ਖਾਦ ਵਿਕ੍ਰੇਤਾਵਾਂ ਵੱਲੋਂ ਕੈਸ਼ਲੈਸ/ਡਿਜ਼ੀਟਲ ਪੇਮੈਂਟ ਸਵੀਕਾਰ ਕਰਨੀ ਲਾਜ਼ਮੀ ਕਰਾਰ : ਡਾ.ਹਰਤਰਨਪਾਲ ਸਿੰਘ


ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਜ਼ੂਮ ਐਪ ਦੀ ਮਦਦ ਨਾਲ ਕੀਤੀ ਆਨਲਾਈਨ ਮੀਟਿੰਗ


ਪਠਾਨਕੋਟ 7 ਅਗਸਤ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮਹਿੰੰਮ ਤਹਿਤ ਕੋਵਿਡ 19 ਦੇ ਚੱਲਦਿਆਂ ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਆਨਲਾਈਨ ਮੀਟਿੰਗ  ਜ਼ੂਮ ਐਪ ਦੀ ਮਦਦ ਨਾਲ ਕੀਤੀ ਗਈ, ਜਿਸ ਵਿੱਚ ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾ ਸ਼ਾਮਿਲ ਹੋਏ। ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿਗ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਕਾਰੋਬਾਰ ਨਾਲ ਸੰਬੰਧਤ ਰੀਕਾਰਡ ਮੇਨਟੇਨ ਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਡਾ.ਹਰਤਰਨਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਡਿਜ਼ੀਟਲ ਇੰਡੀਆ ਪ੍ਰੋਗਰਾਮ ਤਹਿਤ ਖਾਦਾਂ ਦੀ ਡੀ.ਬੀ.ਟੀ ਰਾਹੀਂ ਵਿਕਰੀ ਨੂੰ ਡਿਜ਼ੀਟਲ ਟਰਾਂਜੈਕਸ਼ਨ ਅਧੀਨ ਲਿਆਉਣ ਲਈ ਸਮੂਹ ਪ੍ਰਚੂਣ ਖਾਦ ਵਿਕ੍ਰੇਤਾਵਾਂ ਵੱਲੋਂ ਕੀਤੀ ਜਾ ਰਹੀ ਵਿਕਰੀ ਲਈ ਕੈਸ਼ਲੈਸ/ਡਿਜ਼ੀਟਲ ਅਦਾਇਗੀ ਸਿਸਟਮ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸਮੂਹ ਪ੍ਰਚੂਣ ਖਾਦ ਵਿਕ੍ਰੇਤਾ ਆਪਣੀ ਦੁਕਾਨ ਤੇ ਕਿਸਾਨਾਂ ਪਾਸੋਂ ਡਿਜ਼ੀਟਲ ਪੇਮੈਂਟ ਪ੍ਰਾਪਤ ਕਰਨਗੇ। ਉਨਾਂ ਦੱਸਿਆ ਕਿ ਸਮੂਹ ਖਾਦ ਪ੍ਰਚੂਣ ਡੀਲਰ ਆਪਣੇ ਵਿਕਰੀ ਕੇਂਦਰ ਤੇ UPI QR  Code ਦੀ ਸੁਵਿਧਾ ਮੁਹੱਈਆ ਕਰਵਾਉਣਗੇ। ਉਨਾਂ ਸਮੂਹ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਹਫਤੇ ਦੇ ਅੰਦਰ ਆਪਣੇ ਵਿਕਰੀ ਕੇਂਦਰ ਤੇ ਡਿਜ਼ੀਟਲ ਪੇਮੈਂਟ ਸਵੀਕਾਰ ਕਰਨ ਲਈ ਯੂ ਪੀ ਆਈ ਕਿਊ ਆਰ ਕੋਡ (UPI QR  Code) ਦੀ ਸੁਵਿਧਾ ਮੁੱਹਈਆ ਕਰਵਾਉਣ। ਉਨਾਂ ਕਿਹਾ ਕਿ UPI QR  Code ਕਿਸੇ ਵੀ ਬੈਂਕ ਜਾਂ Gpay, Paytm, Phonepay, Amazone  Pay ਤੋਂ ਪ੍ਰਾਪਤ ਕਰ ਸਕਦੇ ਹਨ।
ਉਨਾਂ ਕਿਹਾ ਕਿ ਹਰੇਕ ਖਾਦ ਵਿਕ੍ਰਤਾ ਇਹ UPI QR  Code ਆਪਣੀ ਦੁਕਾਨ ਤੇ ਚਿਪਕਾ ਕੇ ਰੱਖੇਗਾ। ਉਨਾਂ ਕਿਹਾ ਕਿ ਇਸੇ ਟਰਾਂ ਨੂੰ ਕਿਸਾਨਾਂ ਨੂੰ ਭੀਮ ਐਪ,ਜਾਂ ਕਿਸੇ ਵੀ ਬੈਂਕ ਦੀ ਯੂ ਪੀ ਆਈ ਐਪ  ਜਾਂ Gpay, Paytm, Phonepay, Amazone  Pay ਐਪ ,ਪਲੇਅ ਸਟੋਰ ਤੋਂ ਡਾਉਨਲੋਡ ਕਰਨੀ ਲਾਜ਼ਮੀ ਹਵੇਗੀ। ਉਨਾਂ ਕਿਹਾ ਕਿ ਇਸ ਨਾਲ ਖਾਦ ਵਿਕਰੀ ਮੁਕੰਮਲ ਤੌਰ ਤੇ ਆਧਾਰ ਕਾਰਡ ਆਧਾਰਤ ਹੋ ਜਾਵੇਗੀ। 

ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਵਾਜ਼ਬ ਰੇਟਾਂ ਤੇ ਮੁਹੱਈਆ ਕਰਵਾਉਣੀ ਮੁਢਲਾ ਫਰਜ਼ ਹੈ ਜਿਸ ਵਿੱਚ ਸਮੂਹ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸਹਿਯੋਗ ਕਰਨਾ ਚਾਹੀਦਾ। ਉਨਾਂ ਸਮੂਹ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਵਿਕਰੀ ਕਰਨ ਉਪਰੰਤ ਬਿੱਲ ਜ਼ਰੂਰ ਦਿੱਤਾ ਜਾਵੇ ਅਤੇ ਕਾਰੋਬਾਰ ਨਾਲ ਸੰਬੰਧਤ ਦਸਤਾਵੇਜ ਦਰੁਸਤ ਰੱਖੇ ਜਾਣ ਅਤੇ ਗੈਰ ਸਿਫਾਰਸ਼ਸ਼ੁਦਾ ਖੇਤੀ ਸਮੱਗਰੀ ਕਿਸਾਨਾਂ ਨੂੰ ਝੋਨੇ ਜਾਂ ਬਾਸਮਤੀ ਵਿੱਚ ਵਰਤੋਂ ਲਈ ਨਾਂ ਵੇਚੀ ਜਾਵੇ। ਉਨਾ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਤੋਂ ਕਿਸੇ ਵੀ ਡੀਲਰ ਵੱਲੋਂ ਖੇਤੀ ਸਮਗਰੀ ਦਾ ਬਿੱਲ ਨਾਂ ਦੇਣ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਵਿਕ੍ਰੇਤਾ ਖਿਲਾਫ ਢੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਮਨਦੀਪ ਕੌਰ ਨੇ ਬੀਜ ਅਤੇ ਖਾਦ ਬਾਰੇ ਕਾਨੂਨੀ ਨੁਕਤੇ ਸਾਂਝੇ ਕਰਦਿਆ ਕਿਹਾ ਕਿ ਖਾਦਾਂ, ਕੀਟਨਾਸ਼ਕਾਂ ਅਤੇ ਬੀਜਾਂ ਦੀ ਵਿਕਰੀ ਸੰਬੰਧੀ ਸੇਲ ਸਟਾਕ ਰਿਪੋਰਟ ਮਹੀਨੇ ਦੇ ਆਖਰੀ ਹਫਤੇ ਭੇਜਣ ਨੂੰ ਯਕੀਨੀ ਬਣਾਇਆ ਜਾਵੇ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply