ਸਮਾਜ ਸੇਵਾ ਨੂੰ ਸਮਰਪਿਤ ਡਾ.ਜੀਵਨ ਪ੍ਰਕਾਸ਼ ਦੀ ਹੋ ਰਹੀ ਹਰ ਪਾਸੇ ਸ਼ਲਾਘਾ


ਲੋਕਾਂ ਨੂੰ ਬੇਹਤਰ ਸੇਹਤ ਸੁਵਿਧਾਵਾਂ ਦੇਣਾ ਹੀ ਮੇਰੀ ਜਿੰਦਗੀ ਦਾ ਅਹਿਮ ਮਕਸਦ: ਡਾ.ਜੀਵਨ ਪ੍ਰਕਾਸ਼


ਪਠਾਨਕੋਟ, 4 ਸਤੰਬਰ (ਰਜਿੰਦਰ ਰਾਜਨ ਬਿਊਰੋ ਚੀਫ/ ਅਵਿਨਾਸ਼ ਸ਼ਰਮਾ) : ਕਹਿੰਦੇ ਹਨ ਚੰਗੇ ਕਾਰਜ ਕਰਦਿਆਂ ਉਸਤਤ ਕਰੇ ਜਹਾਨ, ਇਹ ਕਹਾਤਵ ਦਾ ਪ੍ਰਤੱਖ ਤੇ ਅਸਲ ਮਿਸਾਲ ਹੈ ਸੀਐਚਸੀ ਘਰੋਟਾ ਦੇ ਆਧੀਨ ਆਉਂਦੇ ਭੜੋਲੀ ਕਲਾਂ ਵਿੱਖੇ ਰੂਰਲ ਮੈਡੀਕਲ ਅਫਸ਼ਰ ਵਜੋਂ ਤੈਨਾਤ (ਮੈਡਮ) ਡਾ.ਜੀਵਨ ਪ੍ਰਕਾਸ਼,ਜਿਨ੍ਹਾਂ ਵੱਲੋਂ  ਆਪਣਾ ਜੀਵਨ ਤੇ ਡਾਕਟਰੀ ਕਿੱਤਾ ਨੂੰ ਸਿਰਫ ਗਰੀਬਾਂ ਅਤੇ ਬੇਸਹਾਰਿਆਂ ਦੀ ਸੇਵਾ ਕਰਨਾ ਹੀ ਮਕਸਦ ਬਣਾਇਆ ਹੈ, ਸਮਾਜਸੇਵਾ ਰਾਹੀਂ ਕੀਤੀਆਂ ਗਤਿਵਿਧੀਆਂ ਨਾਲ ਡਾ. ਜੀਵਨ ਪ੍ਰਕਾਸ਼ ਦੀ ਅੱਜ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਹੱਸਮੁੱਖ,ਇਨਸਾਨੀਅਤ ਨੂੰ ਪਿਆਰ ਕਰਨ ਵਾਲੇ,ਸੱਚੇ ਸੁੱਚੇ,ਮਹਿਨਤੀ ਸੁਭਾਅ ਦੇ ਮਾਲਿਕ ਡਾ. ਜੀਵਨ ਪ੍ਰਕਾਸ਼ 2”6 ਤੋਂ ਸੀਐਚਸੀ ਘਰੋਟਾ ਦੇ ਆਧੀਨ ਆਉਂਦੇ ਭੜੋਲੀ ਕਲਾਂ ਵਿੱਖੇ ਰੂਰਲ ਮੈਡੀਕਲ ਅਫਸ਼ਰ ਵਜੋਂ ਤੈਨਾਤ ਹੈ। ਆਪਣੀ ਡਾਕਟਰੀ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਹਰ ਮਹੀਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਲੋਕ ਸੇਵਾਵਾਂ ਨੂੰ ਸਮਰਪਿਤ ਕੀਤਾ ਹੋਇਆ ਹੈ, ਜੇਕਰ ਕੋਈ ਗਰੀਬ ਅਤੇ ਜ਼ਰੂਰਮੰਦ ਆਪਣਾ ਇਲਾਜ ਕਰਵਾਉਣ ਵਿੱਚ ਅਸਮਰਥ ਹੁੰਦਾ ਹੈ ਤਾਂ ਡਾ. ਜੀਵਨ ਪ੍ਰਕਾਸ਼ ਵੱਲੋਂ ਆਪਣੇ ਨੀਜਿ ਖਰਚਿਆਂ ‘ਤੇ ਉਸਦੀ ਸਹਾਇਤਾ ਕੀਤੀ ਜਾਂਦੀ ਹੈ।

ਪੂਰੇ ਜਿਲੇ ਵਿੱਚ ਰੂਰਲ ਮੈਡੀਕਲ ਅਫਸਰਾਂ ਨਾਲੋਂ ਜਿਆਦਾ ਓਪੀਡੀ ਕਰਨ ਦੀ ਮਿਸਾਲ ਕਾਇਮ ਹੈ। ਕੋਰੋਨਾ ਮਾਹਮਾਰੀ ਦੌਰਾਨ ਵੀ ਆਪਣੀ ਅਣਥੱਕ ਸੇਵਾਵਾਂ ਨਾਲ ਇਲਾਕੇ ਦੇ ਲੋਕਾਂ ਵਿੱਚ ਸਲਾਘਾ ਦਾ ਕੇਂਦਰ ਬਣੇ ਰਹੇ।ਡਾ.ਜੀਵਨ ਪ੍ਰਕਾਸ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਜੀਵਨ ਅਤੇ ਡਾਕਟਰੀ ਕਿੱਤਾ ਹਮੇਸ਼ਾ ਹੀ ਗਰੀਬਾਂ ਅਤੇ ਬੇਸਹਾਰਿਆਂ ਦੀ ਸੇਵਾ ਨੂੰ ਸਮਰਪਿਤ ਰਹੇਗਾ,ਕਿਉਂਕਿ ਲੋਕ ਡਾਕਟਰ ਕਿੱਤੇ ਨੂੰ ਭਗਵਾਨ ਦਾ ਦੂਸਰਾ ਰੂਪ ਮੰਨਦੇ ਹਨ,ਉਨ੍ਹਾਂ ਦੇ ਇਹ ਵਿਸ਼ਵਾਸ ਹੀ ਡਾਕਟਰੀ ਕਿੱਤੇ ਹੀ ਸਭ ਤੋਂ ਵੱਡੀ ਸ਼ਕਤੀ ਅਤੇ ਉਮੀਦ ਕਰਦੀ ਹਾਂ ਕਿ ਭਵਿੱਖ ਵਿੱਚ ਵੀ ਪ੍ਰਮਾਤਮਾ ਦੀ ਕ੍ਰਿਪਾ ਨਾਲ ਸੇਵਾ ਨੂੰ ਜਾਰੀ ਰਖਣ ਵਿੱਚ ਯਤਨਸ਼ੀਲ ਰਹਾਂਗੀ।

 ਡਾ ਜੀਵਨ ਪ੍ਰਕਾਸ਼ ਦੀ ਸਮਾਜ ਸੇਵਾ ਦੀ ਸਮਰਪਿਤ ਭਾਵਨਾ ਨੂੰ ਦੇਖਦਿਆਂ ਇਲਾਕਾ ਵਾਸੀ ਵੱਲੋਂ ਇਨ੍ਹਾਂ ਦੀ ਲੰਬੀ ਉਮਰ ਅਤੇ ਡਾਕਟਰੀ ਖੇਤਰ ਵਿੱਚ ਉੱਚ ਮੁਕਾਮ ਹਾਸਿਲ ਕਰਨ ਦੀ ਕਾਮਨਾ ਕੀਤੀ ਜਾਂਦੀ ਹੇ, ਲੇਕਿਨ ਬੜਾ ਅਫਸੋਸ ਦੀ ਗੱਲ ਦੀ ਡਾ. ਜੀਵਨ ਪ੍ਰਕਾਸ਼ ਦੀਆਂ ਇਨ੍ਹਾਂ ਅਣਥੱਕ ਸੇਵਾਵਾਂ ਤੇ ਸਮਾਜ ਸੇਵਾ ਦੀ ਸਮਰਪਿਤ ਭਾਵਨਾ ਦੇ ਦੇਖਦਿਆਂ ਸਿਹਤ ਵਿਭਾਗ ਵੱਲੋਂ ਨਾ ਤਾ ਜਿਲਾ ਪ੍ਰੀਸ਼ਦ ਅਤੇ ਨਾ ਹੀ ਸਿਹਤ ਵਿਭਾਗ ਵੱਲੋਂ ਕਿਸੇ ਕਿਸਮ ਦਾ ਸਹੀ ਮੁੱਲ ਦਿੱਤਾ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply