ਪੰਜਾਬ ਨੈਸ਼ਨਲ ਬੈਂਕ ਭੋਆ ਵਿਖੇ ਕੋਰੋਨਾ ਟੈਸਟ ਕੈਂਪ ਲਗਾਇਆ

ਪਠਾਨਕੋੋਟ 19 ਅਕਤੂਬਰ (ਰਾਾਜਿੰਦਰਸਿੰਘ ਰਾਜਨ ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਨਿਰਦੇਸ਼ ਤੇ ਅੱਜ ਪੰਜਾਬ ਨੈਸ਼ਨਲ ਬੈਂਕ ਭੋਆ ਦੀ ਬ੍ਰਾਂਚ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ। ਜਿਸ ਦੀ ਅਗਵਾਈ ਡਾ ਪ੍ਰਤਿ, ਡਾ ਅੰਬਿਕਾ ਕਰ ਰਹੇ ਸਨ। ਟੈਸਟ ਦੀ ਸ਼ੁਰੂਆਤ ਸਿਹਤ ਵਿਭਾਗ ਦੇ ਵਰਕਰ ਯੁਧਵੀਰ ਸੈਣੀ ਨੇ ਆਪਣਾ ਸੈਂਪਲ ਦੇ ਕੇ ਕੀਤੀ ।ਇਸ ਕੈਂਪ ਵਿੱਚ ਕੁੱਲ 40 ਲੋਕਾਂ ਨੇ ਆਪਣੇ ਸੈਂਪਲ ਦਿੱਤੇ ।

ਇਸ ਮੌਕੇ ਫਾਰਮੇਸੀ ਅਫ਼ਸਰ ਰਜੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਹੈ ਜੇ ਕੋਈ ਵਿਅਕਤੀ ਪਾਜਟਿਵ ਆ ਵੀ ਜਾਵੇ ਤਾਂ ਉਹ ਆਪਣੇ ਆਪ ਨੂੰ ਆਈਸੋਲੇਟ ਕਰਕੇ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਲੋਕਾਂ ਨੂੰ ਇਸ ਖਤਰਨਾਕ ਬੀਮਾਰੀ ਤੋਂ ਬਚਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਇਸ ਲਈ ਜ਼ਰੂਰੀ ਹੈ ਕਿ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ,ਬਾਰ ਬਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ,ਡਾ ਸਾਹਿਲ , ਮਲਟੀਪਰਪਜ ਹੈਲਥ ਵਰਕਰ ਅਮਰਜੀਤ ਸੈਣੀ, ਹਰਦੀਪ ਸਿੰਘ ਅਤੇ ਯੂਧਵੀਰ ਸੈਣੀ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply