ਬੀ ਜੇ ਪੀ ਅਤੇ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ‘ਚ ਪਾ ਰਹੀ ਹੈ ਫੁੱਟ : ਭਗਵੰਤ ਮਾਨ

ਦਸੂਹਾ, 09 ਅਕਤੂਬਰ (ਚੌਧਰੀ)– ਬਾਦਲਾਂ ਨੂੰ ਕਿਸਾਨਾ ਖਿਲਾਫ ਲਿਆਦੇ ਕਿਸਾਨ ਮਾਰੂ ਖੇਤੀ ਬਿੱਲ ਸਬੰਧੀ ਜਾਣਕਾਰੀ ਪਹਿਲਾਂ ਤੋ ਹੀ ਸੀ ਇਹ ਤਾਂ ਹੁਣ ਪੰਜਾਬ ਦੇ ਕਿਸਾਨਾਂ ਨਾਲ ਝੂਠੀ ਹਮਦਰਦੀ ਜਿਤਾ ਰਹੇ ਹਨ।ਅਕਾਲ਼ੀ ਦਲ ਨੇਇਸ ਕਿਸਾਨ ਵਿਰੋਧੀ ਬਿੱਲ ਦੀ ਅੰਦਰਖਾਤੇ ਹੀ ਮਦਦ ਨਹੀਂ ਕੀਤੀ ਸਗੋ ਮੀਡੀਆ ਸਾਹਮਣੇ ਵੀ ਇਸ ਮਾਰੂ ਬਿੱਲ ਦੇ ਗੋਗੇ ਗਾਏ ਸਨ।ਇਨਾ ਵਿਚਾਰਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਸੂਹਾ ਤਹਿਸੀਲ ਦੇ ਪਿੰਡ ਝਿੰਗੜ ਕਲਾਂ ਵਿਖੇ ਪਾਰਟੀ ਵਲੋ ਚਲਾਈ ‘ਕਿਸਾਨ ਬਚਾਓ, ਪੰਜਾਬ ਬਚਾਓ’ ਮੁਹਿੰਮ ਦੌਰਾਨ ਵਰਕਰਾਂ ਦੇ ਭਰਵੇ ਇੱਕਠ ਨੂੰ ਸੰਬੋਧਨ ਕਰਦਿਆਂ ਹੋਏ ਕੀਤੇ ।

ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨਾਂ ਖਿਲਾਫ ਲਿਆਦੇ ਬਿੱਲ ਨੇ ਦੇਸ ਦੀ ਕਿਸਾਨੀ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਉਨਾਂ ਕਿਹਾ ਕਿ 2022 ਵਿਚ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਹੀ ਸਰਕਾਰ ਬਣਾਵੇਗੀ। ਉਨਾਂ ਕਿਹਾ ਕਿ ਬੀ ਜੇ ਪੀ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਵਿਚ ਫੁੱਟ ਪਾ ਰਹੀ ਹੈ ਅਤੇ ਕਿਸਾਨ, ਮਜਦੂਰ, ਮੁਲਾਜਮ ਤੇ ਵਪਾਰੀਆਂ ਦਾ ਆਰਥਿਕ ਤੌਰ ‘ਤੇ ਘਾਣ ਕਰ ਰਹੀ ਹੈ। ਇਸ ਮੌਕੇ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ,ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਪੰਜਾਬ ਨੂੰ ਹਮੇਸ਼ਾਂ ਲੁੱਟਿਆ ਤੇ ਇਸਦੇ ਲੋਕਾਂ ਨੂੰ ਹਮੇਸ਼ਾਂ ਹੀ ਗੁੰਮਰਾਹ ਕੀਤਾ ਹੈ।

ਕਾਂਗਰਸ ਪਾਰਟੀ ਘੁਟਾਲਿਆਂ ਦੀ ਪਾਰਟੀ ਬਣ ਚੁੱਕੀ ਹੈ ਜਿਸਦੀ ਤਾਜਾ ਮਿਸਾਲ ਗਰੀਬਾਂ ਦੇ ਬੱਚਿਆਂ ਦੇ ਸਕੂਲੀ ਵਜੀਫੇ ਖਾ ਕੇ ਭ੍ਰਿਸ਼ਟਾਂ ਨੂੰ ਕਲੀਨ ਚਿੱਟ ਦੇਣਾ ਹੈ। ਅਕਾਲੀ ਦਲ ਅਤੇ ਭਾਜਪਾ ਨੇ ਕਿਸਾਨ ਮਾਰੂ ਕਾਲਾ ਬਿਲ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਦੀਆ ਝੋਲੀਆਂ ਭਰ ਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ਜਿਸਦਾ ਦਾ ਖਮਿਜਾ 2022 ਦੀਆ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਜਗਮੋਹਨ ਸਿੰਘ, ਜਸਵਿੰਦਰ ਰਾਜਾ, ਡਾ ਰਵਜੋਤ ਸਿੰਘ, ਐਡਵੋਕੇਟ ਕਰਮਬੀਰ ਸਿੰਘ,ਗੁਰਵਿੰਦਰ ਸਿੰਘ,ਹਰਮੀਤ ਸਿੰਘ ਔਲਖ,ਅਰਵਿੰਦਰ ਸਿੰਘ ਸਮੇਤ ਭਾਰੀ ਸੰੰਖਿ ਵਿਚ ਕਿਸਾਨ ਹਾਜ਼ਿਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply