ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਦਿੱਤੀ ਜਾ ਰਹੀ ਹੈ ਪੇਸ਼ੇਵਰ ਸਕੂਲ ਪ੍ਰਬੰਧਨ ਸਿਖਲਾਈ


 ਜਿਲਾ ਪਠਾਨਕੋਟ ਦੇ ਚਾਰ ਸਕੂਲ ਮੁਖੀਆਂ ਨੇ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਮਾਹਿਰਾਂ ਕੋਲੋਂ ਪ੍ਰਾਪਤ ਕੀਤੀ ਸਿਖਲਾਈ


ਪਠਾਨਕੋਟ 18 ਅਗਸਤ:(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਚੁੱਕੇ ਗਏ ਸੁਧਾਰਵਾਦੀ ਕਦਮਾਂ ਨਾਲ ਜਿੱਥੇ ਢਾਂਚਾਗਤ ਤੇ ਸਹੂਲਤਾਂ ਪੱਖੋਂ ਸਰਕਾਰੀ ਸਕੂਲ ਦੀ ਨੁਹਾਰ ਬਦਲੀ ਹੈ, ਉੱਥੇ ਸਕੂਲ ਪ੍ਰਬੰਧਨ ਅਤੇ ਗੁਣਾਤਮਕ ਸਿੱਖਿਆ ਲਈ ਵੀ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੇ ਉੱਦਮ ਸਦਕਾ ਵਿਭਾਗ ਵੱਲੋਂ ਨਵਨਿਯੁਕਤ ਸਕੂਲ ਮੁਖੀਆਂ ਨੂੰ ਸਕੂਲ ਪ੍ਰਬੰਧਨ ‘ਚ ਨਿਪੁੰਨ ਬਣਾਉਣ ਦੇ ਮਨਸੂਬੇ ਨਾਲ ‘ਇੰਡੀਅਨ ਸਕੂਲ ਆਫ ਬਿਜ਼ਨਸ’ ਦੇ ਮਾਹਿਰਾਂ ਤੋਂ ਵਿਸ਼ੇਸ਼ ਸਿਖਲਾਈ ਦੇਣ ਦੀ ਮੁਹਿੰਮ ਚਲਾਈ ਹੈ। ਜਿਸ ਅਧੀਨ ਹਾਈ ਸਕੂਲ ਮੁਖੀਆਂ ਨੂੰ ਬੈਚਵਾਈਜ਼ ਆਨਲਾਈਨ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਨਵਨਿਯੁਕਤ 989 ਮੁਖ ਅਧਿਆਪਕਾਂ (317 ਰਮਸਾ ਸਕੂਲ ਮੁਖੀ) ਨੂੰ ਪੜਾਅਵਾਰ ਸਕੂਲ ਪ੍ਰਬੰਧਾਂ ਦੀ ਸਿਖਲਾਈ ਦੇ ਦਾਇਰੇ ‘ਚ ਲਿਆਂਦਾ ਜਾਵੇਗਾ।

ਇਸ ਕੌਮਾਂਤਰੀ ਮਿਆਰਾਂ ਵਾਲੀ ਪੰਜ ਦਿਨਾਂ ‘ਵਰਚੂਅਲ ਟਰੇਨਿੰਗ ਵਰਕਸ਼ਾਪ’ ਦਾ ਮੁੱਖ ਮਨੋਰਥ ਸਕੂਲ ਸੰਚਾਲਨ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਹੈ। ਪੂਰੀ ਤਰਾਂ ਪੇਸ਼ੇਵਰ ਪਹੁੰਚ ਵਾਲੀ ਉਕਤ ਵਰਕਸ਼ਾਪ ਦੌਰਾਨ ਜਿੱਥੇ ਸਕੂਲ ਮੁਖੀਆਂ ਦੀ ਸਮੁੱਚੀ ਸ਼ਖਸ਼ੀਅਤ ਨੂੰ ਨਿਖਾਰਨ ਲਈ ਗੁਰ ਦੱਸੇ ਗਏ, ਉੱਥੇ ਸਕੂਲ ਮੁਖੀਆਂ ‘ਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨਾ ਵੀ ਇਸ ਵਰਕਸ਼ਾਪ ਦਾ ਉਦੇਸ਼ ਰਿਹਾ। ਮੁਖੀਆਂ ਨੂੰ ਸਕੂਲ ਦੇ ਲੀਡਰ ਬਣਨ ਦੇ ਨਾਲ-ਨਾਲ ਪ੍ਰੇਰਨਾਸ੍ਰੋਤ ਬਣਨ ਦੀ ਸਿਖਲਾਈ ਵੀ ਦਿੱਤੀ ਗਈ। ਵਰਕਸ਼ਾਪ ਦੌਰਾਨ ਸਕੂਲ ਮੁਖੀਆਂ ਨੂੰ ਆਪਣੀ ਹਰ ਤਰਾਂ ਦੀ ਸਮਰੱਥਾ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਵਰਤਣ ਬਾਰੇ ਚਾਨਣਾ ਪਾਇਆ ਗਿਆ।

ਕਰੋਨਾ ਸੰਕਟ ਦੇ ਸਮੇਂ ‘ਚ ਵਿਦਿਆਰਥੀਆਂ ਨੂੰ ਕਿਸ ਤਰਾਂ ਸਰੀਰਿਕ ਤੇ ਮਾਨਸਿਕ ਤੌਰ ‘ਤੇ ਮਜਬੂਤ ਰੱਖਣਾ ਹੈ, ਵੀ ਵਰਕਸ਼ਾਪ ਦੇ ਮਨੋਰਥਾਂ ‘ਚੋਂ ਇੱਕ ਸੀ। ਇਸ ਦੇ ਨਾਲ ਹੀ ਸਕੂਲਾਂ ਦਾ ਢਾਂਚਾਗਤ ਵਿਕਾਸ, ਮੁਖੀ ਦਾ ਸਟਾਫ ਤੇ ਅਧਿਆਪਕ ਨਾਲ ਸੰਚਾਰ, ਭਾਵਨਾਤਮਕ ਪ੍ਰਗਟਾਵਾ, ਸਟਾਫ ਨੂੰ ਤਣਾਅ ਤੋਂ ਮੁਕਤ ਰੱਖਣਾ, ਸਟਾਫ ਦੀ ਸਮਰੱਥਾ ਅਨੁਸਾਰ ਕੰਮ ਲੈਣਾ, ਉਪਲਬਧ ਸਾਧਨਾਂ ਦੀ ਯੋਗ ਵਰਤੋਂ ਵਰਗੇ ਪੱਖਾਂ ‘ਤੇ ਵੀ ਜੋਰ ਦਿੱਤਾ ਗਿਆ। ਇਸ ਵਰਕਸ਼ਾਪ ‘ਚ ਹਿੱਸਾ ਬਣੀ ਪਿ੍ਰੰਸੀਪਲ ਸ੍ਰੀਮਤੀ ਮੀਨਮ ਸਿਖਾ ਨੇ ਕਿਹਾ ਕਿ ਉਨਾਂ ਨੇ ਮੋਟੀਆਂ ਰਕਮਾਂ ਦੇ ਕੇ ਵੱਖ-ਵੱਖ ਸੰਸਥਾਵਾਂ ਤੋਂ ਮੁਕਾਬਲੇਬਾਜ਼ੀ ਵਾਲੀਆਂ ਪ੍ਰੀਖਿਆਵਾਂ ਲਈ ਸਿਖਲਾਈ ਲਈ ਸੀ, ਪਰ ਉਹ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਮਾਹਿਰਾਂ ਦੀ ਸਿਖਲਾਈ ਦੇ ਨੇੜੇ-ਤੇੜੇ ਵੀ ਨਹੀਂ ਸੀ।


ਸਰਕਾਰੀ ਹਾਈ ਸਕੂਲ ਸਰਨਾ ਦੇ ਸਕੂਲ ਮੁਖੀ ਸ੍ਰੀ ਰਵੀ ਕਾਂਤ ਅਤੇ ਸਰਕਾਰੀ ਹਾਈ ਸਕੂਲ ਫਤਿਹਪੁਰ ਦੇ ਸਕੂਲ ਮੁੱਖੀ ਸ੍ਰੀ ਕਮਲ ਕਿਸੋਰ ਨੇ ਕਿਹਾ ਕਿ ਉਹ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਉਨਾਂ ਨੂੰ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਮੌਕਾ ਪ੍ਰਦਾਨ ਕੀਤਾ। ਉਨਾਂ ਨੇ ਕਿਹਾ ਕਿ ਇਹ ਇਕ ਅਦਭੁੱਤ ਟ੍ਰੇਨਿੰਗ ਸੀ ਜਿਸ ਵਿੱਚ ਬਹੁਤ ਹੀ ਜਅਿਾਦਾ ਤਜਰਬੇ ਪ੍ਰਾਪਤ ਹੋਏ।ਸਰਕਾਰੀ ਹਾਈ ਸਕੂਲ ਸਰਾਟੀ ਦੀ ਸਕੂਲ ਮੁਖੀ ਦੀਪਿਕਾ ਨੇ ਕਿਹਾ ਕਿ ਇਹ ਬਹੁਤ ਹੀ ਉੱਚ ਦਰਜੇ ਦੀ ਟਰੇਨਿੰਗ ਸੀ, ਇਹਨਾਂ ਪੰਜ ਦਿਨਾਂ ਵਿੱਚ ਉਸਨੇ ਸਿੱਖਿਆ ਕਿ ਕਿਸ ਤਰਾਂ ਵੱਖ ਵੱਖ ਹਾਲਾਤਾਂ ਵਿੱਚ ਆਪਣੇ ਆਪ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤ ਰੱਖ ਸਕਦੇ ਹਾਂ ਅਤੇ ਇਹ ਟ੍ਰੇਨਿੰਗ ਹਰ ਸਮੇਂ ਉਸਦਾ ਮਾਰਗਦਰਸਨ ਕਰੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply