ਆਦਿ ਕਵਿ ਭਗਵਾਨ ਬਾਲਮੀਕਿ ਜੈਅੰਤੀ ਤੇ ਗੜਦੀਵਾਲਾ ‘ਚ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਭਰਵਾਂ ਸਵਾਗਤ

ਗੜ੍ਹਦੀਵਾਲਾ 31 ਅਕਤੂਬਰ(ਚੌਧਰੀ /ਪ੍ਰਦੀਪ ਸ਼ਰਮਾ ) : ਆਦਿ ਕਵਿ ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਦੇ ਸ਼ੁਭ ਮੌਕੇ ‘ਤੇ ਗੜਦੀਵਾਲਾ ਸ਼ਹਿਰ ਦੇ ਬਾਲਮੀਕੀ ਮੰਦਿਰ ਵਿੱਖੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵਾਲਮੀਕਿ ਮੰਦਿਰ ਟਾਂਡਾ ਰੋਡ ਤੋਂ ਭਗਵਾਨ ਬਾਲਮੀਕਿ ਜੀ ਦੇ ਜੈਕਾਰਿਆ ਦੀ ਗੂੰਜ ਨਾਲ ਸ਼ੁਰੂ ਹੋਈ।

ਇਸ ਯਾਤਰਾ ਵਿੱਚ ਭਗਵਾਨ ਬਾਲਮੀਕਿ ਜੀ ਦਾ ਸਵਰੂਪ ਦੀ ਪਾਲਕੀ ਸਜਾਈ,ਲਵ ਕੁਸ਼ ਦੀਆਂ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ ਅਤੇ ਸ੍ਰਿਸ਼ਟੀ ਰਚੇਤਾ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੇ ਜੀਵਨ ਉਤੇ ਚਾਨਣਾ ਪਾਇਆ ਗਿਆ ਅਤੇ ਕਈ ਭਜਨ ਮੰਡਲੀਆਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।
ਇਹ ਸ਼ੋਭਾ ਯਾਤਰਾ ਗੜ੍ਹਦੀਵਾਲਾ ਦੇ ਅਲਗ ਅਲਗ ਥਾਵਾਂ ਤੋਂ ਹੁੰਦੀ ਹੋਈ ਰਾਤ ਨੂੰ ਮੰਦਰ ਵਿਖੇ ਜਾ ਕੇ ਸਮਾਪਤ ਹੋਈ। ਰਸਤਿਆਂ ਵਿੱਚ ਵੱਖ ਵੱਖ ਥਾਵਾਂ ਤੇ ਸ਼ਰਧਾਲੂਆਂ ਵੱਲੋਂ ਪੂਰੀ ਸ਼ਰਧਾ ਦੇ ਨਾਲ ਸ਼ੋਭਾ ਯਾਤਰਾ ਦਾ ਫੁੱਲ ਦੀ ਵਰਖਾ ਕਰਕੇ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਕਈ ਮੁੱਖ ਸ਼ਖਸੀਅਤਾਂ ਐਮ ਐਲ ਏ ਸੰਗਤ ਸਿੰਘ ਗਿਲਜੀਆਂ, ਆਮ ਆਦਮੀ ਪਾਰਟੀ ਨੇਤਾ ਜਸਵੀਰ ਸਿੰਘ ਰਾਜਾ, ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਸੈਕੇਟਰੀ ਹਰਮੀਤ ਸਿੰਘ ਔਲਖ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਨੇਤਾ ਕਮਲਜੀਤ ਸਿੰਘ ਕੁਰਾਰ, ਐਸ ਐੱਚ ਓ ਗੜਦੀਵਾਲਾ, ਨੇ ਸ਼ੋਭਾ ਯਾਤਰਾ ਵਿੱਚ ਭਾਗ ਲਿਆ। ਇਸ ਮੌਕੇ ਤੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ ਤੇ ਭਾਂਤ-ਭਾਂਤ ਦੇ ਲੰਗਰ ਲਗਾਏ।

ਇਸ ਮੌਕੇ ਤੇ ਕਾਂਗਰਸ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ,ਵਾਈਸ ਪ੍ਰਧਾਨ ਸੌਰਭ ਮਨਹਾਸ,ਐਡਵੋਕੇਟ ਸੰਨੀ ਜੈਨ,ਤੀਰਥ ਸਿੰਘ ਦਾਤਾ, ਟੋਨੀ ਪ੍ਰਧਾਨ,ਕਰਨੈਲ ਸਿੰਘ ਕਲਸੀ,ਸ਼੍ਰੋਮਣੀ ਅਕਾਲੀ ਦਲ ਗੜ੍ਹਦੀਵਾਲਾ ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ,ਆਈ ਵਿੰਗ ਗੜ੍ਹਦੀਵਾਲਾ ਸਰਕਲ ਪ੍ਰਧਾਨ ਅਮਨ ਚੱਗਰ,ਸਾਬਕਾ ਪ੍ਰਰਧਾ ਨਗਰ ਕੌਂਸਲ ਬੀਬੀ ਪਰਮਜੀਤ ਕੌਰ, ਚੌਧਰੀ ਵਿੱਕੀ ਰਾਜਵਿੰਦਰ ਸਿੰਘ ਰਾਜਾ ਚੌਧਰੀ,ਕੁਲਦੀਪ ਸਿੰਘ ਮਿੰਟੂ,ਸ਼ੁਭਮ ਸਹੋਤਾ, ਲੈਕਚਰਾਰ ਬਲਦੇਵ ਸਿੰਘ ਧੁੱਗਾ, ਸੂਬੇਦਾਰ ਬਚਨ ਸਿੰਘ ਕੁੱਲੀਆਂ, ਡਾ ਜਸਪਾਲ ਸਿੰਘ,ਸੰਨੀ ਕਲਿਆਣ,ਸ਼ੈਕੀ ਕਲਿਆਣ,ਧਰਮਿੰਦਰ ਕਲਿਆਣ,ਬਿੰਦਰ ਪਾਲ,ਅਸ਼ੋਕ ਕੁਮਾਰ,ਸੁਨੀਲ ਕਲਿਆਣ,ਸਾਗਰ ਮੋਗਾ,ਬਿੰਦੂ,ਪੰਕਜ ਸਿੱਧੂ, ਸੌਰਵ,ਸੁਰਿੰਦਰ, ਗੋਬਿੰਦਾ,ਹਨੀ ਬਾਬਾ, ਮਾਲਾ ਕਲਿਆਣ, ਸੰਦੀਪ ਕੁਮਾਰ,ਸਮੇਤ ਭਾਰੀ ਗਿਣਤੀ ਵਿਚ ਸ਼ਰਧਾਲੂ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply