ਜਨਤਾ ਦੇ ਉਤਸ਼ਾਹ ਨੂੰ ਦੇਖਦੇ ਹੋਏ ਖੇਤਰੀ ਸਰਸ ਮੇਲੇ ਦਾ ਇਕ ਦਿਨ ਹੋਰ ਵਧਾਇਆ -ਈਸ਼ਾ ਕਾਲੀਆ

-ਨੌਜਵਾਨ ਅਤੇ ਘਰੇਲੂ ਔਰਤਾਂ ਸੈਲਫ ਹੈਲਪ ਗਰੁੱਪ ਬਣਾ ਕੇ ਪੈਰਾਂ ‘ਤੇ ਖੜ•ੇ ਹੋ ਸਕਦੇ ਨੇ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 1 ਨਵੰਬਰ (ADESH PARMINDER SINGH)
ਹੁਸ਼ਿਆਰਪੁਰ ਦੇ ਲਾਜਵੰਤੀ ਆਊਟਡੋਰ ਖੇਡ ਸਟੇਡੀਅਮ ਵਿਖੇ ਚੱਲ ਰਿਹਾ ਖੇਤਰੀ ਸਰਸ ਮੇਲਾ ਦਸਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਹੁਣ ਤੱਕ ਹੁਸ਼ਿਆਰਪੁਰ ਅਤੇ ਨੇੜਲੇ ਜ਼ਿਲਿ•ਆਂ ਦੇ ਲੋਕਾਂ ਤੋਂ ਇਲਾਵਾ ਐਨ.ਆਰ.ਆਈਜ਼ ਨੇ ਕਰੋੜਾਂ ਰੁਪਏ ਦੀ ਖਰੀਦੋ-ਫਰੋਖਤ ਕਰਕੇ ਸੈਲਫ ਹੈਲਪ ਗਰੁੱਪਾਂ ਦੀ ਆਮਦਨ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਪ੍ਰਸਿੱਧ ਲੋਕ ਨਾਚਾਂ ਦਾ ਜਲਵਾ ਵੀ ਪੂਰੇ ਜੋਬਨ ‘ਤੇ ਹੈ। ਮੇਲੇ ਦੌਰਾਨ ਇਕ ਅਜਿਹਾ ਵਿਅਕਤੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆ ਹੋਇਆ ਹੈ, ਜੋ ਆਪਣੇ ਜਿੰਗਲ ਬੈਲ ਵੇਚ ਰਿਹਾ ਹੈ। ਦਿੱਲੀ ਤੋਂ ਆਏ ਇਸ ਮੁਸਲਿਮ ਬਜ਼ੁਰਗ ਵਿਅਕਤੀ ਦਾ ਨਾਮ ਹੈ ਸ੍ਰੀ ਕਾਲੇ ਖਾਂ।

ਇਸ ਬਜ਼ੁਰਗ ਵਲੋਂ ਵੇਚੇ ਜਾ ਰਹੇ ਜਿੰਗਲ ਬੈਲ ਕ੍ਰਿਸ਼ਚੀਅਨ ਅਤੇ ਹਿੰਦੂ ਧਰਮ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ। ਸ੍ਰੀ ਕਾਲੇ ਖਾਂ ਨੇ ਦੱਸਿਆ ਕਿ ਉਹ ਦਿੱਲੀ ਤੋਂ ਜਿੰਗਲ ਬੈਲ ਵੇਚਣ ਲਈ ਹੀ ਇਥੇ ਆਏ ਹਨ ਅਤੇ ਜਦੋਂ ਕਿਸੇ ਵੀ ਧਰਮ ਦਾ ਵਿਅਕਤੀ ਜਾਂ ਬੱਚੇ ਇਸ ਨੂੰ ਖਰੀਦਦੇ ਹਨ, ਤਾਂ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਉਨ•ਾਂ ਦੱÎਸਿਆ ਕਿ ਜਿੰਗਲ ਬੈਲ ਨੂੰ ਔਰਤਾਂ ਅਤੇ ਬੱਚੇ ਕਾਫੀ ਪਸੰਦ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਬੀਤੀ ਸ਼ਾਮ ਖੇਤਰੀ ਸਰਸ ਮੇਲੇ ‘ਚ ਪਹੁੰਚੇ ਅਤੇ ਜਿਥੇ ਉਨ•ਾਂ ਨੇ ਖਰੀਦੋ-ਫਰੋਖਤ ਕਰਕੇ ਸੈਲਫ ਹੈਲਪ ਗਰੁੱਪਾਂ ਨੂੰ ਉਤਸ਼ਾਹਿਤ ਕੀਤਾ, ਉਥੇ ਵੱਖ-ਵੱਖ ਰਾਜਾਂ ਵਲੋਂ ਪੇਸ਼ ਕੀਤੇ ਪ੍ਰਸਿੱਧ ਲੋਕ ਨਾਚਾਂ ਨੂੰ ਵੀ ਬੜੇ ਗਹੁ ਨਾਲ ਦੇਖਿਆ।

ਉਨ•ਾਂ ਸੰਬੋਧਨ ਕਰਦਿਆਂ ਕਿਹਾ ਕਿ ਖੇਤਰੀ ਸਰਸ ਮੇਲਾ ਸੈਲਫ ਹੈਲਪ ਗਰੁੱਪਾਂ ਨੂੰ ਪ੍ਰਫੁੱਲਤ ਕਰਨ ਵਿੱਚ  ਅਹਿਮ ਯੋਗਦਾਨ ਅਦਾ ਕਰ ਰਿਹਾ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਅਤੇ ਘਰੇਲੂ ਔਰਤਾਂ ਪਰਿਵਾਰ ਦੀ ਆਮਦਨ ਵਿੱਚ ਯੋਗਦਾਨ ਪਾਉਣ ਤੇ ਪੈਰਾਂ ਸਿਰ ਖੜ•ੇ ਹੋਣ ਲਈ ਸੈਲਫ ਹੈਲਪ ਗਰੁੱਪ ਬਣਾ ਸਕਦੇ ਹਨ। ਉਨ•ਾਂ ਖੇਤਰੀ ਸਰਸ ਮੇਲੇ ਦੀ ਸਭਿਆਚਾਰਕ ਸਟੇਜ ਤੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਲਕਿ ਪਰਾਲੀ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ‘ਡੈਪੋ’ ਤਹਿਤ ਵੀ ਮੇਲੇ ਵਿੱਚ ਸਿਗਨੇਚਰ ਬੋਰਡ ਲਗਾਇਆ ਗਿਆ ਹੈ, ਤਾਂ ਜੋ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਈ ਜਾ ਸਕੇ। ਉਨ•ਾਂ ਕਿਹਾ ਕਿ ਜ਼ਿਲ•ਾ ਰੈਡ ਕਰਾਸ ਸੋਸਾਇਟੀ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਵਿਸ਼ੇਸ਼ ਵਾਤਾਵਰਣ ਅਨੁਕੂਲ ਥੈਲੇ ਮੇਲਾ ਪ੍ਰੇਮੀਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਜਨਤਾ ਦੇ ਉਤਸ਼ਾਹ ਨੂੰ ਦੇਖਦੇ ਹੋਏ ਖੇਤਰੀ ਸਰਸ ਮੇਲੇ ਦਾ ਇਕ ਦਿਨ ਹੋਰ ਵਧਾਇਆ ਗਿਆ ਹੈ। ਪਹਿਲਾਂ ਇਹ ਮੇਲਾ 3 ਨਵੰਬਰ ਨੂੰ ਸਮਾਪਤ ਹੋਣਾ ਸੀ, ਜਦਕਿ ਹੁਣ 4 ਨਵੰਬਰ ਨੂੰ ਸੰਪੰਨ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

Related posts

Leave a Reply