ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਮੇਟੀ 12 ਜੁਲਾਈ ਨੂੰ ਚਲਾਈ ਜਾਵੇਗੀ ਰੁੱਖ ਲਗਾਓ ਮੁਹਿੰਮ

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਮੇਟੀ 12 ਜੁਲਾਈ ਨੂੰ ਚਲਾਈ ਜਾਵੇਗੀ ਰੁੱਖ ਲਗਾਓ ਮੁਹਿੰਮ

ਮੁੱਖ ਮੰਤਰੀ ਪੰਜਾਬ ਨੂੰ ਈਮੇਲ ਰਾਹੀਂ ਭੇਜਿਆ ਜਾਵੇਗਾ ਮੰਗ ਪੱਤਰ

ਹੁਸ਼ਿਆਰਪੁਰ / ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) : ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਪੁਰਾਣੀ ਪੈਨਸ਼ਨ ਸੰਯੁਕਤ ਮੋਰਚਾ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੂਰੇ ਭਾਰਤ ਦੇ 60 ਲੱਖ ਤੇ ਪੰਜਾਬ ਦੇ ਲਗਭਗ 2 ਲੱਖ ਦੇ ਲਗਭਗ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਕਰਮਚਾਰੀ ਆਉਣ ਵਾਲੀ 12 ਜੁਲਾਈ ਨੂੰ ਇੱਕ ਰੁੱਖ ਲਗਾਉਣਗੇ। ਇੰਨਾਂ ਵਿਚਾਰਾਂ ਪ੍ਰਗਟਾਵਾ ਜਿਲਾ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਜਨਰਲ ਸਕੱਤਰ ਤਿਲਕ ਰਾਜ,ਕੋ-ਕਨਵੀਨਰ ਸੰਜੀਵ ਧੂਤ, ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜਿਵੇਂ ਜਿਉਣ ਲਈ ਰੁੱਖਾਂ ਦਾ ਹੋਣਾ ਭਾਵ ਆਕਸੀਜਨ ਜਰੂਰੀ ਹੈ, ਉਵੇਂ ਹੀ ਇਕ ਮੁਲਾਜਮ ਲਈ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਦਾ ਹੋਣਾ ਜਰੂਰੀ ਹੈ। ਸ਼ੇਅਰ ਬਾਜ਼ਾਰ ਅਧਾਰਿਤ ਨਵੀਂ ਪੈਨਸ਼ਨ ਸਕੀਮ ਅਧੀਨ ਕਿਸੇ ਵੀ ਕਰਮਚਾਰੀ ਦਾ ਭਵਿੱਖ ਅਤੇ ਬੁਢਾਪਾ ਸੁਰੱਖਿਅਤ ਨਹੀਂ ਹੈ।

Advertisements

ਇਸ ਲਈ ਇਸ ਦਿਨ ਹਰ ਕਰਮਚਾਰੀ ਮੁੱਖ ਮੰਤਰੀ ਪੰਜਾਬ ਨੂੰ ਈ- ਮੇਲ ਕਰ ਆਪਣੇ ਦਰਦ ਤੋਂ ਜਾਣੂ ਕਰਵਾਉਂਦੇ ਹੋਏ ਕਹਿਣਗੇ ਕਿ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਰੋਨਾ ਯੋਧਿਆਂ ਨੂੰ ਫੁੱਲਾਂ ਦੀ ਵਰਖਾ ਦੀ ਨਹੀਂ ਸਗੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਲੋੜ ਹੈ।

Advertisements

ਨਵੀਂ ਪੈਨਸ਼ਨ ਸਕੀਮ ਰੱਦ ਕਰਨ ਨਾਲ ਇਸ ਕਰੋਨਾ ਮਹਾਂਮਾਰੀ ਵਿੱਚ ਉਪਜੇ ਵਿੱਤੀ ਸੰਕਟ ਦੀ ਮਾਰ ਝੱਲ ਰਹੀ ਸਰਕਾਰ ਲਈ ਵੀ ਪੀ ਐਫ ਆਰ ਡੀ ਏ ਵਿੱਚ ਜਮਾਂ ਸਰਕਾਰੀ ਹਿੱਸਾ ਉਸ ਨੂੰ ਵਾਪਸ ਮਿਲ ਜਾਵੇਗਾ ਉਥੇ ਕਰਮਚਾਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।ਜੇਕਰ ਸਰਕਾਰ ਨੇ ਸਾਡੀ ਮੰਗ ਨੂੰ ਅਣਗੌਲਿਆਂ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Advertisements

ਜੂਮ ਐਪ ਰਾਹੀਂ ਬਲਾਕ ਦੇ ਪ੍ਰਧਾਨਾਂ ਦੁਆਰਾ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਉਤਸ਼ਾਹਿਤ ਕੀਤਾ। ਇਹਨਾਂ ਵੱਖ ਵੱਖ ਮੀਟਿੰਗਾਂ ਵਿੱਚ ਜ਼ਿਲ੍ਹੇ ਦੇ ਬਲਾਕ ਪ੍ਰਧਾਨਾਂ ਗੁਰਕ੍ਰਿਪਾਲ ਬੋਦਲ, ਜਸਵੀਰ ਬੋਦਲ, ਵਰਿੰਦਰ ਵਿੱਕੀ, ਕਰਮਜੀਤ ਸਿੰਘ, ਵਿਕਾਸ ਸ਼ਰਮਾ, ਸਤਪਾਲ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਰਾਜਾ, ਹਰਬਿਲਾਸ, ਉਪਕਾਰ ਪੱਟੀ, ਬਲਦੇਵ ਸਿੰਘ ਟਾਂਡਾ, ਅਨਿਲ ਮਿਨਹਾਸ, ਦਲਜੀਤ ਸਿੰਘ, ਵਿਪਨ ਕੁਮਾਰ, ਸਤ ਪ੍ਰਕਾਸ਼, ਸੰਜੀਵ ਕੋਈ, ਦਿਲਬਾਗ ਸਿੰਘ, ਮਨਮੋਹਨ ਸਿੰਘ ਤਲਵਾੜਾ, ਰਜਤ ਮਹਾਜਨ, ਅਸ਼ੋਕ ਬੁਲੋਵਾਲ਼, ਜਸਵਿੰਦਰ ਬੁਲੋਵਾਲ਼, ਜਗਵਿੰਦਰ ਸਿੰਘ, ਪੰਕਜ ਮਿੱਡਾ, ਅਨੁਪਮ ਰਤਨ, ਜਗਦੀਪ ਕਾਲਕਟ, ਸਰਤਾਜ ਸਿੰਘ, ਮਨੋਜ ਕੁਮਾਰ, ਰੁਪਿੰਦਰ ਸਿੰਘ, ਗੁਰਭਜਨ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਪੂਨਮ ਜੋਤੀ, ਬਲਵੀਰ ਕੌਰ, ਮੀਨਾ ਕੁਮਾਰੀ, ਅਮਨਦੀਪ ਕੌਰ, ਚਰਨਜੀਤ ਸਿੰਘ, ਗੁਰਮਿੰਦਰ ਸਿੰਘ ਨੇ ਭਾਗ ਲਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply