ਖੇਤਾਂ ਚੋਂ ਆ ਰਹੇ ਨੌਜਵਾਨ ਦਾ ਤੇਜ ਹਥਿਆਰ ਨਾਲ ਗੁੱਟ ਬਾਂਹ ਤੋਂ ਅਲੱਗ ਕਰਕੇ ਪਿੰਡ ਦੇ ਹੀ ਤਿੰਨ ਨੌਜਵਾਨ ਹੋਏ ਫਰਾਰ,ਇਲਾਜ ਦੌਰਾਨ ਮੌਤ

(ਮ੍ਰਿਤਕ ਨੌਜਵਾਨ ਦਲਜੀਤ ਸਿੰਘ ਦੀ ਪ੍ਰੋਫਾਈਲ ਫੋਟੋ)

ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਜਮਸ਼ੇਰ ਚਠਿਆਲ ਵਿਚ ਬੀਤੇ ਦਿਨ 2 ਅਕਤੂਬਰ ਰਾਤ 9 ਵਜੇ ਦੇ ਕਰੀਬ ਲੜਾਈ ਝਗੜੇ ਦੇ ਦੌਰਾਨ ਇਕ ਨੌਜਵਾਨ ਦਾ ਗੁੱਟ ਬਾਂਹ ਤੋਂ ਅੱਲਗ ਕਰਨ ਅਤੇ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧ ਵਿੱਚ ਥਾਣਾ ਗੜ੍ਹਦੀਵਾਲਾ ਦੇ ਅਡੀਸ਼ਨਲ ਐਸ ਐਚ ਓ ਪਰਮਿੰਦਰ ਸਿੰਘ ਅਤੇ ਏ ਐਸ ਆਈ ਅਨਿਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਦਲਜੀਤ ਸਿੰਘ ‘ਕਾਕਾ’ ਉਮਰ ਕਰੀਬ 29 ਸਾਲ ਪੁੱਤਰ ਰਾਮ ਪਾਲ ਆਪਣੇ ਕੁਝ ਦੋਸਤਾਂ ਨਾਲ 2 ਅਕਤੂਬਰ ਨੂੰ ਰਾਤ 9 ਵਜੇ ਦੇ ਕਰੀਬ ਖੇਤਾਂ ਵਿਚੋਂ ਵਾਪਿਸ ਆਪਣੇ ਘਰ ਆ ਰਿਹਾ ਸੀ ਕਿ ਪਿੰਡ ਦੇ ਹੀ ਕੁੱਝ ਨੌਜਵਾਨਾਂ ਨਾਲ ਝਗੜਾ ਹੋ ਗਿਆ।

ਇਸ ਝਗੜੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਦਲਜੀਤ ਸਿੰਘ ਦਾ ਗੁੱਟ ਕੋਲੋਂ ਹੱਥ ਵੱਢ ਹੋ ਗਿਆ ਜਿਸ ਦੀ ਸੱਟ ਨੂੰ ਦੇਖਦੇ ਹੋਏ ਉਸ ਨੂੰ ਭੂੰਗਾ ਵਿਖੇ ਇਲਾਜ ਲਈ ਲਿਆਂਦਾ ਗਿਆ,ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਆਈ ਵੀ ਵਾਈ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ। ਖ਼ੂਨ ਜ਼ਿਆਦਾ ਬਹਿਣ ਕਰਕੇ ਦਲਜੀਤ ਸਿੰਘ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜਾ ਨੌਜਵਾਨ ਹਰਵਿੰਦਰ ਸਿੰਘ ‘ਰਵੀ’ ਪੀ ਐਚ ਸੀ ਭੂੰਗਾ ਵਿਖੇ ਇਲਾਜ ਅਧੀਨ ਹੈ। ਪੁਲਿਸ ਨੇ ਹਰਵਿੰਦਰ ਸਿੰਘ ਉਰਫ਼ ਰਵੀ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪਰਮਜੀਤ ਸਿੰਘ ਪੰਮਾ ਪੁੱਤਰ ਪਿਆਰਾ ਸਿੰਘ, ਨਰਿੰਦਰ ਸਿੰਘ ਪੁੱਤਰ ਪ੍ਰਕਾਸ਼ ਚੰਦ, ਰਾਹੁਲ ਸਿੰਘ ਉਰਫ ਰਾਣਾ ਪੁੱਤਰ ਨਰਿੰਦਰ ਸਿੰਘ ਜਮਸ਼ੇਰ ਚੱਠਿਆਲ ਦੇ ਖਿਲਾਫ ਧਾਰਾ 302,34 ਮ/ਦ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply