ਮਾਸਟਰ ਜੀ ਨੇ ਭਲਾ ਕਿਉਂ ਖੋਲਿਆ, ‘B.Ed Burger Point’…READ MORE

ਮਾਸਟਰ ਜੀ ਨੇ ਭਲਾ ਕਿਉਂ ਖੋਲਿਆ, ‘B.Ed Burger Point’

ਬਠਿੰਡਾ: ਪੰਜਾਬ ਹੀ ਨਹੀਂ ਪੂਰੇ ਭਾਰਤ ‘ਚ ਪੜ੍ਹੇ ਲਿੱਖੇ ਨੌਜਵਾਨ ਰੋਜ਼ਗਾਰ ਦੀ ਕਮੀ ਤੋਂ ਪਰੇਸ਼ਾਨ ਹਨ। ਪਰੇਸ਼ਾਨੀ ਨਾਲ ਇਸ ਚੀਜ਼ ਦਾ ਹੱਲ ਤਾਂ ਨਹੀਂ ਹੋ ਸਕਦਾ ਇਸ ਲਈ ਇੱਕ 35 ਸਾਲ ਨੌਜਵਾਨ ਨੇ ਬਰਗਰ ਦੀ ਇੱਕ ਦੁਕਾਨ ਖੋਲ੍ਹ ਲਈ ਹੈ।ਜਿਸ ਦਾ ਨਾਮ ਉਸਨੇ ਬੀਐੱਡ ਬਰਗਰ ਪਵਾਇੰਟ (B.Ed Burger point) ਰੱਖਿਆ ਹੈ। ਬੁਢਲਾਡਾ ਦੇ ਡੀਏਵੀ ਸਕੂਲ ਦੇ ਕੋਲ ਇਹ ਦੁਕਾਨ ਹੈ।ਜਿਸਦਾ ਨਾਮ ਪੜ੍ਹ ਕੇ ਹਰ ਕੋਈ ਇਸ ਵੱਲ ਅਕਰਸ਼ਤ ਹੋ ਰਿਹਾ ਹੈ।

 ਇਸ ਦੁਕਾਨ ਦਾ ਮਾਲਕ ਰਾਕੇਸ਼ ਕੁਮਾਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ।ਰਾਕੇਸ਼ ਬੀਐੱਡ, ਬੀਏ, ਐਮਏ ਹਿੰਦੀ ਦੀਆਂ ਡਿਗਰੀਆਂ ਲੈ ਚੁੱਕਾ ਹੈ।ਉਸ ਨੇ ਦੋ ਵਾਰ ਪੀ-ਟੇਟ ਅਤੇ ਇਕ ਵਾਰ ਸੀ-ਟੇਟ ਵੀ ਪਾਸ ਕੀਤਾ ਹੈ।ਪਰ ਇੰਨਾਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ।ਇਸ ਲਈ ਉਸਨੇ ਆਪਣਾ ਹੀ ਕੰਮ ਸ਼ੁਰੂ ਕਰਨ ਬਾਰੇ ਸੋਚਿਆ ਅਤੇ ਬਰਗਰ ਦੀ ਦੁਕਾਨ ਖੋਲ੍ਹ ਲਈ।ਉਸਨੇ ਦੁਕਾਨ ਦੇ ਕਾਊਂਟਰ ਤੇ ਇੱਕ ਪੋਸਟਰ ਟੰਗਿਆ ਹੈ ਜਿਸ ਤੇ ਵੱਡੇ ਅਖਰਾਂ ‘ਚ ਦੁਕਾਨ ਦਾ ਨਾਮ ਲਿਖਿਆ ਹੈ ‘B.Ed Burger Point’।

ਉਨ੍ਹਾਂ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਹੈ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।ਹਰ ਕੰਮ ਨੂੰ ਵੱਡਾ ਕੀਤਾ ਜਾ ਸਕਦਾ ਹੈ।


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply