ਸਾਵਧਾਨ.. ਚੋਰ ਹੁਣ ਨੇ ਟਰਾਂਸਫਾਰਮਰਾਂ ਚੋਂ ਚੋਰੀ ਕਰਨ ਲੱਗੇ ਤੇਲ

ਸਾਵਧਾਨ.. ਚੋਰ ਹੁਣ ਨੇ ਟਰਾਂਸਫਾਰਮਰਾਂ ਚੋਂ ਚੋਰੀ ਕਰਨ ਲੱਗੇ ਤੇਲ

ਗੜ੍ਹਦੀਵਾਲਾ 16 ਜੁਲਾਈ (ਚੌਧਰੀ) : ਪਿੰਡ ਢੋਲੋਵਾਲ ਵਿਖੇ ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ ਦੇ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰ ਲਿਆ ਗਿਆ ਹੈ ਲੈਣ ਦਾ ਸਮਾਚਾਰ ਹੈ। ਬਲਦੇਵ ਸਿੰਘ ਅਤੇ ਮਾਸਟਰ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਦਾ ਲਗਭਗ 100 ਲੀਟਰ ਤੇਲ ਚੋਰੀ ਕਰ ਲਿਆ ਗਿਆ ਹੈ। ਜਿਸ ਕਾਰਨ ਕਰੀਬ 10 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਅਤੇ ਗੜ੍ਹਦੀਵਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪਿੰਡ ਦੇ ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ ਨੇ ਦੱਸਿਆ ਕਿ ਚੋਰਾਂ ਨੇ ਪਿਛਲੇ ਸਾਲ ਵੀ ਪਿੰਡ ਵਿਚ ਮੋਟਰਾਂ ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰਕੇ ਪਿੰਡ ਵਾਸੀਆਂ ਦਾ ਨੁਕਸਾਨ ਕੀਤਾ ਸੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply