ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਲੋਕਤੰਤਰ ਦਾ ਕਤਲ


ਗੁਰਦਾਸਪੁਰ 17 ਅਕਤੂਬਰ ( ਅਸ਼ਵਨੀ ) : ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ (ਭਿਖੀਵਿੰਡ) ਦੀ ਹੱਤਿਆ ਲੋਕਤੰਤਰ ਅਤੇ ਉਦਾਰਵਾਦੀ-ਮਾਨਵਵਾਦੀ ਵਿਚਾਰਧਾਰਾ ਦਾ ਕਤਲ ਹੈ। ਅਤਿਵਾਦ ਦੇ ਕਾਲੇ ਦੌਰ ਵਿੱਚ ਕਾਮਰੇਡ ਬਲਵਿੰਦਰ ਸਿੰਘ ਅਤੇ ਪਰਿਵਾਰ ਨੇ ਆਪਣੀ ਵਿਚਾਰਧਾਰਕ ਪ੍ਰਤੀਬੱਧਤਾ ਉੱਤੇ ਪਹਿਰਾ ਦਿੰਦਿਆਂ ਵਾਰ ਵਾਰ ਅਤਿਵਾਦੀ ਹਮਲਿਆਂ ਨੂੰ ਪਛਾੜਿਆ। ਉਹ ਕਿਸਾਨਾਂ-ਮਜ਼ਦੂਰਾਂ ਅਤੇ ਘੱਟ-ਗਿਣਤੀਆਂ ਦੇ ਮਾਨਵੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲਾ ਸੂਝਵਾਨ ਘੁਲਾਟੀਆ ਸੀ।

ਪ੍ਰਗਤੀਸ਼ੀਲ ਲੇਖਕ ਸੰਘ (ਪਲੇਸ) ਪੰਜਾਬ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ, ਕਾਰਜਕਾਰੀ ਪ੍ਰਧਾਨ ਡਾ. ਸੁਰਜੀਤ ਬਰਾੜ, ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ, ਪਲੇਸ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਰਮੇਲ ਸਿੰਘ, ਪਲੇਸ ਚੰਡੀਗੜ੍ਹ ਦੇ ਚੇਅਰਮੈਨ ਡਾ. ਲਾਭ ਸਿੰਘ ਖੀਵਾ, ਗੁਰਨਾਮ ਕੰਵਰ, ਡਾ. ਚਰਨਜੀਤ ਸਿੰਘ ਨਾਭਾ, ਰਮੇਸ਼ ਯਾਦਵ (ਫ਼ੋਕਲੋਰ ਰੀਸਰਚ ਅਕੈਡਮੀ), ਡਾ. ਗੁਲਜ਼ਾਰ ਪੰਧੇਰ, ਹਰਬੰਸ ਹੀਓਂ, ਡਾ. ਕੁਲਦੀਪ ਸਿੰਘ ਦੀਪ, ਜਸਵੀਰ ਝੱਜ, ਸੁਰਿੰਦਰ ਰਾਮਪੁਰੀ, ਜਸਪਾਲ ਮਾਨਖੇੜਾ ਨੇ ਇਸ ਕਤਲ ਨੂੰ ਬੁਜ਼ਦਿਲਾਂ ਦੀ ਸ਼ਰਮਨਾਕ ਕਾਰਵਾਈ ਕਿਹਾ ਹੈ। ਇਸ ਘਿਣਾਉਣੇ ਕਤਲ ਨਾਲ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਪੋਲ ਖੁੱਲ੍ਹ ਗਈ ਹੈ। ਲੇਖਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦੇਵੇ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply