ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਜਲ ਸਪਲਾਈ ਕਾਮੇ 15 ਅਗਸਤ ਨੂੰ ਸੰਘਰਸ਼ ਦਾ ਬਿਗਲ ਵਜਾਉਣਗੇ

ਜਲ ਸਪਲਾਈ ਮੰਤਰੀ ਜਿੱਥੇ ਝੰਡਾ ਲਹਿਰਾਏਗੀ ਉੱਥੇ ਕਾਲੀਆਂ ਝੰਡੀਆਂ ਅਤੇ ਮੂੰਹ ਤੇ ਕਾਲੇ ਮਾਸਕ ਬੰਨਕੇ ਕੀਤਾ ਜਾਵੇਗਾ ਵਿਰੋਧ 

ਗੜ੍ਹਦੀਵਾਲਾ 11 ਅਗਸਤ (ਚੌਧਰੀ / ਪ੍ਰਦੀਪ ਕੁਮਾਰ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ, ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਲ ਸਪਲਾਈ ਵਿਭਾਗ ਦੇ ਵਿੱਚ ਪਿਛਲੇ ਦਸ-ਪੰਦਰਾਂ ਸਾਲਾਂ ਤੋਂ ਖੁਦ ਵਿਭਾਗ ਦੀ ਬਣਾਈ ਜਾਅਲੀ ਪਾਲਿਸੀ ਇੱਕ ਸਿਸਟਮ ਅਧੀਨ ਬਹੁਤ ਨਿਗੂਣੀਆਂ ਤਨਖਾਹਾਂ ਤੇ ਕਰਮਚਾਰੀ ਆਪਣੇ ਘਰਾਂ ਦਾ ਗੁਜਾਰਾ ਬਹੁਤ ਹੀ ਆਉਖੇ ਤਰੀਕੇ ਨਾਲ ਚਲਾ ਰਹੇ ਹਨ। ਵਿਭਾਗ ਵਲੋਂ ਇਨ੍ਹਾਂ ਕਾਮਿਆਂ ਨੂੰ ਕਿਰਤ ਕਾਨੂੰਨ ਦੀਆਂ ਪੂਰੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ, ਉਲਟਾ ਜਦੋਂ ਕਾਮੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਤਾਂ ਵਿਭਾਗ ਦੇ ਤਾਨਾਸ਼ਾਹੀ ਅਫਸਰਾਂ ਵਲੋਂ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਆਗੂਆਂ ਨੂੰ ਪਰਚਾ ਦਰਜ ਕਰਵਾਉਣ ਦੇ ਦਾ ਨਾਂ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਸ ਮੌਕੇ ਉਨਾਂ ਮੰਗ ਕੀਤੀ ਹੈ ਕਿ ਜਲ ਸਪਲਾਈ ਵਿਭਾਗ ਦੇ ਵਿੱਚ ਚਾਰ ਹਜਾਰ ਦੇ ਕਰੀਬ ਕਾਮਿਆਂ ਨੂੰ ਇਨਲਿਸਟਮੈਂਟ ਪਾਲਿਸੀ ਰੱਦ ਕਰਕੇ ਪੱਕਾ ਕੀਤਾ ਜਾਵੇ ਤਾਂਕਿ ਗੁਲਾਮੀ ਦੀਆਂ ਬੇੜੀਆਂ ਤੋਂ ਆਜਾਦ ਹੋ ਸਕੀਏ।ਜੱਥੇਬੰਦੀ ਦੇ ਸੂਬਾ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਜੱਥੇਬੰਦੀ ਦੀਆਂ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਹੀਂ ਹੁੰਦਾ ਤਾਂ 15 ਅਗਸਤ ਅਜਾਦੀ ਦਿਵਸ ਵਾਲੇ ਦਿਨ ਜਿਨਾਂ ਬਰਨਾਲਾ ਅਤੇ ਪਟਿਆਲਾ ਵਿਖੇ ਦੋ ਪੜਾਵਾਂ ਦੇ ਸੰਘਰਸ਼ ਦਾ ਬਿਗਲ ਬਜਾਇਆ ਗਿਆ ਹੈ। ਉਨਾਂ ਕਿਹਾ ਕਿ ਜਿੰਨੇ ਵੀ ਜਲ ਸਪਲਾਈ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਝੰਡਾ ਲਹਿਰਾਏਗੀ ਉੱਥੇ ਕਾਲੀਆ ਝੰਡੀਆਂ ਹੱਥਾਂ ਵਿਚ ਫੜ ਕੇ ਮੂੰਹ ਤੇ ਕਾਲੇ ਮਾਸਕ ਬੰਨਕੇ ਵਿਰੋਧ ਕੀਤਾ ਜਾਵੇਗਾ। ਜਿਸ ਦੀ ਨਿਰੋਲ ਜਿਮੇਦਾਰੀ ਜਲ ਸਪਲਾਈ ਵਿਭਾਗ ਤੇ ਮੌਜੂਦਾ ਪੰਜਾਬ ਸਰਕਾਰ ਜਲ ਸਪਲਾਈ ਮੰਤਰੀ ਦੀ ਹੋਵੇਗੀ। ਇਸ ਗੁਲਾਮੀ ਦਿਵਸ ਵਿੱਚ ਬ੍ਰਾਂਚ ਗੜ੍ਹਦੀਵਾਲਾ ਤੋਂ ਵੱਧ ਤੋਂ ਵੱਧ ਸਾਥੀ ਸ਼ਮੂਲੀਅਤ ਕਰਨਗੇ।

ਇਸ ਮੌਕੇ ਤੇ ਹਾਜਰ ਸਾਥੀ ਬ੍ਰਾਂਚ ਪ੍ਰਧਾਨ ਦਰਸ਼ਵੀਰ ਸਿੰਘ, ਬ੍ਰਾਂਚ ਜਨਰਲ ਸਕੱਤਰ ਰਣਦੀਪ ਸਿੰਘ ਧਨੋਆ, ਬ੍ਰਾਂਚ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ, ਬ੍ਰਾਂਚ ਖਜਾਨਚੀ ਜਗਦੀਸ਼ ਸਿੰਘ ਧੁੱਗਾ, ਬ੍ਰਾਂਚ ਮੀਤ ਪ੍ਰਧਾਨ ਸੰਦੀਪ ਸਿੰਘ ਠਾਕੁਰ, ਜਗੀਰ ਸਿੰਘ, ਦਵਿੰਦਰ ਕੁਮਾਰ, ਪਰਮਜੀਤ ਸਿੰਘ,ਹਰਨੇਜ ਸਿੰਘ, ਰਾਜ ਸਿੰਘ, ਸਤੀਸ਼ ਕੁਮਾਰ, ਸੰਦੀਪ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ, ਵਿਨੋਦ ਕੁਮਾਰ, ਪਰਦੀਪ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ। 


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply