LATEST NEWS-ਐਸਐਸਪੀ ਹੁਸ਼ਿਆਰਪੁਰ ਜੇ ਏਲਨਚੇਲੀਅਨ ਨੇ ਅਗਵਾ ਬੱਚਾ 24 ਘੰਟਿਆਂ ‘ਚ ਮਾਤਾ-ਪਿਤਾ ਹਵਾਲੇ ਕੀਤਾ, ਹਰ ਪਾਸਿਉਂ ਸ਼ਲਾਘਾ

ਐਸਐਚਓ ਮਾਡਲ ਟਾਊਨ ਭਰਤ ਮਸੀਹ, ਸੁਖਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਅਤੇ ਥਾਨਾ ਪੁਰਹੀਰਾਂ ਚੌਕੀ ਇੰਚਾਰਜ ਸੋਹਨ ਲਾਲ ਨੇ ਲੁਧਿਆਣਾ ਤੋਂ ਦੋਸ਼ੀ ਕੀਤਾ ਗ੍ਰਿਫਤਾਰ
HOSHIARPUR (ADESH PARMINDER SINGH) ਰਾਮੂ ਯਾਦਵ ਪੁੱਤਰ ਯੋਗੇਸ਼ਵਰ ਯਾਦਵ ਵਾਸੀ ਖੇਰਾ ਕੋਟ ਥਾਣਾ ਵਿਥਾਨ ਜਿਲਾ ਸਮੱਸਤੀਪੁਰ ਬਿਹਾਰ ਹਾਲ ਵਾਸੀ ਗਲੀ ਨੰ 4, ਮੁਹੱਲਾ ਗੋਬਿੰਦ ਸਿੰਘ ਨਗਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਨੇ ਆਪਣਾ ਬਿਆਨ ਕਲਮਬੰਧ ਕਰਾਇਆ ਕਿ ਉਹ ਆਪਣੀ ਪਤਨੀ ਨਾਲ ਆਪਣੇ ਲੜਕੇ ਸੂਰਜ ਉਮਰ 4 ਸਾਲ ਨੁੰ ਦਵਾਈ ਦਵਾਉਣ ਤੋ ਬਾਅਦ ਰੇਹੜ•ੀ ਤੋ ਸਬਜੀ ਲੈਣ ਲਈ ਮਾਰਕਫੈਡ ਗੋਦਾਮ ਰਹੀਮਪੁਰ ਰੁਕੇ ਸੀ ਕਿ ਉਹ ਪਤੀ ਪਤਨੀ ਸਬਜੀ ਲੈਣ ਲੱਗ ਪਏ ਤੇ ਪਿੱਛੋ ਦੀ ਇਕ ਲੜਕਾ ਉਮਰ 25 ਸਾਲ ਉਸਦੇ ਲੜਕੇ ਨੂੰ ਅਗਵਾ ਕਰਕੇ ਲੈ ਗਿਆ।ਉਸਦੀ ਪਤਨੀ ਦੇ ਫੋਨ ਤੋ ਫੋਨ ਆਇਆ ਜਿਸਨੇ ਆਪਣਾ ਨਾਮ ਰੋਸ਼ਨ ਕੁਮਾਰ ਪੁੱਤਰ ਜੀਆ ਲਾਲ ਵਾਸੀ ਬਿਹਾਰ ਦੱਸਿਆ ਜਿਸਨੇ ਕਿਹਾ ਬੱਚੇ ਦੀ ਸਲਾਮਤੀ ਚਾਹੁੰਦੇ ਹੋ ਤਾ ਪੁਲਿਸ ਨੂੰ ਇਤਲਾਹ ਨਾ ਦਿਓ ਅਤੇ ਆਪਣੀ ਮੰਗ ਤੇ ਸ਼ਰਤ ਬਾਅਦ ਵਿੱਚ ਦੱਸਾਗਾਂ।

ਰਾਮੂ ਯਾਦਵ ਉਕਤ ਵਲੋ ਲਿਖਾਏ ਬਿਆਨ ਤੇ ਦਰਜ ਕਰਨ ਤੋ ਬਾਅਦ ਸ਼੍ਰੀ ਜੇ ਏਲਨਚੇਲੀਅਨ (SSP), ਸ੍ਰੀ ਹਰਪ੍ਰੀਤ ਸਿੰਘ ਮੰਡੇਰ SPD  ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਰਾਕੇਸ਼ ਕੁਮਾਰ ਅਤੇ ਸ਼੍ਰੀ ਅਨਿਲ ਕੁਮਾਰ ਕੋਹਲੀ ਡੀ.ਐਸ.ਪੀ ਸਿਟੀ ਹੁਸ਼ਿਆਰਪੁਰ ਦੀ  ਨਿਗਰਾਨੀ ਦੋਸ਼ੀ ਨੂੰ ਟਰੇਸ ਕਰਨ ਅਤੇ ਬੱਚੇ ਨੂੰ ਰਿਕਵਰ ਕਰਨ ਲਈ SHO ਭਰਤ ਮਸੀਹ ਥਾਣਾ ਮਾਡਲ ਟਾਊਨ  ਹੁਸਿਆਰਪੁਰ ਅਤੇ ਸ਼ੀ ਸੁਖਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਹੁਸਿਆਰਪੁਰ, ਥਾਨਾ ਪੁਰਹੀਰਾਂ ਚੌਕੀ ਇੰਚਾਰਜ ਸੋਹਨ ਲਾਲ ਦੀਆ ਵੱਖ ਵੱਖ ਟੀਮਾਂ ਗਠਿਤ ਕੀਤੀਆ ਗਈਆ ਬੱਚੇ ਦੇ

ਅਗਵਾ ਹੋਣ ਸਮੇਂ ਸੜਕ ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਨੂੰ ਘੋਖ ਕੇ ਉਹਨਾ ਦੀ ਫੁਟੇਜ ਤੇ ਵੀਡਿਓ ਹਾਸਿਲ ਕਰਕੇ ਜਲੰਧਰ, ਫਗਵਾੜਾ ਅਤੇ ਲੁਧਿਆਣਾ ਰੇਲਵੇ ਸਟੇਸ਼ਨਾ ਦੇ ਅਧਿਕਾਰੀਆ ਅਤੇ ਰੇਲਵੇ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਉਸ ਸਮੇਂ ਦੀਆ ਆਉਣ ਤੇ ਜਾਣ ਵਾਲੀਆ ਟ੍ਰੇਨਾਂ ਦੀ ਚੈਕਿੰਗ ਵੀ ਕਰਵਾਈ ਗਈ ਜਿਸਤੇ ਰੇਲਵੇ ਸਟੇਸ਼ਨ ਲੁਧਿਆਣਾ ਤੋ ਸ਼ੱਕ ਦੀ ਬਿਨ•ਾਂ ਪਰ ਫੁਟੇਜ ਨਾਲ ਮੇਲ ਖਾਂਦੇ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਿਸਨੇ ਆਪਣਾ ਨਾਮ ਰੋਸ਼ਨ ਕੁਮਾਰ ਪੁੱਤਰ ਜੀਆ ਲਾਲ ਵਾਸੀ ਵੈਸ਼ਾਲੀ, ਬਿਹਾਰ ਦੱਸਿਆ ਜਿਸ ਪਾਸੋ ਅਗਵਾਸ਼ੁਦਾ ਬੱਚਾ ਸੂਰਜ ਪੁੱਤਰ ਰਾਮੂ ਯਾਦਵ ਵਾਸੀ ਕੀਰਤੀ ਨਗਰ ਹੁਸ਼ਿਆਰਪੁਰ ਨੂੰ ਬ੍ਰਾਮਦ ਕਰਕੇ ਦੋਸ਼ੀ ਰੋਸ਼ਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਪਾਸੋ ਹੋਰ ਸਮਾਨ ਦੋ ਸਿੱਮ ਕਾਰਡ, ਮਿਰਚਾ ਅਤੇ ਮੌਲੀ ਧਾਗਾ ਬ੍ਰਾਮਦ ਕੀਤਾ ਗਿਆ ਮਜੀਦ ਪੁਛਗਿੱਛ ਜਾਰੀ ਹੈ । ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।

Related posts

Leave a Reply