂੰ ਧਿਆਨ ,ਚ ਰੱਖ ਕੇ ਅਮਨ ਸ਼ਾਂਤੀ ਵਾਸਤੇ ਕੋਸ਼ਿਸ਼ਾਂ ਕਰਨ ਤਾਂ ਜੋ ਮੁੜ ਕਦੇ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ! ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਵਾਰੀ ਸਾਰੇ ਹੀ ਕੰਮ ਧੰਦੇ ਪਾਸੇ ਰੱਖ ਕੇ ਸਿਰਫ਼ ਸਰਹੱਦਾਂ ਦੀ ਨਿਸ਼ਾਨਦੇਹੀ ਪੱਕੀ ਕਰਨ ਦਾ ਕੰਮ ਕਰ ਲੈਣ ਅਤੇ ਇਸ ਮਸਲੇ ਦਾ ਸਦੀਵੀ ਹਲ ਕਰ ਲੈਣ!ਇਸ ਵਿਚ ਹੀ ਦੋਹਾਂ ਦੇਸ਼ਾਂ ਦੇ ਲੋਕਾਂ ਦਾ ਭਲਾ ਹੈ!

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply