ਵੱਡੀ ਖ਼ਬਰ: ਹੁਸ਼ਿਆਰਪੁਰ ਵਿੱਚ 2 ਔਰਤਾਂ ਦੀ ਕਰੋਨਾ ਵਾਇਰਸ ਕਾਰਣ ਮੌਤ, ਜਿਲੇ ਚ 27 ਨਵੇ ਕੇਸ

ਹੁਸ਼ਿਆਰਪੁਰ ਜਿਲੇ ਵਿੱਚ 27 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1049 ਤੇ ਦੋ  ਮੌਤ ਹੋਣ ਨਾਲ ਗਿਣਤੀ ਹੋਈ 29

ਹੁਸਿਆਰਪੁਰ 23 ਅਗਸਤ ( ਆਦੇਸ਼ )    ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 729 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1338 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 27 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1049 ਹੋ ਗਈ ਹੈ ।

 ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 49678ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 45347 ਸੈਪਲ  ਨੈਗਟਿਵ,  ਜਦ ਕਿ 3298 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 76 ਸੈਪਲ ਇਨਵੈਲਡ ਹਨ ਤੇ 2 ਹੋਰ ਮੌਤਾਂ ਹੋਣ ਤੇ ਮੌਤਾਂ ਦੀ ਗਿਣਤੀ 29 ਹੈ । ਐਕਟਿਵ ਕੇਸਾ ਦੀ ਗਿਣਤੀ 164 ਹੈ , ਤੇ 856 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

 ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 27 ਕੇਸ ਹੁਸ਼ਿਆਰਪੁਰ ਜਿਲੇ ਨਾਲ ਆਏ ਹਨ. ਜਿਨਾਂ ਵਿੱਚੋ ਹੁਸ਼ਿਆਰਪੁਰ ਨਾਲ 8  ਗੁਰੂ ਨਾਨਕ ਨਗਰ , ਗੋਤਮ ਨਗਰ , ਰਾਮ ਕਲੋਨੀ ਕੈਪ , ਸਹਿਬਜਾਦਾ ਅਜੀਤ ਸਿੰਘ ਨਗਰ , ਐਮ. ਐਸ. ਮਿੱਲ , ਬੀਰਬਲ ਨਗਰ ,ਸੈਟਰਟਾਉਨ ਤੇ ਸੰਕਰ ਨਗਰ  , ਅਜੋਵਾਲ ਦੇ 3 , ਟਾਡਾਂ 3 ,  ਹਾਰਟਾ ਬਡਲਾ 3 , ਤਲਵਾੜਾ 2 , ਚੱਕੋਵਾਲ 2 ,  ਮੁਕੇਰੀਆ 5 , ਹਰਿਆਣਾ 1  ਸਿਹਤ ਬਲਾਕਾਂ ਨਾਲ ਸਬੰਧਿਤ  ਹਨ  ਜਦ ਕਿ ਦੋ  ਔਰਤ ਦੀ ਮੌਤ ਹੋਈ ਹੈ ਸੈਟਰ ਟਾਊਨ ਦੀ ਔਰਤ ਦੀ 61 ਤੇ ਸ਼ੰਕਰ ਨਗਰ ਦੀ ਔਰਤ ਦੀ 46 ਸਾਲ ਉਮਰ ਹੈ ,  ਇਹ ਦੋਨੋ ਕੋਰੋਨਾ ਪਾਜੇਟਿਵ ਸੀ.  ਇਹ ਦੋਨੋ ਹੀ ਔਰਤਾਂ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਦਾਖਿਲ ਸਨ ।  

Advertisements

 ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।  ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ  ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ 19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ ।

Advertisements
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply