ਕੰਪਿਊਟਰ ਅਧਿਆਪਕਾਂ ਦੁਆਰਾ ਜਿਲਾ ਸਿਖਿਆ ਅਫਸਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤਾ ਮੰਗ ਪੱਤਰ

ਕੰਪਿਊਟਰ ਅਧਿਆਪਕਾਂ ਦੁਆਰਾ ਜਿਲਾ ਸਿਖਿਆ ਅਫਸਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤਾ ਮੰਗ ਪੱਤਰ

ਪਠਾਨਕੋਟ 8 ਜੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਅੱਜ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲ੍ਹਾ ਪਠਾਨਕੋਟ ਦੇ ਕੰਪਿਊਟਰ ਅਧਿਆਪਕਾਂ ਨੇ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਅਤੇ ਜਨਰਲ ਸੱਕਤਰ ਵਿਕਾਸ ਰਾਏ ਦੀ ਅਗਵਾਈ ਵਿੱਚ ਜਿਲਾ ਸਿਖਿਆ ਅਫਸਰ(ਸੈ.ਸਿ.) ਜਗਜੀਤ ਸਿੰਘ ਦੁਆਰਾ ਡਿਪਟੀ ਕਮਿਸ਼ਨਰ ਪਠਾਨਕੋਟ  ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਪਿਆਂ ਗਿਆ।ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ  ਵੱਲੋਂ ਦੱਸਿਆ ਗਿਆ ਕਿ ਪੰਜਾਬ ਭਰ ਦੇ ਲਗਭਗ 7 ਹਜਾਰ ਕੰਪਿਊਟਰ ਅਧਿਆਪਕ ਸੂਬਾ ਸਰਕਾਰ ਦੀਆਂ ਟਾਲ ਮਟੋਲ, ਵਿਤਰਕੇ ਅਤੇ ਲਾਰੇ ਵਾਲੀਆਂ ਨੀਤੀਆਂ ਤੋਂ ਤੰਗ ਆ ਕੇ ਸੰਘਰਸ਼ ਕਰਨ ਲਈ ਮਜਬੂਰ ਹਨ. ਭਾਵੇਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਾਲ 2011 ਵਿੱਚ ਵੋਕੇਸ਼ਨਲ ਮਾਸਟਰ ਦੇ ਬਰਾਬਰ ਗ੍ਰੇਡ ਅਤੇ ਲਾਭ ਦੇਣ ਦੇ ਨੋਟੀਫਿਕੇਸ਼ਨ ਤਹਿਤ ਰੈਗੂਲਰ ਕਰ ਦਿੱਤਾ ਸੀ।

ਪ੍ਰੰਤੂ ਹੁਣ ਪੰਜਾਬ ਸਰਕਾਰ ਸੋਸਾਇਟੀ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਮੈਡੀਕਲ ਰੀਇਮਬਰਸਮੈਂਟ, ਸੀ.ਪੀ.ਐਫ., ਐਲ.ਟੀ.ਸੀ., ਵਿਭਾਗੀ ਤਰੱਕੀਆਂ, ਆਈ.ਆਰ. ਅਤੇ ਏ.ਸੀ.ਪੀ. ਆਦਿ ਦੇਣ ਤੋਂ ਇਨਕਾਰੀ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਸਿੱਖਿਆ ਵਿਭਾਗ ਵਿੱਚ ਸਿਫਟ ਕਰਨ ਦੀ ਮੰਗ ਨੂੰ ਲਗਾਤਾਰ ਅੱਖੋਂ ਪਰੋਖੇ ਕਰ ਰਹੀ ਹੈ  । ਇਥੋਂ ਤੱਕ ਕਿ ਚੱਲ ਰਹੀ ਮਹਾਂਮਾਰੀ ਦੇ ਦੌਰਾਨ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ Covid-19 ਦੇ ਅਧੀਨ ਵੱਖਖ਼ਵੱਖ ਥਾਵਾਂ ਜਿਵੇਂ ਕਿ ਕਰੋਨਾ ਦੀ ਜਾਂਚ ਵਾਲੇ ਮਰੀਜਾਂ ਦਾ ਡਾਟਾ ਫੀਡ ਕਰਨ ਲਈ ਚਿੰਤਪੁਰਨੀ ਕਾਲੇਜ,ਸਿਵਲ ਹਸਪਤਾਲ,  ਰੇਲਵੇ ਸਟੇਸ਼ਨ,ਨਾਕਿਆਂ ਦੀ ਰਿਪੋਰਟ ਬਣਾਉਣ ਆਦਿ ਲਈ  ਲੱਗੀ ਹੋਈ ਹੈ।

Advertisements

ਜਿਸ ਨਾਲ ਉਹ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹਨ ਪ੍ਰੰਤੂ ਉਨ੍ਹਾਂ ਨੂੰ ਮੈਡੀਕਲ ਰੀਇਮਬਰਸਮੈਂਟ ਅਤੇ ਮਰਨ ਉਪਰੰਤ ਪਰਿਵਾਰਕ ਮੈਂਬਰ ਨੂੰ ਨੌਕਰੀ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਸ ਨਾਲ ਉਹ ਕੋਵਿਡ-19 ਅਧੀਨ ਲੱਗੀਆਂ ਡਿਊਟੀਆਂ ਡਰ ਦੇ ਮਾਹੌਲ ਵਿੱਚ ਕਰਦੇ ਹਨ । ਉਨ੍ਹਾਂ ਮੰਗ ਕੀਤੀ ਕਿ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਬਿਨ੍ਹਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ।ਇਸ ਮੌਕੇ ਜਨਰਲ ਸਕਤਰ ਵਿਕਾਸ ਰਾਏ,ਪ੍ਰੈਸ ਸਕਤਰ ਬ੍ਰਿਜਰਾਜ,ਵਿਤ ਸਕਤਰ ਸੁਭਾਸ਼ ਚੰਦਰ, ਕਮੇਟੀ ਮੈਂਬਰ ਨਵਨੀਤ ਸ਼ਰਮਾ, ਅਰੁਣ ਸ਼ਰਮਾ, ਦੀਪਕ ਕੱਕੜ ਆਦਿ ਹਾਜਰ ਸਨ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply