BREAKING..ਸੇਹਰਾ ਲੱਗਣ ਤੋਂ ਪਹਿਲਾਂ ਹੀ ਕਰੰਟ ਲੱਗਣ ਨਾਲ ਲਾੜੇ ਦੀ ਹੋਈ ਮੌਤ,ਘਰ ਦੀਆਂ ਖੁਸ਼ੀਆਂ ਮਾਤਮ ਚ ਬਦਲੀਆਂ

ਗੁਰੂਹਰਸਹਾਏ 23 ਅਗਸਤ ( ਬਲਦੇੇੇਵ ਸਿੰੰਘ ਵੜਵਾਲ ) : ਫਿਰੋਜਪੁਰ ਦੇ ਕਸਬਾ ਮਮਦੋਟ ਵਿਚ ਦੇ ਪਿੰਡ ਕੜ੍ਹਮਾਂ ‘ਚ ਉਸ ਵੇਲੇ ਵਿਆਹ ਦੀਆਂ ਖੁਸ਼ੀਆਂ ‘ਚ ਮਾਤਮ ਛਾ ਗਿਆ ਜਦੋਂ ਸਿਹਰਾ ਬਨਣ ਤੋਂ ਕੁਝ ਘੰਟੇ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਦਰਅਸਲ ਪਿੰਡ ਕੜ੍ਹਮਾਂ ਦੇ ਨੌਜਵਾਨ ਮੋਨੂੰ ਕਪਾਹੀ ਦੀ ਅੱਜ ਬਾਰਾਤ ਚੜ੍ਹਨੀ ਸੀ ਅਤੇ ਸ਼ਨੀਵਾਰ ਨੂੰ ਉਸ ਨੂੰ ਸ਼ਗਨ ਲੱਗਾ ਸੀ, ਪਰ ਸੇਹਰਾ ਲੱਗਣ ਤੋਂ ਪਹਿਲਾਂ ਹੀ ਰਾਤ ਸਮੇਂ ਕਰੰਟ ਲੱਗਣ ਕਾਰਣ ਲਾੜੇ ਦੀ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਵਿਆਹ ਵਾਲੇ ਘਰ ਵਿਚ ਲਾੜੇ ਸਮੇਤ ਸਾਰਾ ਪਰਿਵਾਰ ਖੁਸ਼ੀ ਵਿਚ ਨੱਚ ਰਿਹਾ ਸੀ। ਇਸ ਦੌਰਾਨ ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਸੌਣ ਦੀ ਤਿਆਰੀ ਕੀਤੀ ਤਾਂ ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਪੱਖੇ ਨੂੰ ਆਪਣੇ ਵੱਲ ਘੁਮਾਉਣਾ ਚਾਹਿਆ ਤਾਂ ਪੈਰ ਬਿਜਲੀ ਵਾਲੇ ਜੋੜਾਂ ਦੇ ਉੱਪਰ ਆ ਗਿਆ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। 

ਦੱਸਣਯੋਗ ਹੈ ਕਿ ਕੱਲ੍ਹ ਹੀ ਉਸ ਨੂੰ ਲੜਕੀ ਵਾਲੇ ਸ਼ਗਨ ਲਗਾ ਕੇ ਗਏ ਸਨ ਅਤੇ ਅੱਜ ਹੀ ਪਰਿਵਾਰ ਨੇ ਬਾਰਾਤ ਲੈ ਕੇ ਗਿਆਰਾਂ ਵਜੇ ਜਲਾਲਾਬਾਦ ਨੂੰ ਰਵਾਨਾ ਹੋਣਾ ਸੀ ਕਿ ਅੱਧੀ ਰਾਤ ਨੂੰ ਇਹ ਭਾਣਾ ਵਾਪਰ ਗਿਆ। ਨੌਜਵਾਨ ਪੁੱਤਰ ਦੀ ਪਈ ਲਾਸ਼ ਵੇਖ ਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਧਰ ਘਟਨਾ ਤੋਂ ਬਾਅਦ ਸਾਰੇ ਖੇਤਰ ਚ ਮਾਤਮ ਛਾ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply