ਪਿੰਡ ਬਾਹਟੀਵਾਲ ਵਿਖੇ ਮਾਂ ਵੈਸ਼ਨੋ ਦੇਵੀ ਦਾ ਕਰਵਾਇਆ ਜਾਗਰਣ

ਗੜ੍ਹਦੀਵਾਲਾ 26 ਅਕਤੂਬਰ (ਚੌਧਰੀ) : ਦਰਬਾਰ ਸ਼੍ਰੀ ਬਾਲਾ ਜੀ ਪਿੰਡ ਬਾਹਟੀਵਾਲ ਵਿਖੇ ਡਾ. ਰਾਮਜੀ ਮੁੱਖ ਸੇਵਾਦਾਰ ਦਰਬਾਰ ਸ਼੍ਰੀ ਬਾਲਾ ਜੀ ਬਾਹਟੀਵਾਲ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਸਰਕਲ ਪ੍ਰਧਾਨ ਕੰਢੀ ਏਰੀਆ ਐਸ.ਸੀ. ਵਿੰਗ ਅਤੇ ਵਾਇਸ ਚੇਅਰਮੈਨ ਸ਼੍ਰੀ ਧੰਨਵੰਤਰੀ ਵੈਦ ਮੰਡਲ (ਰਜਿ.) ਪੰਜਾਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਾਂ ਵੈਸ਼ਨੋ ਦੇਵੀ ਜੀ ਦਾ ਸਲਾਨਾ ਜਾਗਰਣ ਬੜੀ ਸ਼ਰਧਾ ਨਾਲ ਕਰਵਾਇਆ ਗਿਆ।ਇਸ ਜਾਗਰਣ ਵਿੱਚ ਨਰਾਇਣ ਪਾਰਟੀ ਨੇ ਮਹਾਂਮਾਈ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਮਹਾਂਮਾਈ ਦੀਆਂ ਮੁਧਰ ਭੇਟਾਂ ਸੁਣਾ ਕੇ ਮੰਤਰਮੁਗਧ ਕੀਤਾ। ਇਸ ਜਾਗਰਣ ਵਿੱਚ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਇਸ ਜਾਗਰਣ ਦੀ ਵਧਾਈ ਦਿੰਦੇ ਹੋਏ ਕਿਹਾ ਕਿਹਾ ਕਿ ਹਰ ਧਰਮ ਇਨਸਾਨ ਨੂੰ ਪ੍ਰਮਾਤਮਾ ਨਾਲ ਜੁੜ ਕੇ ਚੰਗੇ ਕਰਮ ਲਈ ਪ੍ਰੇਰਿਤ ਕਰਦਾ ਹੈ ਤੇ ਅਮਨ ਸ਼ਾਂਤੀ ਪ੍ਰਦਾਨ ਕਰਦਾ ਹੈ। ਇਸ ਮੌਕੇ ਡਾ. ਰਾਮਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।ਇਸ ਜਾਗਰਣ ਵਿੱਚ ਮਾਂ ਵੈਸ਼ਨੋ ਦੇਵੀ,ਮਾਂ ਲਕਸ਼ਮੀ,ਮਾਤਾਕਾਲੀ ,ਹਨੂੰਮਾਨ ਤੇ ਭੈਰੋਂ ਬਾਬਾ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ।
(ਜਾਗਰਣ ਦੌਰਾਨ ਮੁੱਖ ਮਹਿਮਾਨ ਅਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਦਰਬਾਰ ਦੇ ਮੁੱਖ ਸੇਵਾਦਾਰ ਡਾ ਰਾਮਜੀ)

ਇਸ ਮੌਕੇ ਸੰਗਤਾਂ ਲਈ ਲੰਗਰ ਵੀ ਲਗਾਏ ਗਏ। ਇਸ ਮੌਕੇ ਸਰਪੰਚ ਜੈਪਾਲ ਬਾਹਟੀਵਾਲ,ਸਾਬਕਾ ਸਰਪੰਚ ਅਨਿਲ ਕੁਮਾਰ ਬਾਹਟੀਵਾਲ, ਮੰਡਲ ਪ੍ਰਧਾਨ ਗੁਰਵਿੰਦਰ ਸਿੰਘ, ਸੰਮਤੀ ਮੈਂਬਰ ਸਰਵਣ ਸਿੰਘ,ਸ਼ਹਿਰੀ ਪ੍ਰਧਾਨ ਲਾਡੀ ਬੁੱਟਰ, ਸ਼ੁਭਮ ਸਹੋਤਾ,ਰਾਜੂ ਗੁਪਤਾ ਐਮ.ਸੀ, ਸ਼ੈਂਕੀ ਕਲਿਆਣ,ਹਰਬਿਲਾਸ ਲਿੱਟਾਂ, ਸਾਬਕਾ ਸਰਪੰਚ ਕਸ਼ਮੀਰੀ ਲਾਲ, ਨੰਬਰਦਾਰ ਦਲਜੀਤ ਕੁਮਾਰ,ਆਸ਼ਾ ਰਾਣੀ ਪੰਚ,ਡਾ.ਪਰਸ਼ੋਤਮ ਸ਼ਰਮਾਂ, ਡਾ.ਹਰਵਿੰਦਰ ਸਿੰਘ, ਡਾ.ਦੀਪਕ ਕੁਮਾਰ, ਡਾ.ਹਰਮੇਸ਼ ਸਿੰਘ, ਰੋਹਿਤ ਸ਼ਰਮਾਂ, ਚੌਂਕੀਦਾਰ ਹਜ਼ਾਰਾ ਰਾਮ ਆਦਿ ਸਮੇਤ ਦਰਬਾਰ ਦੇ ਸੇਵਾਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply