ਸਵੇਰੇ 8 ਵਜੇ ਤੋਂ ਸਵੇਰੇ 2 ਵਜੇ ਤੱਕ ਈ-ਸੰਜੀਵਨੀ ਓਪੀਡੀ ਦੇ ਲਾਭ ਲੈ ਸਕਦੇ ਹੋ : ਅਦਿਤੀ ਸਲਾਰੀਆ
ਪਠਾਨਕੋਟ 10 ਜੁਲਾਈ (ਰਜਿੰਦਰ ਰਾਜਨ ਚੀਫ ਬਿਊਰੋ, ਅਵਿਨਾਸ਼ ਚੀਫ ਰੀਪੋਟਰ ) : ਕੋਵਿਡ-19 ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਜੁਟੇ ਹੋਏ ਹਨ। ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ: ਅਦਿਤੀ ਸਲਾਰੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਦੇ ਉਦੇਸ਼ ਨਾਲ, ਈ-ਸੰਜੀਵਨੀ ਓਪੀਡੀ ਦੁਆਰਾ ਘਰ ਤੋਂ ਹੀ ਮਾਹਰ ਡਾਕਟਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਪਤਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸਹਾਇਕ ਸਿਵਲ ਸਰਜਨ ਡਾ. ਅਦਿਤੀ ਸਲਾਰੀਆ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਅਤੇ ਮਰੀਜ਼ਾਂ ਦੀ ਬੇਲੋੜੀ ਭੀੜ ਨੂੰ ਘੱਟ ਕਰਨ ਲਈ ਸ਼ੁਰੂ ਕੀਤੀ ਗਈ ਈ-ਸੰਜੀਵਨੀ ਓਪੀਡੀ, ਪੰਜਾਬ ਸਰਕਾਰ ਵੱਲੋਂ ਚੁੱਕਿਆ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਮਰੀਜ ਸਰਕਾਰੀ ਹਸਪਤਾਲਾਂ ਦੇ ਮਾਹਰ ਡਾਕਟਰਾਂ ਦੀ ਸਲਾਹ ਘਰ ਬੈਠੇ ਹੀ ਈ-ਸੰਜੀਵਨੀ ਰਾਹੀਂ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜਨਰਲ ਓਪੀਡੀ ਦੇ ਨਾਲ ਗਰਭਵਤੀ ਔਰਤਾਂ ਦੀ ਸਹੂਲਤ ਲਈ ਈ-ਸੰਜੀਵਨੀ ਓਪੀਡੀ ਵਿਚ ਗਾਇਨੀਕੋਲੋਜਿਸਟਾਂ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਈ-ਸੰਜੀਵਨੀ ਓਪੀਡੀ ਵਿਚ ਮਾਹਰ ਡਾਕਟਰਾਂ ਦੀ ਸਲਾਹ ਹਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8:00 ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਜਾ ਸਕਦੀ ਹੈ। ਇਸ ਦੇ ਲਈ, ਮਰੀਜ਼ ਨੂੰ ਈ-ਸੰਜੀਵਨੀ ਓਪੀਡੀ ਡਾਟ ਕਾਮ ‘ਤੇ ਲੌਗਇਨ ਕਰਨਾ ਪਏਗਾ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਸਮਾਰਟਫੋਨਸ ਤੇ ਵੀ ਉਪਲਬਧ ਹੈ। ਉਨ੍ਹਾਂ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਬੈਠੇ ਈ-ਸੰਜੀਵਨੀ ਓਪੀਡੀ ਦਾ ਲਾਭ ਲੈਣ।
- World Hypertension Day 2024 : Understanding Hypertension: The Silent Killer :: High BP ਨੂੰ ਨਜ਼ਰਅੰਦਾਜ਼ ਕਰਨਾ, ਮਤਲਬ ਮੌਤ ਨੂੰ ਦਾਵਤ
- LATEST : ਜ਼ਿਲ੍ਹਾ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਅਤੇ ਦਸੂਹਾ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 30 ਮਈ ਨੂੰ
- LATEST HOSHIARPUR : VIGILANCE BUREAU NABS PATWARI TAKING RS 15,000 BRIBE FOR ISSUING SURVIVING CERTIFICATE
- LATEST CDT NEWS : Information about any candidate of Punjab is accessible through the KYC app : Sibin C
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
EDITOR
CANADIAN DOABA TIMES
Email: editor@doabatimes.com
Mob:. 98146-40032 whtsapp