ਵੱਡੀ ਖਬਰ…ਸਿੱਖਿਆ ਵਿਭਾਗ ਨੇ ਚਾੜਿਆ ਚੰਨ,ਲਿੰਗ ਫੜੀ ਬਾਂਦਰ ਪੇਪਰ ‘ਚ ਕੀਤਾ ਪੇਸ਼



ਚੰਡੀਗੜ 23 ਸਤੰਬਰ (CDT) : ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇਕ ਨਵਾਂ ਕਾਰਨਾਮਾ ਕਰ ਦਿੱਤਾ ਹੈ, ਜਦੋਂ ਇਕ ਟੈਸਟ ਵਿਚ ਇਕ ਬਾਂਦਰ ਦੀ ਅਜਿਹੀ ਫੋਟੋ ਲਗਾ ਦਿੱਤੀ ਗਈ ਜਿਸ ਵਿਚ ਬਾਂਦਰ ਆਪਣਾ ਲਿੰਗ (ਗੁਪਤ ਅੰਗ) ਫੜ ਕੇ ਬੈਠਾ ਹੋਇਆ ਹੈ, ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਕਾਰਨਾਮਾ ਸਿੱਖਿਆ ਵਿਭਾਗ ਦੇ ਪ੍ਰਾਈਮਰੀ ਵਿੰਗ ਵੱਲੋਂ ਕੀਤਾ ਗਿਆ ਹੈ, ਦਰਅਸਲ ਪੰਜਾਬ ਸਕੂਲ ਸਿੱਖਿਆ ਵਿਭਾਗ ਇਕ ਮੁਲਾਂਕਣ ਕਰਵਾ ਰਿਹਾ ਹੈ।

ਜਿਸ ਵਿਚ ਹਰ ਕਲਾਸ ਦਾ ਆਨਲਾਈਨ ਸਰਵੇਖਣ ਮੁਲਾਂਕਣ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਪੰਜਾਬ ਪ੍ਰਾਪਤੀ ਸਰਵੇਖਣ –2020 (ਸਿਤੰਬਰ ਮੁਲਾਂਕਣ ) ਨਾਮ ਰੱਖਿਆ ਗਿਆ ਹੈ ਤੇ ਜਿਸ ਵਿਚ ਪ੍ਰਾਈਮਰੀ ਵਿਭਾਗ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਹਰ ਵਿਸ਼ੇ ਵਿਚ ਮੁਲਾਂਕਣ ਕਰਵਾ ਰਿਹਾ ਹੈ। ਇਹ ਬਾਂਦਰ ਵਾਲਾ ਕਾਰਨਾਮਾ ਚੌਥੀ ਕਲਾਸ ਦੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਵਿਚ ਕਰਵਾਏ ਗਏ ਸਰਵੇਖਣ ਵਿਚ ਦੇਖਣ ਨੂੰ ਮਿਲ ਰਿਹਾ ਹੈ, ਇਸ ਵਿਚ ਵਾਤਾਵਰਣ ਸਬੰਧੀ 15 ਸਵਾਲ ਪੁੱਛੇ ਗਏ ਹਨ ਤੇ ਚੌਥੇ ਪ੍ਰਸ਼ਨ ਵਿਚ ਚਾਰ ਤਸਵੀਰਾਂ ਦਿਖਾ ਕੇ ਬੱਚਿਆਂ ਤੋਂ ਆਪਸ਼ਨ ਰਾਹੀਂ ਇਹ ਪੁੱਛਿਆ ਗਿਆ ਹੈ ਕਿ ਇਨਾਂ ਜੀਵਾਂ ਵਿਚੋ ਕਿਹੜਾ ਜੀਵ ਸੰਕੋਚੀ ਜੀਵ ਨਹੀਂ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply