ਸਰਕਾਰ ਨੇ ਵਰਕਰਾਂ ਦੀ ਮੰਗਾਂ ਨੂੰ ਜਲਦ ਨਾ ਹੱਲ ਕੀਤਾ ਤਾਂ ਜੱਥੇਬੰਦੀ ਹੋਰ ਤਿੱਖਾ ਸੰਘਰਸ਼ ਉਲੀਕੇਗੀ : ਦਰਸ਼ਵੀਰ ਰਾਣਾ


ਗੜ੍ਹਦੀਵਾਲਾ 4 ਸਤੰਬਰ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ,ਪੰਜਾਬ ਰਜਿ. ਦੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਿਲਾ ਜਨਰਲ ਸੱਕਤਰ ਕੁਲਦੀਪ ਸਿੰਘ ਰਾਣਾ ਦੀ ਅਗਵਾਈ ਹੇਠ ਵਾਟਰ ਸਪਲਾਦੀ ਗੋਂਦਪੁਰ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਜਿਲੇ ਚ ਕਰਮਚਾਰੀਆਂ ਨੂੰ ਆ ਰਹੀ ਸਮੱਸਿਆਵਾਂ ਨੂੰ ਵਿਚਾਰਿਆ ਗਿਆ ,ਜਿਵੇਂ ਕਿ ਹਫ਼ਤਾਵਰੀ ਰੈਸਟ ਲੈਣ ਬਾਰੇ, ECI ਬੀਮਾਂ,EPF ਸਕੀਮ ਲਾਗੂ ਕਰਵਾਉ ਲਈ ਰਣਨੀਤੀ ਤਿਆਰ ਕੀਤੀ ਗਈ।

ਇਸ ਸੰਬੰਧ ਵਿਚ ਨਿਗਰਾਨ ਇੰਜੀਨੀਅਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਅਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਵੀ ਕਾਪੀ ਕੀਤੀ ਗਈ ਹੈ ਪਰ ਸੰਬੰਧਿਤ ਅਧਿਕਾਰੀਆਂ ਵਲੋਂ ਇਹਨਾਂ ਮੰਗਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਕਰਕੇ ਠੇਕਾ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਕ ਪਾਸੇ ਕੋਰੋਨਾ ਮਹਾਂਮਾਰੀ ਵਿੱਚ ਵਰਕਰ ਪੂਰੀ ਤਨਦੇਹੀ ਅਪਣੀਆਂ ਸੇਵਾਵਾਂ ਨਿੱਭਾ ਰਹੇ ਹਨ ਪਰ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਮੰਗਾਂ ਦਾ ਕੋਈ ਹੱਲ ਨਹੀਂ ਕਰ ਰਿਹਾ। ਇਸ ਦੇ ਉਲਟ ਮਹਾਂਮਾਰੀ ਦੇ ਸਮੇਂ ਵਰਕਰਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਲੋਕਾਂ ਦੇ ਘਰਾਂ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਜਿਸਦਾ ਜੱਥੇਬੰਦੀ ਪੁਰਜ਼ੋਰ ਵਿਰੋਧ ਕਰਦੀ ਹੈ।

ਕਿਉਂਕਿ ਵਰਕਰਾਂ ਦਾ ਕੋਈ ਵੀ ਬੀਮਾ ਨਹੀਂ ਕੀਤਾ ਗਿਆ ਅਤੇ ਨਾ ਹੀ ਵਰਕਰਾਂ ਨੂੰ ਕੋਈ ਸਹੁਲਤ ਦਿੱਤੀ ਗਈ ਹੈ। ਦੂਜੇ ਪਾਸੇ ਸਰਕਾਰ ਵੀ ਵਰਕਰਾਂ ਨੂੰ ਲਾਰੇ ਲੱਪੇ ਲਾ ਕੇ ਆਪਣਾ ਡੰਗ ਟਪਾ ਰਹੀ ਹੈ ਅਤੇ ਰੈਗੂਲਰ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕਰ ਰਹੀ, ਸਗੋਂ ਰੋਜ਼ਗਾਰ ਖ਼ਤਮ ਕਰਕੇ ਘਰਾਂ ਨੂੰ ਤੋਰਣ ਦੀ ਤਿਆਰੀ ਕਰ ਰਹੀ ਹੈ | ਜੇਕਰ ਸਰਕਾਰ ਅਤੇ ਵਿਭਾਗ ਨੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਜੱਥੇਬੰਦੀ ਵਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਜਿਲਾ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ,ਜਿਲਾ ਖਜ਼ਾਨਚੀ ਮਹਿੰਦਰ ਸਿੰਘ,ਜਿਲ੍ਹਾ ਅਡੀਟਰ ਰਣਦੀਪ ਸਿੰਘ, ਪ੍ਰੈਸ ਸਕੱਤਰ ਜਗਦੀਸ਼ ਸਿੰਘ ਧੁੱਗਾ, ਜਿਲ੍ਹਾ ਮੀਤ ਪ੍ਰਧਾਨ ਸੰਦੀਪ ਕੁਮਾਰ ਠਾਕੁਰ,ਦਿਲਬਾਗ ਸਿੰਘ, ਕਮਲ ਜੌੜਾ, ਕੁਲਵਿੰਦਰ ਸਿੰਘ ਅਟਵਾਲ ਆਦਿ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply