ਸੀਵਰੇਜ ਬੰਦ ਹੋਣ ਕਰਕੇ ਬਟਾਲਾ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਚੁੱਕਾ : ਰਮੇਸ਼ ਨਈਅਰ

ਬਟਾਲਾ (ਸੰਜੀਵ/ ਅਵਿਨਾਸ਼ ) : ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਹੰਗਾਮੀ ਮੀਟਿੰਗ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ ਵਿਚ ਸਥਾਨਕ ਸਿਨੇਮਾ ਰੋਡ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਮੇਸ਼ ਨਈਅਰ ਨੇ ਕਿਹਾ ਕਿ ਸੀਵਰੇਜ ਬੰਦ ਹੋਣ ਕਰਕੇ ਬਟਾਲਾ ਸ਼ਹਿਰ ਨਰਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਐਸ ਡੀ ਉ ਅਤੇ ਵਾਟਰ ਸਪਲਾਈ ਦੇ ਜੇ ਈ ਵੱਲੋਂ ਪਾਏ ਗਏ ਪਾਇਪ ਲੀਕ ਹੋ ਰਹੇ ਹਨ ਅਤੇ ਉਕਤ ਮਹਿਕਮੇ ਵੱਲੋਂ ਇਨ੍ਹਾਂ ਨੂੰ ਠੀਕ ਕਰਨ ਜਾ ਬਦਲਣ ਦੀ ਬਜਾਏ ਇਨ੍ਹਾਂ ਉੱਪਰ ਲਿਫਾਫੇ ਬੰਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਬਟਾਲਾ ਸ਼ਹਿਰ ਵਿਚ ਥੋੜ੍ਹਾ ਮੀਂਹ ਵੀ ਪੈਦਾ ਹੈ ਅਤੇ ਇਨ੍ਹਾਂ ਮਹਿਕਮਿਆਂ ਦੀ ਨਲਾਇਕੀ ਸਾਹਮਣੇ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਐਸ ਡੀ ਉ ਆਪਣੇ ਚਹੇਤਿਆਂ ਨੂੰ ਠੇਕੇ ਦੇ ਕੇ ਮੋਟੀ ਰਕਮ ਕਮਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸੀਵਰੇਜ ਬੋਰਡ ਦੇ ਐਸ ਡੀ ਉ ਖਿਲਾਫ ਆਰ ਟੀ ਆਈ ਪਾਈ ਹੈ ਕਿਉਂਕਿ ਉਨ੍ਹਾਂ ਕੱਚਿਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਬਾਲ ਠਾਕਰੇ ਐਸ ਡੀ ਉ ਸੀਵਰੇਜ ਬੋਰਡ ਅਤੇ ਜੇ ਈ ਵਾਟਰ ਸਪਲਾਈ ਦਾ ਪੁਤਲਾ ਫੂਕਿਆ ਜਾਵੇਗਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰੇਹਨ, ਜ਼ਿਲ੍ਹਾ ਉਪ ਪ੍ਰਧਾਨ ਪ੍ਰੇਮ ਬਾਬਾ,ਜ਼ਿਲ੍ਹਾ ਸੈਕਟਰੀ ਤਰੁਣ ਸ਼ਰਮਾ,ਚੇਅਰਮੈਨ ਸੰਮੀ ਨਈਅਰ,ਸਿਟੀ ਪ੍ਰਧਾਨ ਸੰਜੀਵ ਚੀਨੀ ਆਦਿ ਹਾਜ਼ਰ ਸਨ।

ਸ਼ਹਿਰ ਦੀ ਬੇਹਤਰੀ ਵਾਸਤੇ ਹਰ ਹੀਲਾ ਕੀਤਾ ਜਾ ਰਿਹਾ :ਐਸ ਡੀ ਓ

ਉਧਰ ਜਦੋਂ ਇਸ ਸਬੰਧੀ ਐਸ ਡੀ ਉ ਸੀਵਰੇਜ ਬੋਰਡ ਅਤੇ ਜੇ ਈ ਵਾਟਰ ਸਪਲਾਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੀ ਬੇਹਤਰੀ ਵਾਸਤੇ ਹਰ ਹੀਲਾ ਕੀਤਾ ਜਾ ਰਿਹਾ ਹੈ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply