ਜ਼ਿਲੇ ਦੀਆਂ ਧੀਆਂ ਨੇ ‘ਅੰਬੈਸਡਰਜ਼ ਆਫ਼ ਹੋਪ”ਚ ਮਾਰੀਆਂ ਮੱਲਾਂ,ਜਿੱਤੇ ਪਹਿਲੇ ਤਿੰਨ ਇਨਾਮ

 
ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਗੁਰਦਾਸਪੁਰ ਜ਼ਿਲੇ ਦੇ ਜੇਤੂਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਵਧਾਈ

ਪਹਿਲਾ ਇਨਾਮ ਮੈਰੀਗੋਲਡ ਪਬਲਿਕ ਸਕੂਲ ਦੀ ਰਮਨਦੀਪ  ਕੌਰ,ਦੂਜਾ ਸੇਂਟ ਫਰਾਂਸਿਸ ਸਕੂਲ’ਚ ਪੜਦੀ ਲਹਿਰ ਗੁਪਤਾ ਅਤੇ ਵੁੱਡਸਟਾਕ ਪਬਲਿਕ ਸਕੂਲ ਦੀ ਪਾਹੁਲਪ੍ਰੀਤ ਕੌਰ ਨੇ ਜਿੱਤਿਆ  ਤੀਜਾ ਇਨਾਮ

ਗੁਰਦਾਸਪੁਰ,9 ਅਗਸਤ (ਅਸ਼ਵਨੀ) : ਸਕੂਲ ਸਿੱਖਿਆ ਮੰਤਰੀ  ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ‘ਤੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ  ਗੁਰਦਾਸਪੁਰ ਜ਼ਿਲੇ ‘ਚੋਂ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੀਆਂ  ਵਿਦਿਆਰਥਣਾਂ ਨੂੰ ਮੁਕਾਬਲੇ ‘ਚ ਅੱਵਲ ਰਹਿਣ ‘ਤੇ ਵਧਾਈ ਦਿੱਤੀ।ਇਸਦੇ ਨਾਲ ਹੀ ਉਨਾਂ ਜੇਤੂਆਂ ਨੂੰ ਭਵਿੱਖ ‘ਚ ਹੋਰ ਤਰੱਕੀਆਂ ਕਰਨ  ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਲੋੜ ਪੈਣ ‘ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।

ਸਿੱਖਿਆ ਮੰਤਰੀ ਪੰਜਾਬ ਸ਼੍ਰੀ ਸਿੰਗਲਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲੇਦੀਆਂ ਧੀਆਂ ਨੇ ਪਹਿਲੇ ਤਿੰਨੇ ਇਨਾਮ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਕੁੜੀਆਂ ਹੁਣ ਮੁੰਡਿਆਂ ਦੇ ਮੁਕਾਬਲੇ ਬਹੁਤ ਅੱਗੇ ਨਿਕਲ ਗਈਆਂ ਹਨ

ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ ‘ਚੋਂ ਭਰਪੂਰ  ਹੁੰਗਾਰਾ ਮਿਲਿਆ ਸੀ,ਆਪਣੀ ਤਰਾ ਦੇ ਇਸ ਪਹਿਲੇ ਮੁਕਾਬਲੇ ‘ਚ  ਸਿਰਫ਼ ਅੱਠ ਦਿਨਾਂ ‘ਚ ਸੂਬੇ ‘ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ,ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ ‘ਚ ਹਰ ਜ਼ਿਲੇ ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ,ਗੁਰਦਾਸਪੁਰ ਜ਼ਿਲੇ ਚੋਂ ਇਸ ਮੁਕਾਬਲੇ ਲਈ 7,030 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।
 ਇਨਾਂ ‘ਚੋਂ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ‘ਚ ਬਾਰਵੀਂ ਕਲਾਸ ‘ਚ ਪੜਦੀ ਰਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਸੇਂਟ ਫਰਾਂਸਿਸ ਸਕੂਲ ਬਟਾਲਾ ‘ਚ ਚੌਥੀ ਕਲਾਸ ‘ਚ ਪੜਦੀ ਲਹਿਰ ਗੁਪਤਾ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ,ਇਸਦੇ ਨਾਲ ਹੀ ਵੁੱਡਸਟਾਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ 11ਵੀਂ ਜਮਾਤ ‘ਚ ਪੜਦੀ ਵਿਦਿਆਰਥਣ ਪਾਹੁਲਪ੍ਰੀਤ ਕੌਰ ਨੇ ਤੀਸਰੇ ਸਥਾਨ ‘ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ,ਇਸ ਮੌਕੇ ਪਹਿਲੇ ਸਥਾਨ ‘ਤੇ ਰਹਿਣ ਵਾਲੀ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਭਵਿੱਖ ‘ਚ ਡਾਕਟਰ ਬਣਨਾ ਚਾਹੁੰਦੀ ਹੈ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply