ਵੱਡੀ ਖ਼ਬਰ : ਅੱਜ ਕਰੋਨਾ ਨੇ ਪੰਜਾਬ ਨੂੰ ਮਾਰੀ ਕੁੰਡਲੀ, ਸਿਰਫ ਪਟਿਆਲਾ ਤੇ ਜਲੰਧਰ ਚ 108 ਕੇਸ, ਆਰਟੀਏ ਸਕੱਤਰ ਨੂੰ ਵੀ ਲਿਆ ਆਪਣੇ ਲਪੇਟੇ ‘ਚ, ਹੁਸ਼ਿਆਰਪੁਰ ਕਰਵਾਇਆ ਸੀ ਟੈਸਟ, ਦੋ ਮੌਤਾਂ


ਅੱਜ ਕਰੋਨਾ ਨੇ ਪੰਜਾਬ ਨੂੰ ਮਾਰੀ ਕੁੰਡਲੀ, ਸਿਰਫ ਪਟਿਆਲਾ ਤੇ ਜਲੰਧਰ ਚ 108 ਕੇਸ, ਆਰਟੀਏ ਸਕੱਤਰ ਨੂੰ ਵੀ ਲਿਆ ਆਪਣੇ ਲਪੇਟੇ ‘ਚ, ਹੁਸ਼ਿਆਰਪੁਰ ਕਰਵਾਇਆ ਸੀ ਟੈਸਟ, ਦੋ ਮੌਤਾਂ

ਹੁਸ਼ਿਆਰਪੁਰ / ਜਲੰਧਰ /ਪਟਿਆਲਾ / 11 ਜੁਲਾਈ (ਆਦੇਸ਼ ) :

ਅੱਜ ਕਰੋਨਾ ਨੇ ਪੰਜਾਬ ਨੂੰ ਜ਼ਬਰਦਸਤ ਕੁੰਡਲੀ ਮਾਰ ਕੇ ਆਪਣੇ ਕਲਾਵੇ ਵਿਚ ਲਾਇ ਲਿਆ ਹੈ।ਸਿਰਫ ਪਟਿਆਲਾ ਤੇ ਜਲੰਧਰ ਚ 108 ਕਰੋਨਾ ਕੇਸ ਆਏ ਹਨ. ਏਨਾ ਵਿੱਚੋ ਇਕੱਲੇ ਜਲੰਧਰ ਚ 76 ਕੇਸ ਜਦੋ ਕਿ ਪਟਿਆਲਾ ਚ 32 ਕੇਸ ਆਏ ਹਨ। ਇਸਤੋਂ ਅਲਾਵਾ ਜਲੰਧਰ ਦੇ ਆਰਟੀਏ ਸਕੱਤਰ ਨੂੰ ਵੀ ਆਪਣੇ ਲਪੇਟੇ ਚ ਲਿਆਹੈ। ਓਨਾ ਆਪਣਾ ਟੈਸਟ ਹੁਸ਼ਿਆਰਪੁਰ ਕਰਵਾਇਆ ਸੀ. ਇਸ ਤੋਂ ਅਲਾਵਾ ਦੋ ਕੀਮਤੀ ਜਾਨ ਕਰੋਨਾ ਵਾਇਰਸ ਨੇ ਨਿਗਲ ਲਈਆਂ ਹਨ।

 ਜਾਣਕਾਰੀ ਅਨੁਸਾਰ ਸ਼ਨਿਚਰਵਾਰ ਸਵੇਰੇ ਸਿਵਲ ਹਸਪਤਾਲ ‘ਚ ਦੋ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਜ਼ਿਲ੍ਹੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 25 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਮ੍ਰਿਤਕਾਂ ਦੀ ਪਛਾਣ 45 ਸਾਲਾ ਪੁਰਸ਼ ਨਿਵਾਸੀ ਸੰਜੇ ਗਾਂਧੀ ਨਗਰ ਤੇ ਰਾਇਪੁਰ ਰਸੂਲਪੁਰ ਦਾ 52 ਸਾਲਾ ਪੁਰਸ਼ ਹੈ। ਇਸ ਤੋਂ ਇਲਾਵਾ 76 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਜ਼ਿਲ੍ਹੇ ਦਾ ਆਰਟੀਏ ਸਕੱਤਰ ਵੀ ਸ਼ਾਮਲ ਹੈ।

ਅੱਜ ਦਾ ਦਿਨ ਜ਼ਿਲ੍ਹਾ ਵਾਸੀਆਂ ਉੱਪਰ ਭਾਰੀ ਪੈ ਗਿਆ। ਸ਼ਨਿਚਰਵਾਰ ਆਈਆਂ ਰਿਪੋਰਟਾਂ ‘ਚ ਜ਼ਿਲ੍ਹੇ ਦੇ 76 ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਮਹਿਤਪੁਰ ਥਾਣੇ ਦੇ ਕਰੀਬ 18 ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਜ਼ਿਲ੍ਹੇ ਦੇ ਕਈ ਕਸਬਿਆਂ ਤੇ ਪਿੰਡਾਂ ‘ਚ ਮਾਰ ਕੀਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1177 ਹੋ ਗਈ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫ਼ੌਜ ਦੇ 17 ਜਵਾਨਾਂ ਸਮੇਤ 53 ਮਰੀਜ਼ ਇਨਫੈਕਟਿਡ ਮਿਲੇ ਸਨ। ਹਾਲਾਂਕਿ ਇਨ੍ਹਾਂ ਵਿਚੋਂ ਦੋ ਰਿਪੋਰਟਾਂ ਟਰੂਨੈੱਟ ਮਸ਼ੀਨ ਦੀਆਂ ਹਨ। ਇਸ ਤੋਂ ਇਲਾਵਾ ਜਲੰਧਰ ਦੇ ਰਹਿਣ ਵਾਲੇ ਦੋ ਮਰੀਜ਼ ਪੀਜੀਆਈ ਚੰਡੀਗੜ੍ਹ ‘ਚ ਪਾਜ਼ੇਟਿਵ ਪਾਏ ਗਏ ਹਨ। ਅਵਤਾਰ ਨਗਰ ਤੇ ਅਮਰ ਨਗਰ ‘ਚ ਕੋਰੋਨਾ ਨੇ ਦੁਬਾਰਾ ਦਸਤਕ ਦੇ ਕੇ 7 ਲੋਕਾਂ ਨੂੰ ਲਪੇਟ ‘ਚ ਲਿਆ ਹੈ।

ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਅੱਜ ਜ਼ਿਲ੍ਹੇ ਦੇ ਆਰਟੀਏ ਸਕੱਤਰ ਨੂੰ ਵੀ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ। ਉਨ੍ਹਾਂ ਹੁਸ਼ਿਆਰਪੁਰ ਵਿਖੇ ਆਪਣੇ ਖ਼ੂਨ ਦਾ ਨਮੂਨਾ ਦਿੱਤਾ ਸੀ। ਅੱਜ ਆਈਆਂ ਰਿਪੋਰਟਾਂ ‘ਚ ਉਨ੍ਹਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। 

ਜ਼ਿਲ੍ਹਾ ਪਟਿਆਲਾ ‘ਚ ਕੋਵਿਡ ਦੀਆਂ ਦੇਰ ਰਾਤ ਤੇ ਹੁਣ ਤਕ ਪ੍ਰਾਪਤ ਹੋਈਆਂ ਰਿਪੋਰਟਾਂ ‘ਚ 32 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 552 ਹੋ ਗਈ ਹੈ। ਪਾਜ਼ੇਟਿਵ ਕੇਸਾਂ ‘ਚ ਸਭ ਤੋਂ ਜ਼ਿਆਦਾ ਵਿਅਕਤੀ ਸਮਾਣਾ ਨਾਲ ਸਬੰਧਤ ਹਨ। ਇਸ ਉਪਰੰਤ ਹਰਕਤ ‘ਚ ਆਉਂਦਿਆ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਸਮਾਣਾ ਸ਼ਹਿਰ ਦੇ ਦੋ ਇਲਾਕਿਆਂ ਨੂੰ ਮਾਈਕ੍ਰੋ ਕੰਟੋਨਮੈਂਟ ਏਰੀਆ ਬਣਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ, ਜਦੋਂਕਿ ਪੀੜਤ ਮਰੀਜ਼ਾਂ ਨੂੰ ਹੋਮ ਆਇਸੋਲੇਟ, ਕੋਵਿਡ ਕੇਅਰ ਸੈਂਟਰ ਤੇ ਆਇਸੋਲੇਸ਼ਨ ਵਾਰਡ ‘ਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਵਲੋਂ ਕੀਤੀ ਗਈ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply