ਕੰਢੀ ਡਿਵੈਲਪਮੈਂਟ ਫਰੰਟ ਵੱਲੋਂ ਕਰਵਾਈ ਕ੍ਰਾਸ ਕੰਟਰੀ ਚ ਨਿਤਿਨ ਡਡਵਾਲ (ਅੰਡਰ-14) ਤੇ ਕਰਨ ਗੜਦੀਵਾਲਾ (ਅੰਡਰ-20) ਤੇ ਕੀਤਾ ਕਬਜ਼ਾ

(ਜੇਤੂਆਂ ਨੂੰ ਇਨਾਮ ਵੰਡਦੇ ਹੋਏ ਨਰੇਸ਼ ਡਡਵਾਲ ਅਤੇ ਹੋਰ)

ਜੇਕਰ ਤੁਹਾਡੇ ‘ਚ ਹੁਨਰ ਹੋਵੇਗਾ ਤਾਂ ਹੀ ਤੁਹਾਡੀ ਕਦਰ ਹੋਵੇਗੀ : ਨਰੇਸ਼ ਡਡਵਾਲ 

ਗੜ੍ਹਦੀਵਾਲਾ 18 ਅਕਤੂਬਰ (ਚੌਧਰੀ) : ਕੰਢੀ ਡਿਵੈਲਪਮੈਂਟ ਫਰੰਟ ਦੇ ਪ੍ਰਧਾਨ ਨਰੇਸ਼ ਡਡਵਾਲ ਦੀ ਅਗਵਾਈ ਵਿੱਚ ਬਾਲ ਵਾਟੀਕਾ ਸਪੋਰਟਸ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਫਤਿਹਪੁਰ ਭੱਟਲਾਂ ਵਿਖੇ 6 ਕਿਲੋਮੀਟਰ ਦੀ ਕ੍ਰਾਸ ਕੰਟਰੀ ਦੌੜ ਕਰਵਾਈ ਗਈ।ਜਿਸ ਵਿੱਚ ਅੰਡਰ-14 ਅਤੇ ਅੰਡਰ-20 ਦੇ ਵੱਖ ਵੱਖ 15 ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ। ਕ੍ਰਾਸ ਕੰਟਰੀ ਦੌੜ ਦੀ ਸ਼ੁਰੂਆਤ ਪ੍ਰਧਾਨ ਨਰੇਸ਼ ਡਡਵਾਲ ਨੇ ਹਰੀ ਝੰਡੀ ਦਿਖਾ ਕੇ ਕੀਤੀ। 

(ਹਰੀ ਝੰੰਡੀ ਦਿਖਾਾ ਤੇ ਦੌੜ ਸ਼ੁਰੂ ਕਰਵਾਉਂਦੇ ਨਰੇਸ਼ ਡਡਵਾਲ ਅਤੇ ਹੋਰ)

ਜਿਸ ਵਿੱਚ ਨਿਤਿਨ ਡਡਵਾਲ (ਅੰਡਰ-14) ਤੇ ਕਰਨ ਗੜਦੀਵਾਲਾ (ਅੰਡਰ-20) ਨੇ ਪਹਿਲਾਂ ਸਥਾਨ ਹਾਸਲ ਕੀਤਾ ।ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਜੇਤੂਆਂ ਨੂੰ ਨਰੇਸ਼ ਡਡਵਾਲ ਵਲੋਂ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਡਡਵਾਲ ਨੇ ਕਿਹਾ ਕਿ ਜੇਕਰ ਤੁਹਾਡੇ ਵਿੱਚ ਹੁਨਰ ਹੋਵੇਗਾ ਤਾਂ ਹੀ ਤੁਹਾਡੀ ਕਦਰ ਹੋਵੇਗੀ ਤੇ ਨਾਲ ਹੀ ਕਿਹਾ ਕਿ ਕੰਢੀ ਡਿਵੈਲਪਮੈਂਟ ਫਰੰਟ ਵੱਲੋਂ ਕੰਢੀ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਮੀਟ ਕਰਵਾਈਆਂ ਜਾਣਗੀਆਂ ।

ਸਮੂਹ ਅਥਲੀਟਾਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਨਰੇਸ਼ ਡਡਵਾਲ ਅਤੇ ਹੋਰ)

ਇਸ ਮੌਕੇ ਸਰਪੰਚ ਕੁਲਵੀਰ ਸਿੰਘ ਭੱਠਲਾਂ, ਕੈਪਟਨ ਤਰਸੇਮ ਸਿੰਘ ਹੀਰ ਮੱਲੇਵਾਲ ,ਸੂਬੇਦਾਰ ਜੋਗਾ ਸਿੰਘ,ਸੂਬੇਦਾਰ ਗੁਰਦਿਆਲ ਸਿੰਘ ਏ ਐੱਸ ਆਈ ਪ੍ਰਗਟ ਸਿੰਘ,ਮਾਸਟਰ ਪ੍ਰਮਾਨੰਦ ਮੱਲੇਵਾਲ ,ਹਰਭਜਨ ਸਿੰਘ,ਕੁਲਦੀਪ ਸਿੰਘ ਅਤੇ ਕੰਡੀ ਡਿਪੈਲਵਮੈਂਟ ਟੀਮ ਤੋਂ ਠਾਕੁਰ ਸੁਰਿੰਦਰ ਸਿੰਘ, ਕੁਲਵਿੰਦਰ ਪਰਮਾਰ,ਅਰੂਣ ਸ਼ੌਖਲਾ, ਪੂਰਨ ਚੰਦ, ਜਤਿੰਦਰ ਕੁਮਾਰ, ਉਂਕਾਰ ਸਿੰਘ, ਰਾਜੇਸ਼ ਕੁਮਾਰ ਸਮੇਤ ਹੋਰ ਲੋਕ ਵੀ ਹਾਜ਼ਰ ਸਨ। 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply