ਗੁਰਦਾਸਪੁਰ 5 ਅਗਸਤ ( ਅਸ਼ਵਨੀ ) : ਜਿਲਾ ਗੁਰਦਾਸਪੁਰ ਦੇ ਦੀਨਾਨਗਰ ਤੋਂ ਘਰੋਟਾ ਨੂੰ ਜਾਂਦੀ ਸੜਕ ਤੇ ਪਿੰਡ ਪੈਂਦਾ ਹੈ ਛੰਨੀ ,ਅਤੇ ਇਸ ਤੋਂ ਸੜਕ ਨਿਕਲ ਕੇ ਪਿੰਡ ਘੇਸਲ,ਤੁਗਿਆਲ,ਕੁੰਡੇ,ਗੋਪਾਲਿਆ, ਚੇਚੀਆ,ਜੰਡੀ ਚੌਂਤਾ,ਝੜੋਲੀ ,ਬਿਆਨ ਪੁਰ ਆਦਿ ਦਰਜਨਾਂ ਪਿੰਡਾਂ ਚੋਂ ਹੋ ਕੇ ਦੀਨਾਨਗਰ ਆਉਂਦੀ ਹੈ ਛੰਨੀ ਤੇ ਤਾਲਿਬਪੁਰ ਦੇ ਦਰਮਿਆਨ ਅਪਰਬਾਰੀ ਦੁਆਬ ਨਹਿਰ ਤੋਂ ਇਕ ਸੂਆ /ਰਜਵਾਹਾ ( ਅਵਾਂਖਾ ਡਿਸਟਰੀਬਿਉਟਰੀ) ਦੀਨਾ ਨਗਰ ਨੂੰ ਆਉਂਦਾ ਹੈ ਜਿਸ ਉਪਰ ਬਣਿਆਂ ਪੁਲ ਕਈ ਵਰਿਆਂ ਤੋਂ ਟੁਟ ਚੁੱਕਾ ਹੈ।
ਇਸ ਪੁਲ ਦੀ ਤ੍ਰਾਸਦੀ ਇਹ ਹੈ ਕਿ ਛੰਨੀ ਪਿੰਡ ਪਠਾਨਕੋਟ ਜ਼ਿਲ੍ਹੇ ਤੇ ਘੇਸਲ -ਤੁਗਿਆਲ ਪਿੰਡ ਗੁਰਦਾਸਪੁਰ ਵਿੱਚ ਪੈਂਦੇ ਹਨ।ਦੋਨਾਂ ਜ਼ਿਲਿਆਂ ਦੀ ਸਾਂਝੀ ਸੜਕ ਤੇ ਰਜਬਾਹੇ ਦਾ ਪੁਲ ਹੋਣ ਕਰਕੇ ਕੋਈ ਅਧਿਕਾਰੀ ਅਤੇ ਸਾਂਸਦ ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਲੈਂਦਾ।ਸਤਨਾਮ ਸਿੰਘ ਲਾਡੀ ਮੈਂਬਰ ਪੰਚਾਇਤ, ਭੂਪਿੰਦਰ ਸਿੰਘ ਬੋਪਾਰਾਏ, ਹਜ਼ੂਰ ਸਿੰਘ,ਮਨੋਜ ਕੁਮਾਰ ਤੇ ਮੁਖਤਿਆਰ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਕਿਸੇ ਸਬੰਧਤ ਉੱਚ ਅਧਿਕਾਰੀ ਦੀ ਇਸ ਪੁਲ ਨੂੰ ਜਲਦੀ ਤੋਂ ਜਲਦੀ ਉਸਾਰੀ ਕਰਨ ਦੀ ਜਿੰਮੇਦਾਰੀ ਲਗਾਈ ਜਾਵੇ।ਤਾਂ ਕਿ ਹੋਣ ਵਾਲੇ ਭਿਆਨਕ ਹਾਦਸਿਆਂ ਨੂੰ ਟਾਲਿਆ ਜਾ ਸਕੇ।
- LATEST : ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਹੁਸ਼ਿਆਰਪੁਰ ਹਲਕੇ ਲਈ ਨਹੀਂ ਹੋਈ ਕੋਈ ਨਾਮਜ਼ਦਗੀ ਦਾਖ਼ਲ, 10 ਮਈ ਨੂੰ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਕਰਵਾ ਸਕਦੇ ਹਨ ਦਾਖ਼ਲ
- #aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ
- भाजपा प्रत्याशी श्रीमती अनीता सोमप्रकाश ने धार्मिक स्थानों पर नतमस्तक होकर लिया संतों का आशीर्वाद
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
EDITOR
CANADIAN DOABA TIMES
Email: editor@doabatimes.com
Mob:. 98146-40032 whtsapp