ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਸ੍ਰੀ ਸਾਂਈ ਕਾਲਜ ਵਿਖੇ ਲਗਾਇਆ ਰੋਜ਼ਗਾਰ ਮੇਲਾ


ਰੋਜਗਾਰ ਮੇਲੇ ਦੋਰਾਨ ਵੱਖ ਵੱਖ ਕੰਪਨੀਆਂ ਵੱਲੋਂ ਚੁਣੇ ਪ੍ਰਾਰਥੀਆਂ ਨੂੰ ਡੀ.ਸੀ ਵਲੋਂ ਦਿੱਤੇ ਆਫਰ ਲੈਟਰ

ਪਠਾਨਕੋਟ 30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਚਲਾਏ ਗਏ ਰੋਜ਼ਗਾਰ ਮਿਸ਼ਨ ਤਹਿਤ,  ਬੇ-ਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਸਬੰਧੀ ਸਤੰਬਰ ਮਹੀਨੇ ਦੌਰਾਨ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਅਧੀਨ ਜਿਲਾ ਪਠਾਨਕੋਟ ਵਿੱਚ ਮੈਗਾ ਤੀਸਰੇ ਰੋਜਗਾਰ ਮੇਲੇ ਦਾ ਆਯੋਜਨ ਸ੍ਰੀ ਸਾਂਈਂ ਗਰੁੱਪ ਆਫ ਇੰਸਟੀਚਿਊਟ ਬਧਾਨੀ ਵਿਖੇ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਵਿੱਚ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦੌਰਾਨ ਕੋਵਿਡ-19 ਦੇ ਚਲਦਿਆਂ ਮੈਨੂਅਲ ਇੰਟਰਵਿਓ ਦੇ ਨਾਲ ਨਾਲ ਆਨ ਲਾਈਨ ਇੰਨਰਵਿਓ ਲਏ ਜਾਣ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜੋ ਕੰਪਨੀਆਂ ਆਨ-ਲਾਈਨ ਇੰਟਰਵਿਊ ਲੈ ਰਹੀਆਂ ਹਨ ਉਨਾਂ ਕੰਪਨੀਆਂ ਨੂੰ ਰੋਜ਼ਗਾਰ ਬਿਊਰੋ ਵਲੋਂ ਪਹਿਲਾਂ ਹੀ ਡੇਟਾ ਸ਼ੇਅਰ ਕੀਤਾ ਜਾ ਚੁਕਾ ਹੈ। ਜੋ ਜਾਬ ਸੀਕਰ ਆਨ ਲਾਈਨ ਇੰਟਰਵਿਊ ਦੇਣਾ ਚਾਹੁਂਦੇ ਹਨ ਉਨਾਂ ਲਈ ਕਾਲਜ ਵਿਖੇ ਹੀ ਆਨ ਲਾਈਨ ਇੰਟਰਵਿਊ ਦੇਣ ਲਈ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਕੰਪਨੀਆਂ ਰੋਜਗਾਰ ਮੇਲੇ ਵਿੱਚ ਇੰਟਰਵਿਊ ਲੈਣ ਲਈ ਪਹੁੰਚੀਆਂ ਹਨ ਉਨਾਂ ਨੂੰ ਬੇਰੋਜ਼ਗਾਰ ਪ੍ਰਾਰਥੀਆਂ ਦੀ ਇੰਟਰਵਿਊ ਕੋਵਿਡ-19 ਦੀਆਂ ਹਦਾਇਤਾਂ ਨੂੰ ਮੱਦੇਨਜਰ ਰੱਖਦੇ ਹੋਏ ਇੰਟਰਵਿਊ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

 ਉਨਾਂ ਦੱਸਿਆ ਗਿਆ ਕਿ ਰੋਜ਼ਗਾਰ ਮੇਲੇ ਦੌਰਾਨ ਪਹੁੰਚੀਆਂ ਕੰਪਨੀਆਂ ਅਤੇ ਆਨ ਲਾਈਨ ਇੰਟਰਵਿਊ ਲੈਣ ਲਈ ਕਰੀਬ 34 ਕੰਪਨੀਆਂ ਵਲੋਂ ਭਾਗ ਲਿਆ ਗਿਆ ਹੈ। ਉਨਾਂ ਦੱਸਿਆ ਗਿਆ ਕਿ ਇਸ ਰੋਜ਼ਗਾਰ ਮੇਲੇ ਦੌਰਾਨ ਇੰਟਰਵਿਊ ਲਈ 1000 ਤੋਂ ਵੱਧ ਪ੍ਰਾਰਥੀਆਂ ਵਲੋਂ ਅਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ 844 ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਦੁਆਰਾ ਸਿਲੈਕਸ਼ਨ ਕੀਤੀ ਗਈ।
ਜਿਕਰਯੋਗ ਹੈ ਕਿ ਰੋਜਗਾਰ ਮੇਲੇ ਦੋਰਾਨ ਵੱਖ ਵੱਖ ਕੰਪਨੀਆਂ ਵਲੋਂ ਸਿਲੈਕਟ ਕੀਤੇ ਗਏ ਕੁੱਝ ਪ੍ਰਾਰਥੀਆਂ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਆਫਰ ਲੈਟਰ ਵੀ ਦਿੱਤੇ ਗਏ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਲਰਾਜ ਸਿੰਘ ਨੇ ਦੱਸਿਆ ਗਿਆ ਕਿ ਇਨਾਂ ਰੋਜ਼ਗਾਰ ਮੇਲਿਆ ਦੌਰਾਨ ਕੋਵਿਡ-19 ਦੀਆਂ ਹਦਇਤਾਂ ਦੀ ਪਾਲਣਾ ਕਰਦੇ ਹੋਏ ਸੈਨੇਟਾਈਜਰ, ਥਰਮਲ ਸਕੈਨਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਰੋਜ਼ਗਾਰ ਮੇਲੇ ਦੌਰਾਨ ਹਾਜਰ ਹੋਣ ਵਾਲੇ ਪ੍ਰਾਰਥੀਆਂ ਨੂੰ ਮੁਫਤ ਮਾਸਕ ਵੀ ਦਿੱਤੇ ਗਏ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋੰ ਹਰ ਮਹੀਨੇ ਪਲੇਸਮੈਂਟ ਕੈਂਪ ਲਗਾ ਕੇ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਨੌਕਰੀਆਂ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਸ਼੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟ ਦੇ ਸੀ.ਐਮ.ਡੀ ਤੁਸ਼ਾਰ ਪੁੰਜ ਅਤੇ ਉਨਾਂ ਦੀ ਮੈਨਜਮੈਂਟ ਵਲੋਂ ਡਿਪਟੀ ਕਮਿਸ਼ਨਰ ਦਾ ਸ਼੍ਰੀ ਸਾਈਂ ਕਾਲਜ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਗਿਆ। ਉਨਾਂ ਵਲੋਂ ਰੋਜ਼ਗਾਰ ਮੇਲੇ ਬਾਰੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਹੇਠ ਭਵਿਖ ਵਿੱਚ ਵੀ ਇਸ ਇੰਸਟੀਚਿਊਟ ਵਿਖੇ ਰੋਜ਼ਗਾਰ ਮੇਲੇ ਕਰਵਾਉਂਦੇ ਰਹਿਣਗੇ।

ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਪਠਾਨਕੋਟ ਦੇ ਹੈਲਪ ਲਾਈਨ ਨੰਬਰ 7657825214 ਤੇ ਸਪੰਰਕ ਕਰ ਸਕਦੇ ਹਨ। ਇਸ ਰੋਜ਼ਗਾਰ ਮੇਲੇ ਦੌਰਾਨ ਸ਼੍ਰੀ ਸਾਂਈ ਕਾਲਜ ਦੇ ਡਾਇਰੈਕਟਰ ਜਨਰਲ ਪ੍ਰੋ. ਸਵਤੰਤਰ ਕੁਮਾਰ, ਪਿੰਸੀਪਲ ਵਿਪਨ ਗੁਪਤਾ, ਸੁਲਾਖਸ਼ਿਆ ਕੁਮਾਰ ਪਲੇਸਮੈਂਟ ਅਫਸਰ, ਅਸਵਨੀ ਕੁਮਾਰ ਅਤੇ ਮੋਹਿਤ ਕੁਮਾਰ, ਰੋਜ਼ਗਾਰ ਬਿਊਰੋ ਪਠਾਨਕੋਟ ਤੋਂ ਰਾਕੇਸ਼ ਕੁਮਾਰ ਅਤੇ ਸਮੂਹ ਸਟਾਫ ਹਾਜਰ ਸਨ। ਡਿਪਟੀ ਕਮਿਸ਼ਨਰ ਵਲੋੰ ਕਾਲਜ ਦੀ ਪੂਰੀ ਮੈਨੇਜਮੈਂਟ ਵਲੋਂ ਰੋਜ਼ਗਾਰ ਮੇਲੇ ਸਬੰਧੀ ਕੀਤੇ ਗਏ ਪ੍ਰਬੰਧ ਲਈ ਧੰਨਵਾਦ ਕੀਤਾ 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply