ਬੀ.ਟੈੱਕ ਡਿਗਰੀ ਪਾਸ ਨੌਜਵਾਨ ਪਰਮਵੀਰ ਸਿੰਘ ਪਿਛਲੇ 5 ਸਾਲ ਤੋਂ ਪਰਾਲੀ ਦੇ ਨਾੜ ਨੂੰ ਅੱਗ ਨਾ ਲਗਾ ਕੇ ਇਲਾਕੇ ਲਈ ਬਣਿਆ ਮਿਸਾਲ

ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਕੇ, ਪਰਾਲੀ ਗੁੱਜਰਾਂ ਨੂੰ ਚੁਕਵਾ ਕੇ ਬਰਸੀਮ ਦੀ ਕਰਦਾ ਹੈ ਲਾਹਵੰਦ ਖੇਤੀ

ਗੁਰਦਾਸਪੁਰ,10 ਅਕਤੂਬਰ (ਅਸ਼ਵਨੀ ) ਗੁਰਦਾਸਪੁਰ ਜ਼ਿਲੇ ਦੇ ਪਿੰਡ ਮਲਕਪੁਰ ਦਾ ਬੀ.ਟੈੱਕ ਡਿਗਰੀ ਪਾਸ ਨੌਜਵਾਨ ਪਰਮਵੀਰ ਸਿੰਘ ਪੁੱਤਰ ਰਤਨ ਸਿੰਘ ਆਧੁਨਕਿ ਤਰੀਕੇ ਨਾਲ ਖੇਤੀ ਕਰਕੇ ਅਤੇ ਪਿਛਲੇ 05 ਸਾਲ ਤੋਂ ਪਰਾਲੀ ਦੇ ਨਾੜ ਨੂੰ ਅੱਗ ਨਾ ਲਗਾ ਕੇ ਇਲਾਕੇ ਲਈ ਮਿਸਾਲ ਬਣਿਆ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਨਾੜ ਨਾ ਸਾੜਨ ਲਈ ਜਾਗਰੂਕ ਕਰ ਰਿਹਾ ਹੈ।

ਅਗਾਂਹਵਧੂ ਕਿਸਾਨ ਪਰਮਵੀਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਤਾ ਪੁਰਖੀ ਖੇਤੀ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਲਈ ਖੇਤੀ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਦਾ ਹੈ। 30 ਏਕੜ ਆਪਣੀ ਜ਼ਮੀਨ  ਤੇ 09 ਏਕੜ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਪਰਮਵੀਰ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਇ ਸਾਰੀ ਪਰਾਲੀ ਇਕੱਠੀ ਕਰਕੇ ਗੁੱਜਰਾਂ ਨੂੰ ਚੁਕਵਾ ਦਿੰਦਾ ਹੈ। ਉਸਨੇ ਦੱਸਿਆ ਕਿ  ਬੇਲਰ ਅਤੇ  ਰੇਕ ਮਸ਼ੀਨ ਨਾਲ ਪਰਾਲੀ ਪ੍ਰਬੰਧ ਨੂੰ ਵਧੀਆਂ ਦੇ ਸੁਚੱਜੇ ਢੰਗ ਨਾਲ ਨੇਪਰੇ ਚਾੜਦਾ ਹੈ,ਉਸਨੇ ਦੱਸਿਆ ਕਿ ਗੁੱਜਰਾਂ ਤੋਂ 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲੈ ਕੇ ਬੇਲਰ ਅਤੇ ਰੇਕ ਮਸ਼ੀਨ, ਜਿਸਦਾ ਵੀ ਕਰੀਬ 2000 ਰੁਪਏ ਖਰਚਾ ਪ੍ਰਤੀ ਏਕੜ ਬਣਦਾ ਹੈ, ਜੋ ਕਿ ਗੁੱਜਰਾਂ ਤੋਂ ਪ੍ਰਾਪਤ ਕਰਕੇ, ਇਹ ਖਰਚਾ ਨਿਕਲ ਜਾਂਦਾ ਹੈ।

ਕਿਸਾਨ ਪਰਮਵੀਰ ਨੇ ਅੱਗੇ ਦੱਸਿਆ ਕਿ ਸਾਰੇ ਖੇਤ ਸਹੀ ਸਮੇਂ ਵਿਚ ਨਾ ਮਾਤਰ ਕੀਮਤ ਵਿਚ ਖੇਤ ਵਿਚ ਪਰਾਲੀ ਸਾਂਭਣ ਦਾ ਇਹ ਬਹੁਤ ਵਧੀਆ ਕਾਰਗਰ ਢੰਗ ਹੈ।ਨਾਲ ਹੀ ਉਸਨੇ ਕਿਹਾ ਕਿ ਬੇਲਰ ਤੇ ਰੇਕ  ਮਸ਼ੀਨ ਦੀ ਬਲਾਕ ਪੱਧਰ ‘ਤੇ ਉਪਲੱਬਧਤਾ ਹੋਣ ਨਾਲ ਕਿਸਾਨਾਂ ਨੂੰ ਇਸਦਾ ਹੋਰ ਫਾਇਦਾ ਮਿਲ ਸਕਦਾ ਹੈ।ਪਰਮਵੀਰ ਸਿੰਘ ਪਰਾਲੀ ਪ੍ਰਬੰਧ  ਕਰਨ ਤੋਂ ਬਾਅਦ ਬਰਸੀਮ ਦੀ ਫਸਲ ਦੀ ਬਿਜਾਈ ਕਰਦਾ ਹੈ ਅਤੇ ਆਪਣਾ ਬੀਜ ਤਿਆਰ ਕਰਕੇ ਮੁਨਾਫਾ ਹਾਸਲ ਕਰਦਾ ਹੈ।ਉਸਨੇ ਕਿਸਾਨਾਂ  ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਪਲੀਤ ਹੋਣ ਤੋਂ  ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ ਅਤੇ ਪਰਾਲੀ ਨੂੰ ਜਾਂ ਤਾਂ ਸਾਂਭਣ ਚਾਹੀਦਾ ਹੈ ਜਾਂ ਖੇਤਾਂ ਵਿਚ ਹੀ ਵਹਾ ਦੇਣਾ ਚਾਹੀਦਾ ਹੈ।ਉਸਨੇ ਕਿਹਾ ਕਿ ਨਾੜ ਨੂੰ ਅੱਗ ਨਾ  ਲਗਾਉਣ ਤੇ ਜਿਥੇ ਮਿੱਤਰ ਕੀੜੇ ਫਸਲ ਲਈ ਸਹਾਈ ਹੁੰਦੇ ਹਨ ਉਥੇ  ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply