ਪਤਨੀ ਤੋਂ ਦੁੱਖੀ ਕੇ ਪਤੀ ਵਲੋ ਕੋਈ ਜਹਿਰੀਲੀ ਦਵਾਈ ਪੀ ਲੈਣ ਕਾਰਨ ਮੌਤ,ਪਤਨੀ ਵਿਰੁਧ ਮਾਮਲਾ ਦਰਜ


ਗੁਰਦਾਸਪੁਰ 1 ਅਕਤੂਬਰ(ਅਸ਼ਵਨੀ) :- ਪਤਨੀ ਤੋਂ ਦੁੱਖੀ ਕੇ ਪਤੀ ਵਲੋ ਕੋਈ ਜਹਿਰੀਲੀ ਦਵਾਈ ਪੀ ਲੈਣ ਕਾਰਨ ਪਤੀ ਦੀ ਮੋਤ ਹੋ ਜਾਣ ਕਾਰਨ ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਵਲੋ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਪੁਲਿਸ ਪਾਸ ਦਰਜ ਕਰਵਾਏ ਬਿਆਨ ਅਨੁਸਾਰ ਸੁਰਿੰਦਰ ਕੌਰ ਪਤਨੀ ਲੇਟ ਗਰਜਾ ਸਿੰਘ ਵਾਸੀ ਸ਼ੀਂਹ ਭੱਟੀ ਨੇ ਦਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਉਸ ਦਾ ਲੜਕਾ ਸੋਹਨ ਸਿੰਘ ਜੋ ਬਿਜਲੀ ਬੋਰਡ (ਹਰਚੋਵਾਲ) ਤੁਗਲਵਾਲ ਵਿੱਚ ਰੈਗੂਲਰ ਟੀ.ਮੇਟ ਨੌਕਰੀ ਕਰਦਾ ਸੀ ਸੋਹਨ ਸਿੰਘ ਦੀ ਕ੍ਰੀਬ 3 ਸਾਲ ਪਹਿਲਾ ਕਰਮਜੀਤ ਕੋਰ ਨਾਲ ਸਾਦੀ ਹੋਈ ਸੀ ਜਿਨਾਂ ਦਾ 2 ਸਾਲ ਦਾ ਇੱਕ ਲੜਕਾ ਹੈ ਕਰਮਜੀਤ ਕੋਰ ਘਰੈਲੂ ਗੱਲਾਂ ਬਾਤਾਂ ਨੂੰ ਲੈ ਕੇ ਸੋਹਨ ਸਿੰਘ ਨਾਲ ਝਗੜਾ ਕਰਦੀ ਰਹਿੰਦੀ ਸੀ ਅਤੇ ਅਕਸਰ ਆਪਣੇ ਪੇਕੇ ਘਰ ਹੀ ਰਹਿੰਦੀ ਸੀ।

ੳਹ ਸਮੇਤ ਆਪਣੇ ਲੜਕੇ ਸੋਹਨ ਸਿੰਘ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੂੰ ਨਾਲ ਲੈ ਕੇ ਕਰਮਜੀਤ ਕੋਰ ਨੂੰ ਲੈਣ ਗਏ ਸੀ ਜਿਥੇ ਕਰਮਜੀਤ ਕੋਰ ਨੇ ਉਨਾਂ ਦੀ ਬੇਇਜਤੀ ਕਰਕੇ ਚਲੇ ਜਾਣ ਲਈ ਕਿਹਾ ਸੀ ਜਿਸਤੇ ਸੋਹਨ ਸਿੰਘ ਪ੍ਰੇਸਾਨ ਰਹਿਣ ਲੱਗ ਪਿਆ ਮਿਤੀ 28 ਸਤੰਬਰ ਨੂੰ ਵਕਤ ਕਰੀਬ 6/7 ਵਜੇ ਸ਼ਾਮ ਨੂੰ ਸੋਹਨ ਸਿੰਘ ਨੇ ਆਪਣੀ ਪਤਨੀ ਤੋਂ ਦੁੱਖੀ ਕੇ ਕੋਈ ਜਹਿਰੀਲੀ ਦਵਾਈ ਪੀ ਲਈ ਜਿਸਦੀ ਬੀਤੇ ਦਿਨ ਇਕ ਨਿਜੀ ਹਸਪਤਾਲ ਗੁਰਦਾਸਪੁਰ  ਮੌਤ ਹੋ ਗਈ ਹੈ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply