ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ ਵੱਲੋਂ ਪਰਮਜੀਤ ਸ਼ਰਮਾ ਨੂੰ ਵਧੀਆ ਸੇਵਾਵਾਂ ਦੇਣ ਤੇ ਵਿਦਾਇਗੀ ਪਾਰਟੀ

ਬਟਾਲਾ 27 ਸਤੰਬਰ (ਅਵਿਨਾਸ਼ /ਸੰਜੀਵ ਨਈਅਰ ) : ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਸਹਿਰੀ ਮੰਡਲ ਬਟਾਲਾ, ਅਧੀਨ ਸਬ ਡਵੀਜਨ ਸਾਉਥ ਬਟਾਲਾ ਦੇ ਲੰਮਾਂ ਪ੍ਰਧਾਨ ਰਹੇ  ਸ੍ਰੀ ਪਰਮਜੀਤ ਸਰਮਾਂ,ਜਿਨ੍ਹਾਂ ਨੇ ਕਿ 40 ਸਾਲ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਵਿਚ ਨੌਕਰੀ ਕਰਦਿਆਂ ਵਧੀਆ  ਸੇਵਾਵਾਂ ਨਿਭਾਈਆਂ ਹਨ।ਜਿਨ੍ਹਾਂ ਦੀ ਅੱਜ ਵਿਦਾਇਗੀ ਪਾਰਟੀ ਸ਼ਹਿਰੀ ਮੰਡਲ ਬਟਾਲਾ ਦੇ ਪ੍ਰਧਾਨ ਸ.ਸਰਵਣ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਪੰਜਾਬ ਦੇ ਪ੍ਰਧਾਨ ਸ.ਗੁਰਵੇਲ ਸਿੰਘ ਬਲਪੁਰੀਆਂ  ਅਪਣੇ  ਸਾਰੇ ਸਾਥੀਆਂ ਨਾਲ ਪਰਮਜੀਤ ਸਰਮਾਂ ਨੂੰ  ਸਨਮਾਨਿਤ ਕੀਤਾ।

ਜਿਸ ਵਿੱਚ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਸਹਿਰੀ ਮੰਡਲ ਬਟਾਲਾ ਦੇ ਸੀਨੀਅਰ ਆਗੂ ਸ.ਗੁਰਦੀਪ ਸਿੰਘ ੳਧਨਵਾਲ,ਮਨਜੀਤ ਸਿੰਘ ਮਧਰਾ,ਸ. ਗਰੀਬ ਸਿੰਘ ਹਸਨਪੁਰੀ,ਬਲਜੀਤ ਸਿੰਘ ਸਰੂਪਵਾਲੀ,ਸ.ਗੁਰਪ੍ਰੀਤ ਸਿੰਘ ਮੱਲੀ,ਹਰੀਸ ਚੰਦਰ,ਬਾਜਵਾ,ਸ.ਹਰਦੀਪ ਸਿੰਘ ਪੁੰਧਰ,ਜੇਮਜ ਭਟੀ,ਸ.ਕੁਲਵਿੰਦਰ ਸਿੰਘ,ਮਨੀਸ,ਸ.ਮੰਗਲ ਸਿੰਘ ਆਦਿ ਫੈਡਰੇਸ਼ਨ ਆਗੂ ਸਾਮਿਲ ਸਨ।

ਪੈਸ੍ ਬਿਆਨ ਜਾਰੀ ਕਰਦਿਆਂ ਸ.ਗੁਰਵੇਲ ਸਿੰਘ ਬਲਪੁਰੀਆਂ ਨੇ ਦਸਿਆ ਹੈ ਕਿ ਪਾਵਰਕਾਮ ਟਰਾਂਸਕੋ ਪੰਜਾਬ ਮਨੈਜਮੈਂਟ ਨਾਲ ਮੀਟਿੰਗਾਂ ਮੌਕੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀ ਸੂਰਤ ਵਿੱਚ  ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋ ਫੈਸਲਾ  ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਟਰਾਂਸਕੋ ਦੀ ਮਨੈਜਮੈਂਟ ਵਿਰੁੱਧ ਪੰਜਾਬ ਵਿੱਚ ਸਬ ਡਵੀਜਨ, ਡਵੀਜਨ ਪੱਧਰ ਤੇ ਅਕਤੂਬਰ ਤੋਂ 9 ਅਕਤੂਬਰ ਤੱਕ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply