25 ਗ੍ਰਾਮ ਹੈਰੋਇਨ,ਦੋ ਪਿਸਟਲ,4 ਕਾਰਤੂਸ,ਡਰਗ ਮਨੀ,ਨਸ਼ੇ ਵਾਲੀਆ ਗੋਲੀਆਂ ਅਤੇ ਡਰਗ ਮਨੀ ਸਮੇਤ 5 ਗ੍ਰਿਫਤਾਰ

ਗੁਰਦਾਸਪੁਰ 23 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਦੀਨਾ ਨਗਰ ਦੇ ਏ ਐਸ ਆਈ ਰਮੇਸ ਕੁਮਾਰ ਨੇ ਦਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਅਤੇ ਚੈਕਿੰਗ ਵਹੀਕਲਾ ਦੇ ਸਬੰਧ ਵਿੱਚ ਬਾਈਪਾਸ ਹਾਈਵੇ ਰੋਡ, ਘਰੋਟਾ ਮੋੜ ਦੀਨਾਨਗਰ ਤੋਂ ਜਤਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਸਬੀਰ ਸਿੰਘ ਵਾਸੀ ਅਮ੍ਰਿਤਸਰ, ਸੋਨੀਆ ਉਰਫ ਗੋਰਾਂ ਪਤਨੀ ਜੀਵਨ ਵਾਸੀ ਪਨਿਆੜ ਜੋ ਪਠਾਨਕੋਟ ਸਾਇਡ ਤੋਂ ਆ ਰਹੇ ਸਨ ਜਿਨਾਂ ਨੂੰ ਸ਼ੱਕ ਦੀ ਬਿਨਾਹ ਉਪਰ ਕਾਰ ਸਵਿਫਟ ਸਮੇਤ ਕਾਬੂ ਕੀਤਾ ਅਤੇ ਇੰਨਾ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਥਾਣਾ ਦੀਨਾਨਗਰ ਵਿਖੇ ਇਤਲਾਹ ਦਿੱਤੀ ਜਿਸਤੇ ਤਫਤੀਸੀ ਅਫਸਰ ਏ ਐਸ ਆਈ ਰਮਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਮੋਕਾ ਉਪਰ ਪੁੱਜ ਕੇ ਕਾਰਵਾਈ ਕਰਕੇ ਕਾਰ ਦੇ ਡੈਸ ਬੋਰਡ ਵਿਚੋ 5 ਗ੍ਰਾਮ ਹੈਰੋਇਨ ਅਤੇ ਜਤਿੰਦਰ ਦੀ ਡੱਬ ਵਿਚੋ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ 2 ਰੋਂਦ ਜਿੰਦਾ, ਸੋਨੀਆ ਦੇ ਮੋਢੇ ਉਪਰ ਪਾਏ ਹੋਏ ਪਰਸ ਵਿਚੋ ਇੱਕ ਪਿਸਟਲ 7.65 ਸਮੇਤ ਮੈਗਜੀਨ 2 ਰੋਂਦ ਜਿੰਦਾ ਅਤੇ 1,03,000 ਭਾਰਤੀ ਕਰੰਸੀ ਨੋਟ (ਡਰੱਗ ਮਨੀ) ਬ੍ਰਾਮਦ ਕਰਕੇ ਮੁਕਦਮਾ ਦਰਜ ਕੀਤਾ ਹੈ।

ਏ ਐਸ ਆਈ ਰੁਪਿੰਦਰ ਸਿੰਘ ਸਮੇਤ ਪੁਲਿਸ ਗਸਤ ਅਤੇ ਤਲਾਸ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੁੱਲ ਸੂਆ ਨੇੜੇ ਮੱਠ ਵਾਲ ਕਾਲਜ ਦੀਨਾਨਗਰ ਤੋਂ ਅਮਰ ਪੁੱਤਰ ਸੁਰਜੀਤ ਕੁਮਾਰ, ਪ੍ਰੀਆ ਪਤਨੀ ਅਮਰ ਵਾਸੀਆਨ ਸ਼ਾਸੀਆਂ ਮੁਹੱਲਾ ਪੁਰਾਣੀ ਅਬਾਦੀ ਅਵਾਖਾ ਨੂੰ ਸ਼ੱਕ ਦੀ ਬਿਨਾਹ ਉਪਰ ਮੋਟਰ ਸਾਇਕਲ  ਸਮੇਤ ਕਾਬੂ ਕੀਤਾ ਅਤੇ ਇੰਨਾ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਥਾਣਾ ਦੀਨਾਨਗਰ ਵਿਖੇ ਇਤਲਾਹ ਦਿੱਤੀ ਜਿਸਤੇ ਤਫਤੀਸੀ ਅਫਸਰ ਐਸ ਆਈ ਦਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਕਾ ਉਪਰ ਪੁੱਜ ਕੇ ਕਾਰਵਾਈ ਕਰਕੇ ਮੋਟਰਸਾਇਕਲ ਦੇ ਹੈਂਡਲ ਨਾਲ ਟੰਗੇ ਹੈਂਡ ਬੈਗ ਵਿਚੋ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕੀਤਾ ਹੈ। 
             
ਐਸ ਆਈ  ਦਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸਤ ਬਾ ਤਲਾਸ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਪੈਟਰੋਲ ਪੰਪ ਪਿੰਡ ਕਰਵਾਲ ਤੋਂ  ਗੋਲਡੀ ਪੁੱਤਰ ਸਿੰਦਾ ਮਸੀਹ ਵਾਸੀ ਲਾਲੋਵਾਲ ਹਾਲ ਵਾਸੀ ਹਰਜੀਤ ਸਿੰਘ ਦਾ ਭੱਠਾ ਗਾਜੀਕੋਟ ਨੂੰ ਸ਼ੱਕ ਦੀ ਬਿਨਾਹ ਉਪਰ ਸਮੇਤ ਮੋਟਰਸਾਇਕਲ ਕਾਬੂ ਕਰਕੇ ਤਲਾਸੀ ਕਰਨ ਤੇ ਮੋਕਾ ਪਰ 40 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆਂ ਹਨ।ਪੁਲਿਸ ਸਟੇਸ਼ਨ ਪੁਰਾਨਾ ਸ਼ਾਲਾ ਦੀ ਪੁਲਿਸ ਵਲੋ ਮਾਮਲਾ ਦਰਜ ਕੀਤਾ ਗਿਆ !

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply