ਦਸਮੇਸ਼ ਯੁਵਕ ਸੇਵਾਵਾਂ ਕਲੱਬ ਥੇਂਦਾ ਨੇ ਸੜਕਾਂ ਦੇ ਕਿਨਾਰੇ ਕੀਤੀ ਸਫ਼ਾਈ

ਗੜ੍ਹਦੀਵਾਲਾ 17 ਅਗਸਤ (ਚੌਧਰੀ /ਯੋਗੇਸ਼ ਗੁਪਤਾ) : ਅੱਜ ਪਿੰਡ ਥੇਂ ਦਾ ਵਿਖੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ਵੱਲੋਂ ਪਿੰਡ ਦੀ ਮੇਨ ਸੜਕ ਦੇ ਆਲੇ ਦੁਆਲੇ ਲੱਗੀਆਂ ਹੋਈਆਂ ਝਾੜੀਆਂ-ਬੂਟੀਆਂ ਦੀ ਸਫਾਈ ਕੀਤੀ ਗਈ।ਇਸ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਪਿੰਡ ਦੀ ਜਿਵੇਂ ਸੜਕ ਦੇ ਕਿਨਾਰੇ ਲੱਗੀ ਭੰਗ ਬੂਟੀ ਨੂੰ ਵੰਡ ਕੇ ਸਫਾਈ ਕੀਤੀ ਗਈ। ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਕਈ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੁੰਦੇ ਹਨ ਜੋ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਪੁੱਜਾ ਸਕਦੇ ਹਨ ਜਿਸ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਇਹਨਾਂ ਦੀ ਸਫਾਈ ਕੀਤੀ।ਇਸ ਮੌਕੇ ਤੇ ਲੰਬੜਦਾਰ ਪਰਮਿੰਦਰ ਸਿੰਘ,ਭੁਪਿੰਦਰ ਸਿੰਘ ਸੋਨੀ, ਸੁਖਦੇਵ ਸਿੰਘ,ਗੋਨਾ ਸਮਰਾ,ਲੱਭਾ ਕਾਲਕਟ,ਮਨੀ ਕਾਲਕਟ ,ਟਿੰਕੂ ਪੰਡਿਤ,ਜਸ਼ਨ ਕਾਲਕਟ ਅਤੇ ਬਾਕੀ ਨੌਜਵਾਨ ਮੌਜੂਦ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply