UPDATED BIG NEWS: ਲੋਕਾਂ ਨੂੰ ਜਾਨ ਦੀ ਪਈ ਏ, ਸਿੱਖਿਆ ਸਕੱਤਰ ਨੂੰ ਪੜਾਉਣ ਦੀ ਪਈ ਹੈ, ਪਰ CLICK HERE: READ MORE::

ਸਿੱਖਿਆ ਵਿਭਾਗ ਨੇ ਆਨਲਾਈਨ ਸਿੱਖਿਆ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ: ਬਲਦੇਵ ਰਾਜ  
ਪਠਾਨਕੋਟ, 26 ਅਗਸਤ  (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) 
ਕੋਰੋਨਾ ਦੇ ਔਖੇ ਸਮੇਂ ਦੌਰਾਨ ਪੰਜਾਬ ਭਰ ਦੇ ਅਧਿਆਪਕਾਂ ਨੇ ਘਰ ਬੈਠੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਾਈਟੈੱਕ ਤਕਨੀਕਾਂ ਦੇ ਹਾਣੀ ਬਣਕੇ ਆਨਲਾਈਨ ਸਿੱਖਿਆ ਦੇਣ ਚ ਵੱਡੀ ਭੂਮਿਕਾ ਨਿਭਾਈ ਹੈ,ਜਿਸ ਵਿੱਚ ਮਹਿਲਾ ਅਧਿਆਪਕਾਂ ਵੱਲੋਂ ਵੀ ਵੱਡਾ ਯੋਗਦਾਨ ਪਾਉਂਦੇ ਹੋਏ ਘਰ ਘਰ ਸਟੁਡੀਓ ਖੋਲ ਲਏ। ਸਿੱਖਿਆ ਵਿਭਾਗ ਨੇ ਵੀ ਅਧਿਆਪਕਾਂ ਨੂੰ ਹਾਈਟੈੱਕ ਤਕਨੀਕਾਂ ਦੀ ਨਾਲੋ ਨਾਲ ਟਰੇਨਿੰਗ ਦੇ ਕੇ ਆਨਲਾਈਨ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਨੰਬਰ ਵਨ ਸੂਬਾ ਬਣਾਉਣ ਚ ਕੋਈ ਕਸਰ ਨਹੀਂ ਰਹਿਣ ਦਿੱਤੀ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਵੱਲੋਂ ਆਨ-ਲਾਈਨ ਸਿੱਖਿਆ ਦੇ ਸਬੰਧ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ।

ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਕੋਰੋਨਾ ਦੇ ਔਖੇ ਸਮੇਂ ਦੌਰਾਨ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਸੀ,ਹਾਲਾਕਿ ਸਰਕਾਰੀ ਸਕੂਲ ਸਿੱਖਿਆ ਵਿਰੋਧੀ ਇੱਕ ਲਾਬੀ ਨੇ ਬਥੇਰਾ ਰੌਲਾ ਪਾਇਆ ਕਿ ਲੋਕਾਂ ਨੂੰ ਜਾਨ ਦੀ ਪਈ ਏ, ਸਿੱਖਿਆ ਸਕੱਤਰ ਨੂੰ ਪੜਾਉਣ ਦੀ ਪਈ ਹੈ, ਪਰ ਸਿੱਖਿਆ ਵਿਭਾਗ ਦੀ ਕਮਾਲ ਦੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਨੇ ਨਾ ਸਿਰਫ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਕਰੋਨਾ ਵਾਇਰਸ ਤੋਂ ਜਾਗਰੂਕ ਕੀਤਾ, ਸਗੋਂ ਆਨਲਾਈਨ ਸਿੱਖਿਆ ਦੀ ਸਫਲਤਾ ਲਈ ਹਾਈਟੈੱਕ ਦੀ ਹਰ ਸਾਹੂਲਤ ਦੇ ਅਧਿਆਪਕਾਂ ਨੂੰ ਕਾਬਲ ਬਣਾ ਦਿੱਤਾ, ਮੋਬਾਈਲ ਵਟਸਐਪ, ਯੂ ਟਿਊਬ ਚੈੱਨਲ, ਰੇਡੀਓ, ਦੂਰਦਰਸ਼ਨ, ਐਜੂਕੇਅਰ ਐੱਪ,ਯੂ ਟਿਊਬ ਚੈੱਨਲ ਅਤੇ ਹੋਰ ਅਨੇਕਾਂ ਸਾਧਨਾਂ ਦੀ ਵਰਤੋਂ ਕਰਦਿਆਂ ਨਾ ਸਿਰਫ ਆਨਲਾਈਨ ਪੜਾਈ ਚ ਸਫਲਤਾ ਹਾਸਲ ਕੀਤੀ,


ਸਗੋਂ ਇਹ ਕਾਰਗੁਜ਼ਾਰੀ ਲਈ ਆਨਲਾਈਨ ਪੇਪਰ ਅਤੇ ਅਨੇਕਾਂ ਕੁਇਜ਼ ਮੁਕਾਬਲੇ ਕਰਵਾਏ ਅਤੇ ਹੁਣ ਦੇਸ਼ ਭਰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀਆਂ ਅਗੇਤੀਆਂ ਤਿਆਰੀਆਂ ਲਈ ਪੰਜਾਬ ਅਚੀਵਮੈਂਟ ਸਰਵੇ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਉਣਗੇ।

ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਅਤੇ ਪੜੋ ਪੰਜਾਬ ਪੜਾਓ ਪੰਜਾਬ ਜਿਲਾ ਕੋਆਰਡੀਨੇਟਰ ਵਨੀਤ ਮਹਾਜਨ ਨੇ ਕਿਹਾ ਕਿ ਬੇਸ਼ੱਕ ਵਰਤਮਾਨ ਸਮੇਂ ਦੌਰਾਨ ਹਰ ਅਧਿਆਪਕ ਨਵੀਂ ਤਕਨੀਕ ਦਾ ਹਾਣੀ ਬਣ ਆਨਲਾਈਨ ਸਿੱਖਿਆ ਦੇ ਨਵੇਂ ਨਵੇਂ ਤਰਜਬੇ ਕਰ ਰਿਹਾ ਹੈ,ਪਰ ਅਨੇਕਾਂ ਅਧਿਆਪਕਾਂ ਨੇ ਅਪਣੀ ਕਾਬਲੀਅਤ ਅਤੇ ਬੱਚਿਆਂ ਪ੍ਰਤੀ ਸਮਰਪਿਤ ਭਾਵਨਾ ਕਰਕੇ ਸ਼ੈਸਨ ਦੇ ਮੁੱਢ ਵਿੱਚ ਹੀ ਨਵੀਆਂ ਨਿਵੇਕਲੀਆਂ ਪੈੜਾਂ ਪਾਕੇ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਸੀ,ਜੋ ਬਾਅਦ ਵਿੱਚ ਵੱਡੀ ਲਹਿਰ ਬਣਕੇ ਬੱਚਿਆਂ ਲਈ ਵਰਦਾਨ ਬਣੀ।

ਜਿਲਾ ਪਠਾਨਕੋਟ ਵਿੱਚ ਆਨ-ਲਾਈਨ ਸਿੱਖਿਆ ਦੀ ਸੁਰੂਆਤ ਕਰਨ ਵਾਲੀ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਫੁੱਲੜਾ ਵਿੱਚ ਤੈਨਾਤ ਈਟੀਟੀ ਅਧਿਆਪਕਾਂ ਸਮਰਿਤੀ ਕਟੋਚ ਨੇ ਬੱਚਿਆਂ ਲਈ ਘਰ ਦਾ ਕੰਮ ਗਰੁੱਪ ਚ ਪਾਉਣ ਦੇ ਨਾਲ ਉਸਦੀਆਂ ਰੋਚਕ ਵੀਡੀਓਜ਼ ਬਣਾਕੇ ਭੇਜਣ ਦਾ ਮੁੱਢ ਨਵੇਂ ਸ਼ੈਸਨ ਦੇ ਤੀਜੇ ਦਿਨ ਹੀ ਬੰਨ ਦਿੱਤਾ ਸੀ, ਸ੍ਰੀਮਤੀ ਬੱਚਿਆਂ ਦੇ ਹੱਕਾਂ ਲਈ ਵੀ ਜੁਝਦੀ ਰਹਿੰਦੀ ਹੈ, ਹੁਣ ਬੱਚਿਆਂ ਨੂੰ ਔਖੇ ਸਮੇਂ  ਸਿੱਖਿਆ ਦੇਣ ਦੇ ਹਰ ਚੈਲਿੰਜ ਨੂੰ ਕਬੂਲ ਕਰਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੋਈ ਕਸਰ ਰਹਿਣ ਨਹੀਂ ਦੇਣਾ ਚਾਹੁੰਦੀ। ਜਿਥੇ ਉਹ ਹਰ ਤਿਉਹਾਰ ਨੂੰ ਵੀ ਬੱਚਿਆਂ ਨਾਲ ਆਨਲਾਈਨ ਸਿਸਟਮ ਰਾਹੀਂ ਮਨਾਕੇ ਬੱਚਿਆਂ ਨਾਲ ਪਰਿਵਾਰਕ ਸਾਂਝਾਂ ਦੀ ਪ੍ਰੀਤ ਪਾ ਰਹੀ ਹੈ। ਉਥੇ ਹੀ ਉਹ ਸਵੇਰ ਦੀ ਸਲਾਈਡ ਤੋਂ ਲੈਕੇ ਹਰ ਵਿਸ਼ੇ ਦੀਆਂ ਵੀਡੀਓਜ਼ ਅਤੇ ਹੁਣ ਨਾਲ ਨਾਲ ਤਾਜ਼ਾ ਕਾਰਟੂਨ ਪੈਟਰਨ ਤੇ ਦਿਲਚਸਪ ਸਮੱਗਰੀ ਬੱਚਿਆਂ ਨੂੰ ਮਹੱਈਆਂ ਕਰਵਾ ਰਹੀ ਹੈ।
ਸਮਿ੍ਰਤੀ ਅਨੁਸਾਰ ਹੁਣ ਤੱਕ ਉਸਦੇ 24 ਦੇ ਕਰੀਬ ਵੀਡੀਉ ਦੂਰਦਰਸਨ ਤੇ ਪ੍ਰਸਾਰਿਤ ਹੋ ਚੁੱਕੇ ਹਨ । ਉਹ ਖੁਦ ਨਵੀਆਂ ਤਕਨੀਕਾਂ ਨੂੰ ਨਿਰੰਤਰ ਸਿੱਖ ਰਹੀ ਹਾਂ ਤਾਂ ਜੋ ਬੱਚਿਆਂ ਲਈ ਵਧੀਆ ਸਿੱਖਣ ਸਮਗਰੀ ਨਾਲ ਭਰਪੂਰ ਵੀਡਿਓ ਬਣਾਏ ਜਾ ਸਕਣ। ਆਪਣੇ ਆਪ ਨੂੰ ਟੀ ਵੀ ਤੇ ਦੇਖ ਕੇ ਇੱਕ ਮਾਣ ਅਤੇ ਤਸੱਲੀ ਮਹਿਸੂਸ ਹੁੰਦੀ ਹੈ ਕਿ ਉਸਨੇ ਵੀ ਸਿੱਖਿਆ ਦੀ ਇਸ ਨਵੀਂ ਕ੍ਰਾਂਤੀ ਦਾ ਹਿੱਸਾ ਬਣ ਕੇ ਪੰਜਾਬ ਦੇ ਸਾਰੇ ਬੱਚਿਆਂ ਤੱਕ ਪਹੁੰਚ ਬਣਾਈ ਹੈ। ਸਕੂਲ ਦੇ ਵੱਟਸਐਪ ਗਰੁੱਪ ਅਤੇ ਆਪਣੇ ਯੂਟਿਊਬ ਚੈਨਲ ਰਾਹੀਂ ਹੁਣ ਤਕ 100 ਤੋਂ ਵੱਧ ਐਜੂਕੇਸ਼ਨ , ਆਰਟ ਐਂਡ ਕਰਾਫਟ ਅਤੇ ਸੱਭਿਆਚਾਰ ਨਾਲ ਸੰਬੰਧਿਤ ਵੀਡਿਓ ਬੱਚਿਆਂ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ।
ਅਜਿਹੇ ਕਾਰਜ ਉਨਾਂ ਗੱਲਾਂ ਨੂੰ ਮੁੱਢੋਂ ਖਾਰਜ ਕਰਦੇ ਹਨ,ਜਿਹੜੇ ਕਹਿੰਦੇ ਨੇ,ਕਿ ਅਧਿਆਪਕ ਘਰੇ ਵਿਹਲੇ ਨੇ,ਸਿੱਖਿਆ ਮਾਹਿਰ ਵੀ ਮੰਨਦੇ ਹਨ,ਕਿ ਜਿਹੜਾ ਕਾਰਜ ਇਸ ਔਖੀ ਘੜੀ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਨੇ ਕੀਤਾ, ਉਹ ਆਮ ਦਿਨਾਂ ਦੌਰਾਨ ਕਈ ਵਰਿਆਂ ਚ ਵੀ ਨਹੀਂ ਹੋਣਾ ਸੀ।
ਇਸ ਤੋਂ ਇਲਾਵਾ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਲੂੰਗਾ ਦੀ ਈਟੀਟੀ ਅਧਿਆਪਕਾ ਸ੍ਰੀਮਤੀ ਰਾਜੀਵ ਕੰਡਾ ਨੇ ਬੱਚੇ ਦੀ ਸਮਝ ਦੇ ਮੱਦੇਨਜ਼ਰ ਹਰ ਵਿਸ਼ੇ ਦੀਆਂ 13 ਤੋਂ ਵੱਧ ਰੋਚਕ ਵੀਡੀਓਜ਼ ਬਣਾਕੇ ਨਾ ਸਿਰਫ ਅਪਣੇ ਸਕੂਲਾਂ ਦੇ ਬੱਚਿਆਂ ਤੱਕ ਹੀ ਨਹੀਂ ਭੇਜਿਆਂ ਸਗੋਂ ਪੰਜਾਬ ਦੇ ਕੋਨੇ ਕੋਨੇ ਵਿੱਚ ਇਹਨਾਂ ਵੀਡੀਓਜ਼ ਦਾ ਲਾਹਾ ਬੱਚਿਆਂ ਨੇ ਖੱਟਿਆ। ਇਹਨਾਂ ਵੱਲੋਂ ਬਣਾਈਆਂ ਵੀਡੀਓ ਦੂਰਦਰਸ਼ਨ ਤੇ ਵੀ ਪ੍ਰਸਾਰਿਤ ਹੋਈਆਂ ਹਨ। ਆਨਲਾਈਨ ਸਿੱਖਿਆ ਸਬੰਧੀ ਉਹਨਾਂ ਨੇ ਕਿਹਾ ਕਿ ਇਹ ਇਕ ਸੌਖਾ ਕਾਰਜ ਨਹੀਂ ਸੀ, ਘਰ ਵਿੱਚ ਸਾਊਂਡ ਪਰੂਫ ਕਮਰਾ ਨਾ ਹੋਣ ਕਰਕੇ ਜਿਆਦਾਤਰ ਵੀਡੀਓ ਤਿਆਰ ਕਰਨ ਲਈ ਰਾਤ ਦਾ ਸਮਾਂ ਚੁਣਿਆਂ ਜਾਂਦਾ ਸੀ, ਸੁਰੂਆਤ ਵਿੱਚ ਵੀਡੀਓ ਬਣਾਉਣ ਲਈ ਐਪ ਦੀ ਵਰਤੋਂ ਕਰਨ ਵਿੱਚ ਪ੍ਰੇਸਾਨੀ ਪੇਸ ਆਉਂਦੀ ਸੀ ਜਿਸ ਲਈ ਉਹ ਬੱਚਿਆਂ ਅਤੇ ਯੂਟਿਊਬ ਦੀ ਸਹਾਇਤਾ ਲੈਂਦੇ ਸਨ। ਪਰੰਤੂ ਵਿਭਾਗ ਵੱਲੋਂ ਕਪੈਸਟੀ ਬਿਲਡਿੰਗ ਦੀਆਂ ਟ੍ਰੇਨਿੰਗਾ ਲਗਾ ਇਸ ਸਮੱਸਿਆ ਦਾ ਹੱਲ ਵੀ ਕਰ ਦਿੱਤਾ।
ਜਿਲਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੇ ਦੱਸਿਆ ਕਿ ਇਹਨਾਂ ਤੋਂ ਇਲਾਵਾ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਦਰਸੋਪੁਰ ਦੀ ਈਟੀਟੀ ਅਧਿਆਪਕਾਂ ਚਰਨਜੀਤ ਕੌਰ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ ਮੱਟੀ ਦੀ ਹੈਡ ਟੀਚਰ ਸੁਨੀਤਾ ਦੇਵੀ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਚੱਕਮਾਧੋ ਸਿੰਘ ਦੀ ਈਟੀਟੀ ਅਧਿਆਪਕਾ ਅਨੁਰਾਧਾ ਨੇ ਅਪਣੇ ਬੱਚਿਆਂ ਲਈ ਪੜਾਈ ਦੇ ਸੋਖੇ ਸਿਸਟਮ ਲਈ ਅਨੇਕਾਂ ਤਰਾਂ ਦੀਆਂ ਵੀਡੀਓਜ਼ ਬਣਾਈਆਂ, ਜੋ ਦੂਰਦਰਸ਼ਨ ਤੇ ਪ੍ਰਸਾਰਿਤ ਹੋਈਆਂ।
ਇਸ ਤੋਂ ਇਲਾਵਾ ਮੋਨਿਕਾ ਮਹਾਜਨ ਸਪ੍ਰਸ ਬਹਾਦਰਪੁਰ, ਕਿਰਨ ਮਹਾਜਨ ਸਪ੍ਰਸ ਸੁਰਾਲ, ਰਾਧਿਕਾ ਸਪ੍ਰਸ ਢਾਂਗੂ ਸਰਾਂ, ਨੇਹਾ ਮਹਾਜਨ ਸਪ੍ਰਸ ਰਤੜਵਾਂ, ਭਾਰਤੀ ਸਪ੍ਰਸ ਚੱਕਮਾਧੋ ਸਿੰਘ, ਨਿਸਾ ਧੀਮਾਨ ਸਪ੍ਰਸ ਪੱਡਿਆ ਲਾਹੜੀ, ਜੀਵਨ ਜਯੋਤੀ ਸਪ੍ਰਸ ਭੂਰ, ਸੁਮਨ ਸਪ੍ਰਸ ਸੈਲੀ ਕੁੱਲੀਆਂ, ਰਜਨੀ ਸਪ੍ਰਸ ਬਹਿਲੋਲਪੁਰ, ਭਾਵਨਾ ਸਮਿਆਲ ਸਪ੍ਰਸ ਹਯਾਤੀ ਚੱਕ, ਸੰਗੀਤਾ ਮਹਾਜਨ ਸਪ੍ਰਸ ਥਰਿਆਲ, ਅੰਕਾਂ ਸਪ੍ਰਸ ਗੌਸਾਈਂਪੁਰ, ਮੀਨਾ ਕੁਮਾਰੀ ਸਪ੍ਰਸ ਮਨਵਾਲ, ਹਰਭਿੰਦਰ ਕੌਰ ਸਪ੍ਰਸ ਧੀਰਾ ਅਤੇ ਹੋਰ ਅਧਿਆਪਕਾਂ ਨੇ ਵੀ ਅਪਣੀਆਂ ਦਿਲਚਸਪ ਵੀਡੀਓਜ਼ ਬੱਚਿਆਂ ਤੱਕ ਪਹੁੰਚਾਈਆਂ। ਪਿਛਲੇ ਸਮੇਂ ਤੋ ਹੁਣ ਕਾਰਟੂਨ ਪੈਟਰਨ ਅਧਾਰ ਤੇ ਬਣ ਰਹੀਆਂ ਵੀਡੀਓਜ਼ ਨੂੰ ਬੱਚਿਆਂ ਵੱਲੋਂ ਬੜਾ ਪਸੰਦ ਕੀਤਾ ਜਾ ਰਿਹਾ ਹੈ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply