ਸਾਨੂੰ ਕਰੋਨਾ ਤੋਂ ਡਰਨਾ ਨਹੀਂ ਸਗੋਂ ਇਸ ਦੇ ਵਿਰੁੱਧ ਡੱਟ ਕੇ ਲੜਨ ਦੀ ਲੋੜ : ਡਾ.ਬਿੰਦੂ ਗੁਪਤਾ

ਪਠਾਨਕੋਟ 27 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਅੱਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਬਿੰਦੂ ਗੁਪਤਾ ਸੀ ਐਚ ਸੀ ਘਰੋਟਾ ਨੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ ਅਨੁਸਾਰ ਅਤੇ ਮਿਸਨ  ਫਤਿਹ ਤਹਿਤ ਬਲਾਕ ਘਰੋਟਾ ਵਿੱਚ ਮਿਹਨਤੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਬਦੌਲਤ  ਕੋਵਿਡ19 ਦੇ ਸੈਂਪਲਿੰਗ ਕੈਂਪ ਇਲਾਕੇ ਦੇ ਮੋਹਤਬਰ ਲੋਕਾਂ ਦੇ ਸਹਿਯੋਗ ਨਾਲ ਚੰਗੇ ਢੰਗ ਨਾਲ ਲੱਗ ਰਹੇ ਹਨ।

ਡਾਕਟਰ ਬਿੰਦੂ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਸਾਨੂੰ ਕਰੋਨਾ ਤੋਂ ਡਰਨਾ ਨਹੀਂ ਸਗੋਂ ਇਸ ਦਾ ਵਿਰੁੱਧ ਲੜਨਾ ਹੈ।ਸਾਨੂੰ ਕੋਵਿਡ ਦਾ ਟੈਸਟ ਕਰਵਾਉਣ ਤੋਂ ਨਹੀਂ ਡਰਨਾ ਚਾਹੀਦਾ ਕਿਉਂਕਿ ਜਦ ਤੱਕ ਇਸ ਦਾ ਟੈਸਟ ਨਹੀਂ ਹੋਵੇਗਾ ਇਸ ਬੀਮਾਰੀ ਨਾਲ ਪੀੜਤ ਹੋਣ ਦਾ ਕਿਵੇ ਪਤਾ ਲੱਗੇਗਾ ਜੇਕਰ ਇਹ ਵਿਅਕਤੀ ਪੀੜਤਾਂ ਉਹ ਬੇਖੌਫ ਹੋ ਕੇ ਲੋਕਾਂ ਵਿੱਚ ਵਿਚਰੇਗਾ ਅਤੇ ਬਿਮਾਰੀ ਫੈਲ ਸਕਦੀ ਹੈ। ਇਸ ਕਰਕੇ ਜਿਨ੍ਹਾਂ ਜਲਦੀ ਇਸ ਦੀ ਜਾਂਚ ਹੋਵੇਗੀ ਅਗਰ ਜੇ ਉਹ ਪੋਜ਼ੀਟਿਵ ਹੈ ਤਾਂ ਉਸ ਨੂੰ ਤੰਦਰੁਸਤ  ਲੋਕਾਂ ਤੇ ਵੱਖਰਾ ਕੀਤਾ ਜਾ ਸਕੇਗਾ ।

ਸਾਨੂੰ ਘਰ ਤੋਂ ਬਾਹਰ ਜਾਣ ਸਮੇਂ ਮਾਸਿਕ ਜਰੂਰ ਪਾਉਣਾ ਚਾਹੀਦਾ ਹੈ। ਹੱਥਾਂ ਨੂੰ ਸਾਬਣ ਨਾਲ ਬਾਰ ਬਾਰ ਧੋਣਾ ਹੋਣਾ ਚਾਹੀਦਾ ਹੈ  , ਪਬਲਿਕ ਸਥਾਨਾਂ ਤੇ ਥੁਕਣਾ ਨਹੀਂ ਚਾਹੀਦਾ , ਜੇ ਬਹੁਤ ਜ਼ਰੂਰੀ ਹੋਵੇ ਤਾਂ ਘਰ ਤੋਂ ਬਾਹਰ ਜਾਣਾ ਚਾਹੀਦਾ ਹੈ, ਅਗਰ ਕਿਸੇ ਨੂੰ ਬੁਖ਼ਾਰ ਖਾਂਸੀ ਸਾਹ ਲੈਣ ਵਿਚ ਤਕਲੀਫ ਆ ਰਹੀ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਚੈਕ ਅੱਪ ਕਰਵਾਉਣਾ ਚਾਹੀਦਾ ਹੈ ।


ਇਸ ਇਸ ਲੜੀ ਤਹਿਤ ਪਿੰਡ ਬਲਸੂਆ ਵਿਚ ਅੱਜ ਕੋਵਿਡ 19 ਦਾ  ਕੈਂਪ ਲਗਾਇਆ ਗਿਆ ਜਿਸ ਵਿੱਚ ਟੀਮ ਨੇ 54 ਲੋਕਾਂ ਦੇ ਸੈਂਪਲ ਲਏ ਗਏ। ਇਸ ਮੌਕੇ ਤੇ ਡਾਕਟਰ ਅਵਨੀਤ ਕੌਰ ,ਡਾਕਟਰ ਪ੍ਰੀਤੀ, ਐਲ ਐਚ ਵੀ ਸੀਤਾ ਦੇਵੀ, ਕਮਲੇਸ਼ ,ਭੁਪਿੰਦਰ ਸਿੰਘ ਅਤੇ ਹੈਪੀ ਸ਼ਾਦੀਪੁਰ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply