ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ


ਪਠਾਨਕੋਟ 7ਸਤਬਰ ( ਰਾਜਨ ਚੀਫ ਬਿਊਰੋ /ਅਵਿਨਾਸ਼ ਚੀਫ ਰੀਪੋਟਰ ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਪਠਾਨਕੋਟ  ਜ਼ਿਲ੍ਹੇ ਦੇ ਸਿਹਤ ਕਾਮਿਆਂ ਵੱਲੋਂ  ਸਿਵਲ ਹਸਪਤਾਲ ਵਿਖੇ ਮੀਟਿੰਗ  ਵਿੱਚ ਸਿਹਤ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ । ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪਠਾਨਕੋਟ  ਦੇ ਆਗੂਆਂ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਵੱਲੋਂ ਸਿਹਤ ਵਿਭਾਗ ਵਿੱਚ ਪਿਛਲੇ ਲੰਬੇ ਅਰਸੇ ਤੋਂ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪੱਕਿਆਂ ਕਰਨ ਸਬੰਧੀ 10 ਅਗਸਤ ਦੀ ਹੋਈ ਮੀਟਿੰਗ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਵਾਇਆ ਸੀ ਅਤੇ ਇਹ ਵੀ ਆਖਿਆ ਗਿਆ ਸੀ ਕਿ ਇਹਨਾਂ ਮੁਲਾਜ਼ਮਾਂ ਦੀ ਫਾਇਲ ਸਬ ਕਮੇਟੀ ਦੀ ਮੀਟਿੰਗ ਵਿੱਚ ਮੈਂ ਆਪ ਲੈ ਕੇ ਜਾਵਾਂਗਾ।

ਸਿਹਤ ਮੰਤਰੀ ਪੰਜਾਬ ਵੱਲੋਂ ਨਵ ਨਿਯੁਕਤ 1263 ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਦਾ ਕਰਨ ਦਾ ਵੀ ਭਰੋਸਾ ਦਵਾਇਆ ਸੀ।ਪਰ ਇਹ ਦੋਵੇਂ ਗੱਲਾਂ ਤੇ ਕੀਤੇ ਵਾਆਦੇ ਤੇ ਸਿਹਤ ਮੰਤਰੀ ਖਰਾ ਨਹੀਂ ਉਤਰਿਆ ਅਤੇ ਉਸ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਲਗਾਤਾਰ ਚੁੱਪ ਧਾਰੀ ਬੈਠਾ ਹੈ।ਜਿਸ ਕਾਰਨ ਪੰਜਾਬ ਦੇ ਸਮੁੱਚੇ ਸਿਹਤ ਕਾਮਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਕਾਰਨ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਪੂਰੇ ਪੰਜਾਬ ਦੇ ਸਾਰੇ ਬਲਾਕਾਂ ਵਿਚ 1 ਸਤੰਬਰ 2020 ਤੋਂ 8 ਸਤੰਬਰ ਤੱਕ ਸਿਹਤ ਮੰਤਰੀ ਪੰਜਾਬ ਦੇ ਪੁਤਲੇ ਸਾੜੇ ਜਾਣਗੇ।ਮਿਤੀ 9 ਅਤੇ 10 ਸਤੰਬਰ 2020 ਨੂੰ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਭਰਵੀਆਂ ਮੀਟਿੰਗਾਂ ਕਰਕੇ 14 ਸਤੰਬਰ 2020 ਦੇ ਸਿਹਤ ਮੰਤਰੀ ਦੇ ਵਿਧਾਨ ਸਭਾ ਹਲਕਾ ਮੁਹਾਲੀ ਵਿਖੇ ਕੀਤੇ ਜਾਣ ਵਾਲੇ ਰੋਸ ਮਾਰਚ ਦੀ ਤਿਆਰੀ ਕੀਤੀ ਜਾਵੇਗੀ।

ਜਥੇਬੰਦੀ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਮਾਸਟਰ ਮੋਟੀਵੇਟਰਾਂ ਤੇ ਅਣਮਨੁੱਖੀ ਤਸ਼ੱਦਦ ਦੀ ਨਿਖੇਧੀ ਕੀਤੀ।ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੀ ਆੜ ਵਿੱਚ ਸੰਘਰਸ਼ਸ਼ੀਲ ਲੋਕਾਂ ਦੀ ਕੀਤੀ ਜਾ ਰਹੀ ਜੁਬਾਨਬੰਦੀ ਦੀਅਲੋਚਨਾ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਜੇਕਰ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ,1263 ਨਵ ਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਸਮੁੱਚੇ ਮਲਟੀਪਰਪਜ਼  ਕਾਮਿਆਂ ਨੂੰ ਕੋਵਿਡ 19 ਵਿੱਚ ਕੰਮ ਕਰਨ ਬਦਲੇ ਸ਼ਪੈਸ਼ਲ ਇੰਕਰੀਮੈਂਟ ਦੇਣ ਦੀ ਮੰਗ ਨੂੰ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਅੱਜ ਦੇ ਇਸ ਰੋਸ ਧਰਨੇ ਵਿੱਚ  (ਬਲਾਕ ਘਰੋਟਾ )ਪ੍ਰਧਾਨ ਸਤਨਾਮ ਸਿੰਘ .ਜਨਰਲ ਸਕੱਤਰ ਸਿਕੰਦਰ ਸਿੰਘ. ਖ਼ਜ਼ਾਨਚੀ ਬਿਕਰਮਜੀਤ ਸਿੰਘ.ਕੰਵਲਜੀਤ ਗਰਿੰਦਰ ਸਿੰਘ ,ਹਰਪ੍ਰੀਤ, ਸੁਖਦੇਵ ਸਮਿਆਲ ,ਜਗਨਨਾਥ ,ਦਲਜੀਤ ਗੁਰਪਿੰਦਰ ਸਿੰਘ, ਮਲਕੀਤ ਸਿੰਘ  ,ਵਰਿੰਦਰ ਕੁਮਾਰ ਆਦਿ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply