latest : ਪਾਵਨ ਸਰੂਪਾ ਦੀ ਬੇ-ਅਦਬੀ ਤੇ ਗੁੰਮ ਹੋਣ ਵਿੱਚ ਬਾਦਲ ਪ੍ਰੀਵਾਰ ਦਾ ਪੂਰਾ ਹੱਥ :- ਢੀਂਡਸਾ *

*ਪਾਵਨ ਸਰੂਪਾ ਦੀ ਬੇ-ਅਦਬੀ ਤੇ ਗੁੰਮ ਹੋਣ ਵਿੱਚ ਬਾਦਲ ਪ੍ਰੀਵਾਰ ਦਾ ਪੂਰਾ ਹੱਥ :- ਢੀਡਸਾ*
 
ਹੁਸ਼ਿਆਰਪੁਰ 8 ਅਗਸਤ (ਆਦੇਸ਼ , ਦੀਵਾਨਾ ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ 267 ਪਾਵਨ ਸਰੂਪਾਂ ਦੇ ਗੁੰਮ ਹੋ ਜਾਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਪਸ਼ਚਾਤਾਪ ਵੀ ਨਹੀਂ ਕੀਤਾ, ਸਗੋਂ ਬਾਦਲ ਪਰਿਵਾਰ ਵਲੋਂ ਫਰਜ਼ੀ ਜਾਂਚ ਰਾਹੀਂ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
 
ਇਹ ਵਿਚਾਰ ਅੱਜ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਹੁਸ਼ਿਆਰਪੁਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ  ਪਸ਼ਚਾਤਾਪ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਡੀ) ਨੇ ਪ੍ਰਗਟ ਕੀਤੇ। ਉਨ•ਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਗੁੰਮ ਹੋਣ ਦੇ ਮਾਮਲੇ ‘ਚ ਬਾਦਲ ਪਰਿਵਾਰ ਪੂਰੀ ਤਰ•ਾਂ ਜਿੰਮੇਵਾਰ ਹੈ, ਜਿਨ•ਾਂ ਨੇ ਕੌਮ ਨੂੰ ਗੁੰਮਰਾਹ ਕੀਤਾ ਅਤੇ ਬੇਅਦਬੀ ਤੇ ਗੁੰਮ ਹੋਏ ਪਾਵਨ ਸਰੂਪਾਂ ‘ਤੇ ਪਸ਼ਚਾਤਾਪ ਤੱਕ ਨਹੀਂ ਕੀਤਾ। ਉਨ•ਾਂ ਕਿਹਾ ਕਿ ਬਾਦਲ ਪਰਿਵਾਰ ਨੇ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾ ਕੇ ਸਿੱਖ ਪਰੰਪਰਾਵਾਂ ਦਾ ਘਾਣ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ (ਡੀ) ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਬਾਦਲ ਦਲ ਬੁਰੀ ਤਰ•ਾਂ ਬੁਖਲਾਹਟ ‘ਚ ਆ ਗਿਆ ਹੈ।
 
ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਜੋ 1920 ‘ਚ ਹੋਂਦ ‘ਚ ਆਇਆ ਸੀ, ਉਸ ਨੂੰ ਸੁਖਬੀਰ ਸਿੰਘ ਬਾਦਲ ਨੇ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ ਅਤੇ ਇਹ ਅੱਜ ਬਾਦਲ ਪਰਿਵਾਰ ਤੱਕ ਹੀ ਸੀਮਿਤ ਹੋ ਗਿਆ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬਾਦਲ ਪਰਿਵਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਉਨ•ਾਂ ਕਿਹਾ ਕਿ ਬੇਅਦਬੀ ਮਾਮਲਿਆਂ ‘ਚ ਸਿੱਧੇ ਤੌਰ ‘ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ•ਾਂ ਦਾ ਪਰਿਵਾਰ ਦੋਸ਼ੀ ਹੈ। ਉਨ•ਾਂ ਕਿਹਾ ਕਿ ਅਕਾਲੀ ਦਲ (ਬ) ਵਲੋਂ ਸਿੱਖ ਕੌਮ ਦਾ ਜੋ ਘਾਣ ਕੀਤਾ ਹੈ, ਉਹ ਮੁਗਲਾਂ ਨੇ ਵੀ ਨਹੀਂ ਕੀਤਾ।
 
ਇਸ ਮੌਕੇ ਜਥੇ: ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਰਣਜੀਤ ਸਿੰਘ ਤਲਵੰਡੀ, ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਸੰਸਦੀ ਸਕੱਤਰ, ਨਿਧੜਕ ਸਿੰਘ ਬਰਾੜ, ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਫ਼ਤਹਿ ਸਿੰਘ ਤਰਨਾ ਦਲ, ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ, ਸਤਵਿੰਦਰਪਾਲ ਸਿੰਘ ਰਮਦਾਸਪੁਰ ਸਾਬਕਾ ਚੇਅਰਮੈਨ, ਮਾ: ਕੁਲਵਿੰਦਰ ਸਿੰਘ ਜੰਡਾ, ਪਰਮਿੰਦਰ ਸਿੰਘ ਪੰਨੂੰ ਚੇਅਰਮੈਨ ਪੀ.ਏ.ਡੀ.ਬੀ., ਮਨਜੀਤ ਸਿੰਘ ਦਸੂਹਾ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਹਰਬੰਸ ਸਿੰਘ ਮੰਝਪੁਰ ਸਾਬਕਾ ਕਾਰਜਕਾਰੀ ਮੈਂਬਰ ਸ਼੍ਰੋਮਣੀ ਕਮੇਟੀ, ਬਲਵੰਤ ਸਿੰਘ ਬਰਿਆਲ ਸਾਬਕਾ ਸਰਕਲ ਪ੍ਰਧਾਨ, ਸੁਰਜੀਤ ਸਿੰਘ ਹਿੰਮਤਪੁਰ ਸਾਬਕਾ ਡਾਇਰੈਕਟਰ ਮਿਲਕ ਪਲਾਂਟ, ਜਰਨੈਲ ਸਿੰਘ ਧੀਰ, ਮੋਹਨ ਲਾਲ ਕਲਸੀ ਸਾਬਕਾ ਮੈਨੇਜਰ, ਸੁਖਵਿੰਦਰ ਸਿੰਘ ਸਾਬਕਾ ਮੈਨੇਜਰ, ਮਹਿੰਦਰ ਸਿੰਘ ਸਰਪੰਚ ਡਗਾਣਾ, ਅਮਰੀਕ ਸਿੰਘ ਢੀਂਡਸਾ, ਹਰਭਗਤ ਸਿੰਘ ਤੁਲੀ, ਭੁਪਿੰਦਰ ਸਿੰਘ ਨੂਰ, ਕੁਲਦੀਪ ਸਿੰਘ, ਜਗਤਾਰ ਸਿੰਘ ਬਲਾਲਾ ਡਾਇਰੈਕਟਰ ਮਿਲਕ ਪਲਾਂਟ, ਮਨਜੀਤ ਸਿੰਘ ਰੌਬੀ, ਹਰਕਮਲਜੀਤ ਸਿੰਘ ਸਹੋਤਾ, ਗੁਰਬਚਨ ਸਿੰਘ ਕੰਗਮਾਈ, ਗੁਰਦਿਆਲ ਸਿੰਘ, ਪ੍ਰਿਥੀਪਾਲ ਸਿੰਘ ਜੋਸ਼, ਵਰਿੰਦਰ ਸਿੰਘ ਜੀਆ ਨੱਥਾ, ਇੰਸ: ਗੁਰਦੀਪ ਸਿੰਘ, ਬਲਵਿੰਦਰ ਸਿੰਘ ਦਸੂਹਾ, ਹਰਭਜਨ ਸਿੰਘ ਖੋਖਰ, ਦਿਲਜੀਤ ਸਿੰਘ ਪੰਨੂੰ, ਹਰਦਿਆਲ ਸਿੰਘ ਕੰਗ, ਕੁਲਵੰਤ ਸਿੰਘ ਪੰਨੂੰ ਆਦਿ ਹਾਜ਼ਰ ਸਨ।  

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल CDT NEWS PODCAST

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिलाफ केस दर्ज — Send in a voice message: https://podcasters.spotify.com/pod/show/cdtnews/message
  1. रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल
  2. बीजेपी सांसद सनी देओल ने एक्टर दीप सिद्धू के बारे कही यह बात
  3. Jugraj Singh of Punjab hoisted the Flag at the Red fort Delhi
  4. Who is deep Sidhu? Is He Bjp Agent? #
  5. प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply