LATEST: गुरु तेग बहादुर खालसा सीनियर सेकेंडरी स्कूल दसूहा के एन.एस.एस. के वालंटियरों ने 100 से अधिक>>READ MORE

 विभाग की प्रेरणा से गुरु तेग बहादुर खालसा सीनियर सेकेंडरी स्कूल दसूहा के एन.एस.एस. के वालंटियरों ने 100 से अधिक लोगों को दी सहायता सामग्री

मिशन फतेह के लक्ष्य को हासिल करने में युवक सेवाएं विभाग निभा रहा प्रशंसनीय भूमिका: डिप्टी कमिश्नर

 
होशियारपुर, 17 जुलाई (आदेश ):

युवक सेवाएं विभाग की ओर से पंजाब सरकार के मिशन फतेह के अंतर्गत जहां जागरुकता फैलाने के लिए अभियान चलाया जा रहा है वहीं जरुरतमंदों की मदद भी की जा रही है। जानकारी देते हुए डिप्टी कमिश्नर श्रीमती अपनीत रियात ने बताया कि विभाग की ओर से जिले के सभी यूथ क्लबों, एन.एस.एस वालंटियरों, रैड रिबन क्लबों के सदस्यों को एक मंच पर लाकर उनको एक सही दिशा देकर सामाजिक कार्यों में आगे लाया गया है, जिसके लिए विभाग के साथ-साथ सभी वालंटियर प्रशंसा के पात्र है।  
 

प्रीत कोहली के नेतृत्व में गुरु तेग बहादुर खालसा सीनियर सेकेंडरी स्कूल दसूहा के एन.एस.एस. वालंटियरों ने राशी एकत्र कर जरुरतमंदों की मदद की

डिप्टी कमिश्नर ने बताया कि मिशन फतेह के अंतर्गत सहायक डायरेक्टर युवक सेवाएं विभाग श्री प्रीत कोहली के नेतृत्व में गुरु तेग बहादुर खालसा सीनियर सेकेंडरी स्कूल दसूहा के एन.एस.एस. वालंटियरों ने राशी एकत्र कर जरुरतमंदों की मदद की है। उन्होंने कहा कि वालंटियरों के ग्रुप ने प्रोग्राम अधिकारी श्रीमती नरिंदरपाल सिंह के नेतृत्व में दाना मंडी, सब्जी मंडी दसूहा के नजदीक मजदूरों की बस्ती, स्कूल के नजदीक कुछ बस्तियों सहित दसूहा के कई स्थानों में इस तरह की बस्तियों की पहचान कर वहां रह रहे लोगों की सहायता की गई और 100 से अधिक लोगों को खाने पीने का सामान, छोटे बच्चों के कपड़े, सैनेटाइजर, मास्क, साबुन सहित अन्य सामान बांटा गया।

सहायक डायरेक्टर युवक सेवाएं विभाग श्री प्रीत कोहली ने बताया कि वालंटियरो की ओर से आम लोगों को मिशन फतेह के अंतर्गत कोविड-19 से बचाव के लिए सावधानियां अपनाने के लिए जागरुक किया जा रहा है। इस दौरान जरुरतमंदों की सहायता के दौरान उन्हें सामाजिक दूरी अपनाने, मास्क पहनने व साबुन से हाथ धोने के लिए भी प्रेरित किया गया। इस मौके पर स्कूल की मैनेजमेंट कमेटी के प्रधान श्री जसवीर सिंह रंधावा, मैनेजर श्री गुरप्रीत सिंह चीमा, सचिव श्री भूपिंदर सिंह रंधावा व प्रिंसिपल डा. सुजीत कौर बाजवा ने भी वालंटियरों के इस प्रयास की प्रशंसा की।

                                                                            —-  
 
 

ਵਿਭਾਗ ਦੀ ਪ੍ਰੇਰਣਾ ਤੋਂ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਐਨ.ਐਸ.ਐਸ. ਵਲੰਟੀਅਰਾਂ ਨੇ 100 ਤੋਂ ਵੱਧ ਲੋਕਾਂ ਨੂੰ ਦਿੱਤੀ ਸਹਾਇਤਾ ਸਮੱਗਰੀ

ਮਿਸ਼ਨ ਫਤਿਹ’ ਦੇ ਟੀਚੇ ਨੂੰ ਹਾਸਲ ਕਰਨ ’ਚ ਯੁਵਕ ਸੇਵਾਵਾਂ ਨਿਭਾਅ ਰਿਹੈ ਸ਼ਲਾਘਾਯੋਗ ਭੂਮਿਕਾ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 17 ਜੁਲਾਈ (ਆਦੇਸ਼ ):
ਯੁਵਕ ਸੇਵਾਵਾਂ ਵਿਭਾਗ ਵਲੋਂ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਤਹਿਤ ਜਿਥੇ ਜਾਗਰੂਕਤਾ ਫੈਲਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਜ਼ਰੂਰਤਮੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ ਯੂਥ ਕਲੱਬਾਂ, ਐਨ.ਐਸ.ਐਸ. ਵਲੰਟੀਅਰਾਂ, ਰੈਡ ਰਿਬਨ ਕਲੱਬਾਂ ਦੇ ਮੈਂਬਰਾਂ ਨੂੰ ਇਕ ਮੰਚ ’ਤੇ ਲਿਆ ਕੇ ਉਨ੍ਹਾਂ ਨੂੰ ਇਕ ਸਹੀ ਦਿਸ਼ਾ ਦੇ ਕੇ ਸਮਾਜਿਕ ਕੰਮਾਂ ਵਿੱਚ ਅੱਗੇ ਲਿਆਂਦਾ ਗਿਆ ਹੈ, ਜਿਸ ਲਈ ਵਿਭਾਗ ਦੇ ਨਾਲ-ਨਾਲ ਸਾਰੇ ਵਲੰਟੀਅਰ ਪ੍ਰਸ਼ੰਸਾ ਦੇ ਪਾਤਰ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਮਿਸ਼ਨ ਫਤਿਹ’ ਤਹਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਰਾਸ਼ੀ ਇਕੱਠੀ ਕਰਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਦੇ ਗਰੁੱਪਾਂ ਨੇ ਪ੍ਰੋਗਰਾਮ ਅਫ਼ਸਰ ਸ੍ਰੀ ਨਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਦਾਣਾ ਮੰਡੀ, ਸਬਜ਼ੀ ਮੰਡੀ ਦਸੂਹਾ ਦੇ ਨਜ਼ੀਦਕ ਮਜ਼ਦੂਰਾਂ ਦੀ ਬਸਤੀ, ਸਕੂਲ ਦੇ ਨਜ਼ਦੀਕ ਕੁਝ ਬਸਤੀਆਂ ਸਮੇਤ ਦਸੂਹਾ ਦੇ ਕਈ ਸਥਾਨਾਂ ਵਿੱਚ ਇਸ ਤਰ੍ਹਾਂ ਦੀਆਂ ਬਸਤੀਆਂ ਦੀ ਪਹਿਚਾਣ ਕਰਕੇ ਉਥੇ ਰਹਿ ਰਹੇ ਲੋਕਾਂ ਦੀ ਸਹਾਇਤਾ ਕੀਤੀ ਗਈ ਅਤੇ 100 ਤੋਂ ਵੱਧ ਲੋਕਾਂ ਨੂੰ ਖਾਣ-ਪੀਣ ਦਾ ਸਮਾਨ, ਛੋਟੇ ਬੱਚਿਆਂ ਦੇ ਕੱਪੜੇ, ਸੈਨੇਟਾਈਜ਼ਰ, ਮਾਸਕ, ਸਾਬਣ ਸਮੇਤ ਹੋਰ ਸਮਾਨ ਵੰਡਿਆ ਗਿਆ।
 

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਵਲੰਟੀਅਰਾਂ ਵਲੋਂ ਆਮ ਲੋਕਾਂ ਨੂੰ ‘ਮਿਸ਼ਨ ਫਤਿਹ’ ਤਹਿਤ ਕੋਵਿਡ-19 ਤੋਂ ਬਚਣ ਲਈ ਸਾਵਧਾਨੀਆਂ ਅਪਨਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜ਼ਰੂਰਤਮੰਦਾਂ ਦੀ ਸਹਾਇਤਾ ਦੌਰਾਨ ਉਨ੍ਹਾਂ ਨੂੰ ਸਮਾਜਿਕ ਦੂਰੀ ਅਪਨਾਉਣ, ਮਾਸਕ ਪਹਿਨਣ ਅਤੇ ਸਾਬਣ ਨਾਲ ਹੱਥ ਧੋਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਜਸਵੀਰ ਸਿੰਘ ਰੰਧਾਵਾ, ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ ਚੀਮਾ, ਸਕੱਤਰ ਸ੍ਰੀ ਭੁਪਿੰਦਰ ਸਿੰਘ ਰੰਧਾਵਾ ਅਤੇ  ਪ੍ਰਿੰਸੀਪਲ ਡਾ ਸੁਰਜੀਤ ਕੌਰ ਬਾਜਵਾ ਨੇ ਵੀ ਵਲੰਟੀਅਰਾਂ ਦੇ ਯਤਨ ਦੀ ਸ਼ਲਾਘਾ ਕੀਤੀ। 
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply