LATEST : ਬਲਬੀਰ ਸਿੰਘ ਸਿੱਧੁ ਸਿਹਤ ਮੰਤਰੀ ਨੇ ਕੀਤਾ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ

ਸ. ਬਲਬੀਰ ਸਿੰਘ ਸਿੱਧੁ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ  ਪੰਜਾਬ ਨੇ ਕੀਤਾ ਸਿਵਲ ਹਸਪਤਾਲ ਵਿਖੇ ਬਣਾਏ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ

ਪਠਾਨਕੋਟ, 20 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)  ਅੱਜ ਸਿਵਲ ਹਸਪਤਾਲ ਵਿਖੇ ਨਵੇਂ ਬਣਾਏ ਗਏ ਜੱਚਾ ਬੱਚਾ ਹਸਪਤਾਲ ਪਠਾਨਕੋਟ ਦਾ ਸ. ਬਲਬੀਰ ਸਿੰਘ ਸਿੱਧੁ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ  ਪੰਜਾਬ ਵੱਲੋਂ ਉਦਘਾਟਣ ਕੀਤਾ ਗਿਆ, ਇਸ ਮੋਕੇ ਤੇ ਉਨਾਂ ਵੱਲੋਂ ਇੱਕ ਪ੍ਰੈਸ ਕਾਂਨਫਰੰਸ ਵੀ ਆਯੋਜਿਤ ਕੀਤੀ ਗਈ ਅਤੇ ਪੰਜਾਬ ਵਿੱਚ ਕੋਵਿਡ-19 ਦੀ ਮੋਜੂਦਾ ਸਥਿਤੀ ਤੋਂ ਵੀ ਜਾਣੂ ਕਰਵਾਇਆ।

ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ, ਡਾ. ਆਦਿੱਤੀ ਸਲਾਰੀਆਂ ਸਹਾਇਕ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਰਜਿੰਦਰ ਮਨਹਾਸ ਡੀ.ਐਸ.ਪੀ. ਪਠਾਨਕੋਟ, ਸੰਜੀਵ ਬੈਂਸ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਅਨਿਲ ਦਾਰਾ ਚੈਅਰਮੈਨ ਜਿਲਾ ਪਲਾਨਿੰਗ ਬੋਰਡ ਪਠਾਨਕੋਟ ਅਤੇ ਹੋਰ ਸਬੰਧਤ ਅਧਿਕਾਰੀ ਕਰਮਚਾਰੀ ਅਤੇ ਪਠਾਨਕੋਟ ਦੇ ਕੌਂਸਲਰ ਆਦਿ ਹਾਜ਼ਰ ਸਨ।


ਜੱਚਾ ਬੱਚਾ ਹਸਪਤਾਲ ਪਠਾਨਕੋਟ ਦਾ ਉਦਘਾਟਨ ਕਰਨ ਮਗਰੋਂ ਸ. ਬਲਬੀਰ ਸਿੰਘ ਸਿੱਧੁ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ  ਪੰਜਾਬ ਨੇ ਸੰਬੋਧਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਨਵਾਂ ਹਸਪਤਾਲ ਬਣਾਏ ਜਾਣ ਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਰੀਬ 390 ਲੱਖ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਬਣਾਇਆ ਗਿਆ ਹੈ ਜਿਸ ਨਾਲ ਜਿਲਾ ਪਠਾਨਕੋਟ ਅਤੇ ਹੋਰ ਨਾਲ ਲਗਦੇ ਜਿਲਿਆਂ ਨੂੰ ਵੀ ਇਸ ਦਾ ਲਾਭ ਪਹੁੰਚੇਗਾ। ਉਨਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਜਿੰਨੀਆਂ ਵੀ ਡਾਕਟਰਾਂ ਦੀ ਪੋਸਟਾਂ ਖਾਲੀ ਹਨ ਜਲਦੀ ਹੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਤੇ ਵਿਚਾਰ ਕੀਤਾ ਜਾਵੇਗਾ ਅਤੇ ਜਲਦੀ ਹੀ ਖਾਲੀ ਪੋਸਟਾਂ ਨੂੰ ਭਰਨ ਲਈ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨਾ ਕਿਹਾ ਕਿ ਜਿਲਾ ਪਠਾਨਕੋਟ ਵਿੱਚ 30 ਬੈਡ ਦਾ ਹਸਪਤਾਲ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਇਸ ਹਸਪਤਾਲ ਵਿੱਚ ਮਾਡਰਨ ਹਸਪਤਾਲਾਂ ਵਾਲੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਅਤੇ ਪਠਾਨਕੋਟ ਹਸਪਤਾਲ ਇਸ ਸਮੇਂ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦੇ ਰਿਹਾ ਹੈ।
ਕੋਵਿਡ-19 ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲਾੱਕ ਡਾਊਣ ਦੋਰਾਨ ਕਰੋਨਾ ਨੂੰ ਪੂਰੀ ਤਰਾ ਨਾਲ ਕਾਬੂ ਕੀਤਾ ਹੈ, ਉਸ ਸਮੇਂ ਕਰੋਨਾ ਮਰੀਜਾਂ ਦੀ ਸੰਖਿਆ ਕੋਈ ਜਿਆਦਾ ਨਹੀਂ ਸੀ। ਉਨਾਂ ਕਿਹਾ ਕਿ ਭਾਵੇ ਕਿ ਕਰੋਨਾ ਨੂੰ ਮਹਾਮਾਰੀ ਘੋਸਿਤ ਕੀਤਾ ਗਿਆ ਹੈ ਅਤੇ ਇਸ ਦਾ ਕੋਈ ਵੀ ਇਲਾਜ ਅਜੇ ਤੱਕ ਨਹੀਂ ਹੈ ਜਿਸਦੇ ਚਲਦਿਆਂ ਮੋਜੂਦਾ ਸਮੇਂ ਅਤੇ ਆਉਂਣ ਵਾਲੇ ਸਮੇਂ ਦੋਰਾਨ ਕਰੋਨਾ ਵਾਈਰਸ ਵੱਧ ਵੀ ਸਕਦਾ ਹੈ ਅਤੇ ਘੱਟ ਵੀ ਸਕਦਾ ਹੈ। ਉਨਾਂ ਕਿਹਾ ਕਿ ਕੂਝ ਸਮਾਂ ਪਹਿਲਾ ਪੰਜਾਬ ਅੰਦਰ ਕਰੋਨਾ ਦੇ ਮਾਮਲਿਆਂ ਦਾ ਵੱਧਣ ਪਿੱਛੇ ਇਹ ਵੱਡਾ ਕਾਰਨ ਸੀ ਕਿ ਜੋ ਲੋਕ ਆਪਣੇ ਘਰਾਂ ਤੋਂ ਦੂਰ ਬਾਹਰ ਰਹਿੰਦੇ ਸਨ। ਉਨਾਂ ਨੇ ਕਰੋਨਾ ਵਾਈਰਸ ਦੇ ਚਲਦਿਆਂ ਆਪਣੇ ਘਰਾਂ ਨੂੰ ਵਾਪਸ ਆਉਂਣਾ ਸੁਰੂ ਕਰ ਦਿੱਤਾ ਸੀ । ਉਨਾਂ ਕਿਹਾ ਕਿ ਸਿਹਤ ਵਿਭਾਗ ਕੋਲ ਸਾਰੇ ਪ੍ਰਬੰਧ ਹਨ ਪਰ ਲੋਕਾਂ ਨੂੰ ਸਾਵਧਾਨੀਆ ਬਣਾਈ ਰੱਖਣੀਆਂ ਬਹੁਤ ਹੀ ਜਰੂਰੀ ਹਨ ਅਗਰ ਅਸੀਂ ਕਰੋਨਾ ਤੋਂ ਬਚਨਾ ਹੈ ਤਾਂ ਸਾਵਧਾਨੀਆ ਰੱਖਣੀਆਂ ਜਰੂਰੀ ਹਨ। ਸਾਡਾ ਸਾਰਿਆਂ ਦਾ ਫਰਜ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੀਏ ।
ਉਨਾ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਜੱਚਾ ਬੱਸਾ ਹਸਪਤਾਲ ਦਾ ਬਣਾਇਆ ਜਾਣਾ ਇਹ ਡਾਕਟਰਾਂ ਦੀ ਮਿਹਨਤ ਹੈ ਸਰਕਾਰ ਲੋਕਾਂ ਲਈ ਸੁਵਿਧਾ ਦੇ ਸਕਦੀ ਹੈ ਬਾਕੀ ਸਾਰੀ ਮਿਹਨਤ ਡਾਕਟਰ ਅਤੇ ਸਟਾਫ ਦੀ ਹੈ ਇਸ ਤੋਂ ਇਲਾਵਾ  ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੀ ਵਧਾਈ ਦੇ ਪਾਤਰ ਹਨ ਕਿ ਉਨਾਂ ਦੀ ਅਣਥੱਕ ਮਿਹਨਤ ਰੰਗ ਲਿਆਈ ਹੈ।

 

Related posts

Leave a Reply