ਗੜ੍ਹਦੀਵਾਲਾ ‘ਚ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ

ਗੜ੍ਹਦੀਵਾਲਾ 21 ਅਕਤੂਬਰ(ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਸੀਟੂ ਵੱਲੋਂ ਮਨਜੀਤ ਕੌਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।ਇਸ ਮੌਕੇ ਮਨਜੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀਬਾੜੀ ਖ਼ਿਲਾਫ਼ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਹੀ ਜੇ ਸਮੇਂ ਦੀਆਂ ਸਰਕਾਰਾਂ ਦੀਆਂ ਮਨਮਾਨੀਆਂ ਤੋਂ ਦੁਖੀ ਹੈ ਤਾਂ ਆਮ ਵਰਗ ਦਾ ਕੀ ਹਾਲ ਹੋਵੇਗਾ।ਉਨ੍ਹਾਂ ਅੱਗੇ ਆਖਿਆ ਕਿ ਕਿਸਾਨ ਤਾਂ ਪਹਿਲਾਂ
ਹੀ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਕਾਰਨ ਖੁਦਕੁਸ਼ੀਆਂ ਦਾ
ਰਸਤਾ ਅਖਤਿਆਰ ਕਰ ਰਿਹਾ ਹੈ,ਉੱਪਰੋਂ ਮੋਦੀ ਸਰਕਾਰ ਨੇ ਕਾਲੇ
ਕਾਨੂੰਨ ਬਣਾ ਕੇ ਕਿਸਾਨੀ ਨੂੰ ਪੂਰਨ ਤੌਰ ਤੇ ਬਰਬਾਦ ਕਰਕੇ ਰੱਖ
ਦਿੱਤਾ ਹੈ। ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਲਾਹੇਵੰਦ ਨਾ ਮਿਲਣ
ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨੀ ਦੇ ਆਲਮ ਵਿੱਚ ਹੈ, ਉਪਰੋਂ
ਕੇਂਦਰ ਦੀ ਮੋਦੀ ਸਰਕਾਰ ਨੇ ਇਹੋ ਜਿਹਾ ਕਾਨੂੰਨ ਬਣਾ ਕੇ ਕਿਸਾਨੀ
ਦਾ ਬੇੜਾਗਰਕ ਕਰਕੇ ਰੱਖ ਦਿੱਤਾ ਹੈ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਕਾਮਰੇਡ ਚਰਨਜੀਤ ਸਿੰਘ ਚਠਿਆਲ,ਹਰਬੰਸ ਸਿੰਘ ਧੂਤ,ਰਣਜੀਤ ਸਿੰਘ,ਚਰਨਜੀਤ ਸਿੰਘ ਗੜ੍ਹਦੀਵਾਲਾ,ਸ਼ਿਵ ਕੁਮਾਰ,ਮਨਜੀਤ ਸਿੰਘ,ਮਨਜੀਤ ਕੌਰ,ਦਰਸ਼ਨਾ ਦੇਵੀ,ਕੁਲਦੀਪ ਕੌਰ,ਸੁਰਜੀਤ ਕੌਰ,ਮੀਨਾ ਸਵਰਨਜੀਤ ਕੌਰ,ਅਮਰੀਕ ਸਿੰਘ,ਗੁਰਵੀਰ ਸਿੰਘ,ਅਰੁਣ ਕੁਮਾਰ , ਮੁਹੰਮਦ ਸਰੋਜ ਆਦਿ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply