ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵੱਲੋਂ ਕੰਢੀ ਏਰੀਏ ਦੇ ਸਰਕਲ ਪ੍ਰਧਾਨ ਡਾ ਰਾਮਜੀ ਦਾ ਸਨਮਾਨ

(ਕੰਡੀ ਖੇਤਰ ਦੇ ਸਰਕਲ ਪ੍ਰਧਾਨ ਡਾਕਟਰ ਰਾਮ ਜੀ ਨੂੰ ਸਨਮਾਨਿਤ ਕਰਦੇ ਹੋਏ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਅਤੇ ਹੋਰ)

ਗੜਦੀਵਾਲਾ,11 ਅਗਸਤ(ਚੌਧਰੀ ) : ਕੰਢੀ ਦੇ ਪਿੰਡ ਬਾਹਟੀਵਾਲ ਵਿਖੇ ਡਾਕਟਰ ਰਾਮਜੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਕਮਿਸ਼ਨਰ ਰਾਈਟ ਟੂ ਸਰਵਿਸ ਪੰਜਾਬ ਅਤੇ ਮੈਂਬਰ ਪੀ.ਏ.ਸੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵੱਲੋਂ ਐਸ.ਸੀ ਵਿੰਗ ਕੰਢੀ ਏਰੀਏ ਦਾ ਸਰਕਲ ਪ੍ਰਧਾਨ ਬਣਾਉਣ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲੱਖੀ ਗਿਲਜੀਆਂ ਨੇ ਕਿਹਾ ਕਿ ਨਵੇ ਚੁਣੇ ਗਏ ਅਹੁਦੇਦਾਰਾ ਨਾਲ ਪਾਰਟੀ ਹੋਰ ਮਜਬੂਤ ਹੋਈ ਹੈ ਅਤੇ 2020 ਦੀਆਂ ਚੌਣਾਂ ਵਿਚ ਫਿਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਡੀ ਸਰਕਾਰ ਬਣੇਗੀ।

ਇਸ ਮੌਕੇ ਡਾਕਟਰ ਰਾਮ ਜੀ ਨੇ ਹਾਈਕਮਾਨ ਅਤੇ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦਾ ਧੰਨਵਾਦ ਕੀਤਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਸਰਕਲ ਪ੍ਰਧਾਨ ਬਣਾ ਕੇ ਹਾਈ ਕਮਾਨ ਨੇ ਬਹੁਤ ਮਾਣ ਬਖਸ਼ਿਆ ਹੈ।ਮੈਂ ਆਪਣੀ ਪੂਰੀ ਲਗਨ ਅਤੇ ਮਿਹਨਤ ਪਾਰਟੀ ਨੂੰ ਚੁੱਕਣ ਲਈ ਦਿਨ ਰਾਤ ਮਿਹਨਤ ਕਰਾਗਾ। ਇਸ ਮੌਕੇ ਤੇ ਪ੍ਰਧਾਨ ਬਲਵਿੰਦਰ ਸਿੰਘ, ਕੁਲਦੀਪ ਸਿੰਘ,ਮਨਿੰਦਰ ਸਿੰਘ,ਬਹਾਦਰ ਸਿੰਘ,ਪਿਆਰਾ ਸਿੰਘ , ਸਰਬਜੀਤ,ਸਿੰਘ ਸਰੂਪ ਸਿੰਘ,ਪਰਦੀਪ ਸਿੰਘ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply