ਸ਼ਹੀਦਾਂ ਦੀ ਵਿਚਾਰਾਧਾਰਾ ਫੈਲਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ : ਅਜਮੇਰ ਸਿੱਧੂ

ਗੜਸ਼ੰਕਰ 1 ਸਤੰਬਰ  (ਅਸ਼ਵਨੀ ਸ਼ਰਮਾ) : ਅੱਜ ਦੇ ਸਮੇਂ ਵਿਚ ਨੋਜਵਾਨਾ ਅਤੇ ਸਮਾਜ ਵਿੱਚ ਸ਼ਹੀਦਾ ਦੀ ਵਿਚਾਰਧਾਰਾ ਫੈਲਾਉਣਾ ਮੁੱਖ ਲੋੜ ਹੈ ਇਹ ਸ਼ਬਦ ਬੱਬਰ ਉਦੈ ਸਿੰਘ ਸਪੋਰਟਸ ਅਤੇ ਵੇਲਫੇਅਰ ਕਲੱਬ ਰਾਮ ਗੜ ਝੂੰਗੀਆ ਵਲੋ ਬੱਬਰ ਲਹਿਰ ਦੇ ਮਹਾਨ ਸ਼ਹੀਦਾ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੇੈ ਸਿਘ ਰਾਮ ਗੜ ਝੂੰਗੀਆ, ਬੱਬਰ ਬਿਸ਼ਨ ਸਿੰਘ ਮਾਂਗਟਾ ,ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਯਾਦ ਵਿਚ ਅੱਜ ਪਿੰਡ ਦੇ ਗੁਰਦੁਆਰੇ ਵਿੱਚ ਕਰਵਾਏ ਸਹੀਦੀ ਸਮਾਗਮ ਵਿੱਚ ਮੁੱਖ ਬੁਲਾਰੇ ਉੱਘੇ ਕਹਾਣੀਕਾਰ ਅਜਮੇਰ ਸਿੱਧੂ ਨੇ ਕਹੇ।ਉਹਨਾਂ ਕੂਕਾ ਲਹਿਰ,ਗਦਰ ਲਹਿਰ, ਬੱਬਰ ਲਹਿਰ ਅਤੇ ਨੋਜਵਾਨ ਭਾਰਤ ਸਭਾ ਲਹਿਰ ਦੀ ਅਗਵਾਈ ਚ ਚੱਲੇ ਆਜਾਦੀ ਸੰਘਰਸ਼ ਦੀ ਮਹੱਤਤਾ  ਵਾਰੇ ਕਿਹਾ ਕਿ ਸ਼ਹੀਦਾ ਨੇ ਜਿਹੋ ਜਿਹਾ ਸਮਾਜ ਅਤੇ ਦੇਸ਼ ਬਣਾਉਣ ਦਾ ਸੁਪਨਾ ਲਿਆ ਸੀ  ਉਹ ਸੁਪਨੇ ਨੋਜਵਾਨਾ ਨੁੂੰ ਪੂਰੇ ਕਰਨੇ ਚਾਹੀਦੇ ਹਨ। ਇਸ ਸਮੇਂ ਸੰਬੋਧਨ ਕਰਦਿਆਂ ਮਾ.ਮੁਕੇਸ਼ ਕੁਮਾਰ, ਕੁਲਵਿੰਦਰ ਚਾਹਲ ਅਤੇ ਅਜੀਤ ਸਿੰਘ ਬੋੜਾ ਨੇ ਦੱਸਿਆ ਕਿ ਦੇਸ਼ ਦੀ ਗੁਲਾਮੀ ਦੇ ਜੂਲੇ ਨੁੂੰ ਲਾਉਣ ਦੇ ਲਈ ਗਦਰੀ ਬਾਬਿਆਂ ਬੱਬਰਾ ਵਲੋ ਬੇਥਾਹ ਕੁਰਬਾਨੀਆਂ ਕੀਤੀਆਂ। ਅੰਗਰੇਜ਼ਾਂ ਤੋ ਦੇਸ਼ ਨੁੂੰ ਆਜਾਦ ਕਰਵਾਉਣ ਲਈ ਸੰਘਰਸ਼ ਕਰਨ ਵਾਲੇ ਯੋਧਿਆਂ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੇੈ ਸਿਘ ਰਾਮ ਗੜ ਝੂੰਗੀਆ, ਬੱਬਰ ਬਿਸ਼ਨ ਸਿੰਘ ਮਾਂਗਟਾ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਨੁੂੰ 1 ਸਤੰਬਰ 1923 ਨੁੂੰ ਬੰਬੇਲੀ ਵਿਖੇ ਵੇਈ ਚ ਅੰਗਰੇਜ਼ਾਂ ਵਲੋਂ  ਪੁਲਿਸ ਮੁਕਾਬਲੇ ਚ ਸ਼ਹੀਦ ਕਰ ਦਿੱਤਾ ਸੀ। ਇਸ ਸਮੇ ਸਤਨਾਮ ਸਿੰਘ , ਹੰਸ ਰਾਜ ਗੜਸ਼ੰਕਰ , ਤੀਰਥ ਸਿੰਘ ਰੱਕੜ, ਸੱਤਪਾਲ ਕਲੇਰ, ਸੁਖਵਿੰਦਰ ਸਿੰਘ ਝਾਂਗੜਾ, ਹਰਭਜਨ ਸਿੰਘ, ਸਤਨਾਮ ਸਿੰਘ  ਜੱਥੇਦਾਰ ਜੁਝਾਰ ਸਿੰਘ ਆਦਿ ਹਾਜਰ ਸਨ ।ਸਮਾਗਮ ਦੇ ਅੰਤ ਵਿਚ ਜੱਥੇਦਾਰ ਮੇਜਰ ਸਿੰਘ ਨੇ ਸਮਾਗਮ ਵਿੱਚ ਆਏ ਹੋਏ ਸਭ ਸਾਥੀਆਂ ਦਾ ਧੰਨਵਾਦ ਕੀਤਾ।





Advertisements
Advertisements
Advertisements
Advertisements
Advertisements
Advertisements
Advertisements

Related posts

Leave a Reply