ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ‘ਚ ਯੂਥ ਕਾਂਗਰਸ ਵਲੋਂ ਰੇਹੜੇ ‘ਤੇ ਚੜ੍ਹ ਰੋਸ ਰੈਲੀ

ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ‘ਚ ਯੂਥ ਕਾਂਗਰਸ ਵਲੋਂ ਰੇਹੜੇ ‘ਤੇ ਚੜ੍ਹ ਰੋਸ ਰੈਲੀ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਕੇਂਦਰ ਸਰਕਾਰ ਵਲੋਂ ਆਏ ਦਿਨ ਵਧਾਈਆਂ ਜਾ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਅੱਜ ਮਾਹਿਲਪੁਰ ਵਿਖ਼ੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਸਕੱਤਰ ਅਤੇ ਜਲ੍ਹਾ ਜਲੰਧਰ ਦੇ ਇੰਚਾਰਜ਼ ਨਵ ਮਾਹਲ ਅਤੇ ਯੂਥ ਕਾਂਗਰਸ ਆਗੂ ਬਲਵੀਰ ਸਿੰਘ ਢਿੱਲੋਂਂ ਦੀ ਅਗਵਾਈ ਹੇਠ ਸ਼ਹਿਰ ਵਿਚ ਰੇਹੜਿਆਂ ‘ਤੇ ਚੜ੍ਹ ਕੇ ਰੋਸ ਰੈਲੀ ਕੀਤੀ ਗਈ ਜਿਹੜੀ ਕਿ ਸਬਜੀ ਮੰਡੀ ਵਿੱਚੋਂ ਸ਼ੁਰੂ ਹੋ ਕੇ ਮੁੱਖ਼ ਚੌਕ ਵਿਚ ਖ਼ਤਮ ਹੋਈ। ਇਸ ਰੈਲੀ ਦੌਰਾਨ ਯੂਥ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀ ਅਪੀਲ ਕੀਤੀ।

ਇਸ ਮੌਕੇ ਸੰਬੋਧਨ ਕਰਦੇ ਹੋਏ ਯੂਥ ਆਗੂ ਬਲਵੀਰ ਸਿੰਘ ਢਿੱਲੋਂ ਅਤੇ ਨਵ ਮਾਹਲ ਨੇ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ
ਕੀਮਤਾਂ ਅੱਜ ਤੱਕ ਦੇ ਸਮੇਂ ਦੀਆਂ ਸਭ ਤੋਂ ਘੱਟ ਹਨ ਪਰੰਤੂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਿਚ ਤੇਲ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਮੀਰ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਆਮ ਲੋਕਾਂ ‘ਤੇ ਆਰਥਿਕ ਬੋਝ ਪਾ ਰਹੀ ਹੈ।

ਜਿਸ ਨੂੰ ਯੂਥ ਕਾਂਗਰਸ ਕਦੀ ਵੀ ਸਹਿਣ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਰੁੱਧ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਗਗਨਦੀਪ ਸਿੰਘ ਚਾਣਥੂ, ਨਿਰਭੈਰ ਸਿੰਘ ਹੈਪੀ, ਗੁਰਮੁੱਖ਼ ਸਿੰਘ,ਅਮਨਦੀਪ ਸਿੰਘ ਕੰਮੋਵਾਲ,ਜਸਵੀਰ ਸਿੰਘ ਢਿੱਲੋਂ, ਗੁਰਮੁੱਖ਼ ਸਿੰਘ ਕੁੱਕੜਾਂ, ਲਖ਼ਵਿੰਦਰ ਸਿੰਘ ਪੁਰੇਵਾਲ,ਨਰਿੰਦਰ ਸਿੰਘ ਪਦਰਾਣਾ, ਰਣਵੀਰ ਸਿੰਘ ਸੈਲਾ, ਗੁਰਜੀਤ ਸਿੰਘ ਹੇਲਰਾਂ,ਅਮਰਜੀਤ ਸਿੰਘ, ਗੌਰਵ ਸ਼ਰਮਾ ਅਤੇ ਗੌਰਵ ਪਦਰਾਣਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply