15 ਐਸ.ਸੀ. ਬੀ.ਸੀ ਮੁਲਾਜ਼ਮ ਸੰਘਰਸ਼ੀ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਘੇਰਨ ਦਾ ਐਲਾਨ

ਗੜ੍ਹਦੀਵਾਲਾ 16 ਅਗਸਤ (ਚੌਧਰੀ / ਪ੍ਰਦੀਪ ਕੁਮਾਰ) : ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਅਕਾਲੀ ਗੱਠਜੋੜ ਦੀ ਸਰਕਾਰ ਵੱਲੋਂ ਦਲਿਤ ਅਤੇ ਪਿਛੜੇ ਸਮਾਜ ਦੇ ਹਿੱਤਾਂ ਤੇ ਮਾਰੇ ਜਾ ਰਹੇ ਡਾਕਿਆਂ ਨੂੰ ਰੋਕਣ ਲਈ ਗਜ਼ਟਿਡ ਨਾਨ ਗਜ਼ਟਿਡ ਐਸ.ਸੀ, ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਪਾਲ ਦੀ ਪ੍ਰੇਰਨਾ ਅਤੇ ਸੁਹਿਰਦ ਯਤਨਾਂ ਸਦਕਾ ਅੱਜ ਜ਼ੂਮ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਵੱਖ-ਵੱਖ ਵਿਭਾਗਾਂ  ਦੀਆਂ 15 ਐਸ.ਸੀ, ਬੀ.ਸੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਨਲਾਈਨ ਸੈਂਕੜੇ ਜੁਝਾਰੂ ਸਾਥੀਆਂ ਦੀ ਹਾਜ਼ਰੀ ਵਿੱਚ ਰਾਖਵਾਂਕਰਨ ਬਚਾਓ- ਭਾਰਤੀ ਸੰਵਿਧਾਨ ਬਚਾਓ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਲਾਕਡਾਊਨ ਖਤਮ ਹੁੰਦਿਆਂ ਸਾਰ ਹੀ ਸਾਂਝੇ ਫ਼ਰੰਟ ਵੱਲੋਂ ਫ਼ੈਸਲਾਕੁਨ ਤਿੱਖਾ ਸੰਘਰਸ਼ ਕਰਕੇ ਸੰਵਿਧਾਨਿਕ ਹੱਕਾਂ ਦੀ ਪੂਰਤੀ ਲਈ ਸਰਕਾਰ ਨੂੰ ਮਜਬੂਰ ਕਰਨ ਦਾ ਫੈ਼ਸਲਾ ਕੀਤਾ.I

 85ਵੀਂ ਸੋਧ ਬਹਾਲ ਕਰਵਾਉਣ,10 ਅਕਤੂਬਰ 2014 ਦਾ ਗੈਰ ਸੰਵਿਧਾਨਕ ਪੱਤਰ ਰੱਦ ਕਰਵਾਉਣ, ਆਬਾਦੀ ਅਨੁਸਾਰ ਐ.ਸੀ ਲਈ 40%ਅਤੇ ਬੀਸੀ-ਓਬੀਸੀ ਨੂੰ ਹਰ ਪੱਧਰ ਤੇ 45% ਰਾਖਵਾਂਕਰਨ ਲੈਣ , 2017 ਤੋਂ ਪੋਸਟ ਮੈਟਰਿਕ ਸਕਾਲਰਸ਼ਿਪ ਲਾਗੂ ਕਰਵਾ ਕੇ ਲੱਖਾਂ ਹੀ ਡਰਾਪ ਆਊਟ ਵਿਦਿਆਰਥੀਆਂ ਨੂੰ ਬਕਾਇਆ ਅਤੇ ਦਾਖਲਾ ਦਿਵਾਉਣ, ਬੇਰੁਜ਼ਗਾਰੀ ਭੱਤਾ ਫਰਵਰੀ 2017 ਤੋਂ,ਨਿੱਜੀ ਖੇਤਰ ਫੌਜ ਉੱਚ ਅਦਾਲਤਾਂ ਵਿੱਚ ਆਬਾਦੀ ਅਨੁਸਾਰ ਰਾਖਵਾਂਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ,ਨਵੀਂ ਭਰਤੀ ਨੂੰ ਪੁਰਾਣੀ ਤਨਖਾਹ ਦਿਵਾਉਣ,ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਕੇਟ ਰੱਦ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣ,ਠੇਕੇਦਾਰੀ ਸਿਸਟਮ ਰੱਦ ਕਰਵਾਉਣ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਮਿਡ ਡੇ ਮੀਲ ਆਸਾ ਵਰਕਰ ਮਨਰੇਗਾ ਵਰਕਰਜ਼ ਅਤੇ ਹੋਰ ਡੇਲੀ ਵੇਜਿਜ਼ ਨੂੰ ਪੱਕਿਆ ਕਰਵਾਉਣ ਆਦਿ ਭਖਦਿਆਂ ਮਸਲਿਆਂ ਨੂੰ ਲੋਕ ਡਾਉਨ ਖੁੱਲ੍ਹਦਿਆਂ ਹੀ ਰਾਜ ਤੇ ਕੇਂਦਰ ਸਰਕਾਰ ਵਿਰੁੱਧ  ਹੱਲਾ ਬੋਲ ਸੰਘਰਸ਼ ਕਰਨ ਦਾ ਸਰਬਸੰਮਤੀ ਨਾਲ ਅਹਿਦ ਲਿਆ ਗਿਆ.I

ਇਸ ਮੌਕੇ ਜ਼ੂਮ ਮੀਟਿੰਗ ਨੂੰ ਚੇਅਰਮੈਨ ਜਸਵੀਰ ਸਿੰਘ ਪਾਲ, ਅਮਰੀਕ ਸਿੰਘ ਬੰਗੜ ਪ੍ਰਧਾਨ ਅ- ਜਾਤੀ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈੱਡਰੇਸ਼ਨ ਰਜਿ. ਪੰਜਾਬ,ਡਾ. ਗੁਰਚਰਨ ਸਿੰਘ ਪ੍ਰਧਾਨ ਅਤੇ ਡਾ. ਸੁਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਟੇਟ ਐਨੀਮਲ ਹਸਬੈਂਡਰੀ ਆਫ਼ੀਸਰਜ਼  ਵੈੱਲਫੇਅਰ ਐਸੋਸੀਏਸ਼ਨ  ਪੰਜਾਬ,  ਚੌਧਰੀ ਬਲਰਾਜ ਕੁਮਾਰ ਪ੍ਰਧਾਨ ਗਜ਼ਟਿਡ ਨਾਨ ਗਜ਼ਟਿਡ ਅੈਸ.ਸੀ ਬੀ.ਸੀ ਇੰਪਲਾਇਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ, ਹਰਵਿੰਦਰ ਸਿੰਘ ਰੌਣੀ ਐਕਟਿੰਗ ਪ੍ਰਧਾਨ ਲਖਵਿੰਦਰ ਸਿੰਘ, ਬੰਤ ਸਿੰਘ ਅੰਡਰ ਸੈਕੇਟਰੀ ਸਰਪ੍ਰਸਤ ਐ.ਸੀ ਇੰਪਲਾਈਜ਼ ਐਸੋਸੀਏਸ਼ਨ ਸਿਵਲ ਸਕੱਤਰੇਤ ਪੰਜਾਬ, ਜਸਵੰਤ ਸਿੰਘ ਕਾਲਰਾ ਕੌਮੀ ਪ੍ਰਧਾਨ ਪੰਜਾਬ ਐਂਡ ਸਿੰਧ ਬੈਂਕ ਐਸ.ਸੀ ਐਸ.ਟੀ ਇੰਡੀਆ, ਗੁਰਪ੍ਰੀਤ ਸਿੰਘ ਜਨਰਲ ਸਕੱਤਰ ਜਾਅਲੀ ਐ.ਸੀ ਸਰਟੀਫਕੇਟ ਰੱਦ ਕਰਵਾਓ ਮੰਚ ਪੰਜਾਬ, ਪਵਨ ਖਿੱਚੀ ਪ੍ਰਧਾਨ ਐ.ਸੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਇੰਦਰ ਕੁਮਾਰ ਗੁਜਰਾਲ ਪੀ ਟੀ ਯੂ,ਸਵਰਨ ਸਿੰਘ ਪ੍ਰਧਾਨ ਐਸ.ਸੀ ਬੀ.ਸੀ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਪੰਜਾਬ, ਚਰਨ ਸਿੰਘ ਪ੍ਰਧਾਨ ਐ.ਸੀ ਇੰਪਲਾਈਜ਼ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ, ਹਰਦੀਪ ਸਿੰਘ ਪ੍ਰਧਾਨ ਐਸ.ਸੀ ਬੀ.ਸੀ ਇੰਪਲਾਈਜ਼ ਯੂਨੀਅਨ ਪੰਜਾਬ ਸਕੂਲ ਸਿੱਖਿਆ ਬੋਰਡ , ਸੁਰਿੰਦਰ ਸਿੰਘ ਪ੍ਰਧਾਨ ਐ.ਸੀ ਇੰਪਲੋਈਜ਼ ਸਿੱਖਿਆ ਡਾਇਰੈਕਟੋਰੇਟ ਪੰਜਾਬ, ਜਗਤਾਰ ਸਿੰਘ ਪ੍ਰਧਾਨ ਐਸ.ਸੀ ਐਸੋਸੀਏਸ਼ਨ ਸਿਹਤ ਵਿਭਾਗ ਡਾਇਰੈਕਟੋਰੇਟ ਪੰਜਾਬ,ਡਾ ਜਤਿੰਦਰ ਸਿੰਘ ਮੱਟੂ ਪ੍ਰਧਾਨ ਡਾਕਟਰ ਅੰਬੇਦਕਰ ਕਰਮਚਾਰੀ ਮਹਾਂਸੰਘ ਪੰਜਾਬ,ਬਲਦੇਵ ਸਿੰਘ ਇੰਚਾਰਜ ਯੂਥ ਵਿੰਗ, ਅੰਬੇਦਕਰ ਮਿਸ਼ਨ ਕਲੱਬ ਰਜਿ.ਪੰਜਾਬ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਰਾਹੀਂ ਪੰਜਾਬ ਦੀ ਕਾਂਗਰਸ ਅਤੇ ਕੇਂਦਰ ਦੀ ਅਕਾਲੀ ਬੀਜੇਪੀ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਦਲਿਤ ਅਤੇ ਪਿਛੜਾ ਸਮਾਜ ਵਿਰੋਧੀ ਆਪਣੀਆਂ ਕੁਚਾਲਾਂ ਨੂੰ ਬੰਦ ਕਰੇ ਅਤੇ ਚੋਣ ਵਾਅਦੇ ਅਨੁਸਾਰ ਉਪਰੋਕਤ ਸੰਵਿਧਾਨਿਕ ਹੱਕਾਂ ਨੂੰ ਤੁਰੰਤ ਪ੍ਰਵਾਨ ਕਰਕੇ ਸਮਾਜ ਵਿੱਚ ਫੈਲ ਰਹੀ ਸਰਕਾਰਾਂ ਪ੍ਰਤੀ ਬੇਵਿਸ਼ਵਾਸੀ ਅਤੇ ਅਥਾਹ ਰੋਸ ਨੂੰ ਸ਼ਾਂਤ ਕਰੇ ਨਹੀਂ ਤਾਂ ਇਹ ਸਮਾਜ ਆਉਂਦੀਆਂ ਚੋਣਾਂ ਵਿੱਚ ਰਾਖਵਾਂਕਰਨ ਅਤੇ ਸੰਵਿਧਾਨ ਵਿਰੁੱਧ ਕਾਲੇ ਕਾਰਨਾਮੇ ਕਰਨ ਵਾਲਿਆਂ ਨੂੰ ਦੇਸ਼ ਦੇ ਸੱਤਾ ਦੇ ਰਾਜਨੀਤਕ ਨਕਸ਼ੇ ਤੋਂ ਲਾਂਭੇ ਕਰ ਦੇਣਗੇ I

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply