ਕੰਪਿਊਟਰ ਅਧਿਆਪਕਾਂ ਦਾ ਮੁੱਖ ਅਧਿਆਪਕ ਅਤੇ ਪਿ੍ੰਸੀਪਲ ਚੁਣੇ ਜਾਣ ਤੇ ਤਨਖਾਹ ਪ੍ਰੋਟੈਕਟ ਸਬੰਧੀ ਪੱਤਰ ਤੁਰੰਤ ਰੱਦ ਕੀਤਾ ਜਾਵੇ : ਅਮਨਦੀਪ ਸਿੰਘ

ਪਠਾਨਕੋਟ,20 ਜੂਨ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ)  ਕੰਪਿਊਟਰ ਅਧਿਆਪਕ ਯੂਨੀਅਨ ਪਠਾਨਕੋਟ ਦੇ ਜਿਲਾ ਪ੍ਰਧਾਨ ਅਮਨਦੀਪ ਸਿੰਘ ਵਲੋ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਸਿੱਖਿਆ ਵਿਭਾਗ ਦੇ ਉਸ ਫੈਸਲੇ ਦੀ ਕਰੜੀ ਨਿੰਦਾ ਕੀਤੀ ਹੈ ਜਿਸ ਵਿੱਚ ਸਿੱਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਆਧਾਰ ਤੇ ਸੇਵਾ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਵੱਲੋਂਵਿਭਾਗੀ ਪ੍ਰਕਿਰਿਆ ਅਨੁਸਾਰ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਲਈ ਅਪਲਾਈ ਕਰਨ ਤੋਂ ਬਾਅਦ ਚੁਣੇ ਜਾਣ ਉਪਰੰਤ ਹੁਣ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਮਿਲਦੀ ਤਨਖ਼ਾਹ ਪ੍ਰੋਟੈਕਟ ਕਰਨ ਦੀ ਬਜਾਏ ਕੇਵਲ ਮੁੱਢਲੀ ਤਨਖ਼ਾਹ ਦੇਣ ਦਾ ਸੁਣਾਇਆ ਫੈਸਲਾ ਹੱਦ ਦਰਜੇ ਦੀ ਧੱਕੇਸ਼ਾਹੀ ਹੈਪੰਜਾਬ ਸਰਕਾਰ ਅਤੇਸਿੱਖਿਆ ਵਿਭਾਗ ਵੱਲੋਂ ਕੰਪਿਊਟਰ ਅਧਿਆਪਕਾਂ ਦੀ ਤਨਖ਼ਾਹ ਪ੍ਰੋਟੈਕਟ ਨਾ ਕਰਨ ਲਈ ਪੇਸ਼ ਕੀਤਾ ਗਿਆ ਤਰਕ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਪਿਕਟਸ ਸੁਸਾਇਟੀ ਸਿੱਖਿਆ ਵਿਭਾਗ ਦੇ ਅਧੀਨ ਹੈ।

ਸਾਰੇ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਹੋ ਚੁੱਕੀਆਂ ਹਨ ਅਤੇ ਪਰਖ ਕਾਲ ਸਮਾਂ ਵੀ ਪੂਰਾ ਹੋ ਚੁੱਕਾ ਹੈ।ਕੰਪਿਊਟਰ ਅਧਿਆਪਕਾਂ ਦੀ ਤਨਖਾਹ ਲਈ ਸੌ ਫੀਸਦੀ ਵਿੱਤ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚੋਂ ਹੀ ਕੀਤਾ ਜਾਂਦਾ ਹੈ। ਇਸ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੰਬੇ ਸਮੇਂ ਤੋਂ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੇ ਕੰਪਿਊਟਰ ਅਧਿਆਪਕਾਂ ਦੇ ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਵਜੋੋਂ ਸਿੱਧੀ ਭਰਤੀ ਵਿਚ ਚੁਣੇ ਜਾਣ ਤੋਂ ਪਹਿਲਾਂ ਤੋਂ ਮਿਲਦੀ ਤਨਖਾਹ ਨੂੰ ਬਰਕਰਾਰ ਨਾ ਰੱਖਣਾ ਪੂਰੀ ਤਰ੍ਹਾਂ ਗੈਰ ਵਾਜਿਬ ਅਤੇ ਭੇਦ ਭਾਵ ਪੂਰਨ ਫੈਸਲਾ ਹੈ । ਕੰਪਿਊਟਰ ਅਧਿਆਪਕ ਯੂਨੀਅਨ ਮੰਗ ਕਰਦੀ ਹੈ ਕਿ ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਚੁਣੇ ਜਾਣ ਤੇ ਕੰਪਿਊਟਰ ਅਧਿਆਪਕਾਂ ਦੀ ਤਨਖ਼ਾਹ ਹਰ ਹਾਲਤ ਵਿੱਚ  ਪ੍ਰੋਟੈਕਟ ਕੀਤੀ ਜਾਵੇ ਅਤੇ ਸਿੱਖਿਆ ਵਿਭਾਗ ਵੱਲੋਂ ਤਨਖਾਹ ਪ੍ਰੋਟੈਕਟ ਨਾ ਕਰਨ ਦਾ ਪੱਤਰ ਤੁਰੰਤ ਰੱਦ ਕੀਤਾ ਜਾਵੇ।


ਜਿਲਾ ਪ੍ਰਧਾਨ ਅਮਨਦੀਪ ਸਿੰਘ ਨੇ ਅੱਗੇ ਦਸਿਆ ਕਿ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਵੱਡੀ ਗਿਣਤੀ ਵਿਚ ਕੋਵਿਡ-19 ਵਿਚ ਵੱਖ-ਵੱਖ ਦਫਤਰਾਂ ਵਿਚ ਪਿਛਲੇ ਲੰਬੇ ਸਮੇ ਤੋ ਲਗਾਈ ਗਈ ਹੈ । ਕੰਪਿਊਟਰ ਅਧਿਆਪਕ ਪੁਰੀ ਮੇਹਨਤ ਅਤੇ ਤਨਦੇਹੀ ਨਾਲ ਕਰੋਨਾ ਵਰੀਅਰ ਬਣ ਕੇ ਇਹ ਡਿਊਟੀ ਨਿਭਾ ਰਹੇ ਪਰ ਜਦੋ ਕੰਪਿਊਟਰ ਅਧਿਆਪਕਾਂ ਦੇ ਕੰਪਿਊਟਰ ਅਧਿਆਪਕਾਂ ਦੇ ਹਕਾਂ ਦੀ ਗੱਲ ਆਉਂਦੀ ਹੈ ਤਾਂ ਵਿਭਾਗ ਵਲੋ ਅਜੇਹੇ ਪੱਤਰ ਜਾਰੀ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਮਾਨਸਿਕ ਤੋਰ ਤੇ ਪਰੇਸ਼ਾਨ ਕੀਤਾ ਜਾਂਦਾ ਹੈ।ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਬਿ੍ਜ ਰਾਜ, ਸੁਭਾਸ਼ ਚੰਦਰ,ਅਰੁਣ ਸ਼ਰਮਾ, ਅਮਰਦੀਪ ਸਿੰਘ, ਦੀਪਕ ਕੱਕਰ, ਵਿਕਰਮ ਆਦਿ ਕੰਪਿਊਟਰ ਅਧਿਆਪਕ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply