UPDATED.. ਹੁਣ ਪੰਜਾਬ ਦੇ ਲੋਕਾਂ ਤੇ ਭਾਰੀ ਸਮਾਂ ਚੱਲ ਰਿਹਾ,ਜੇਕਰ ਕੁਰਬਾਨੀਆਂ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ,ਆਪਣੇ ਹੱਕ ਹਰ ਕੀਮਤ ਤੇ ਲੈਕੇ ਰਹਾਂਗੇ : ਭਾਈ ਵੀਰ ਸਿੰਘ

ਗੜ੍ਹਦੀਵਾਲਾ 1 ਨਵੰਬਰ (ਚੌਧਰੀ / ਪ੍ਰਦੀਪ ਸ਼ਰਮਾ /ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਇਲਾਕੇ ਦੀਆਂ ਸਮੂਹ ਸੁਸਾਇਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਗੜ੍ਹਦੀਵਾਲਾ ਵਿਖੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦਾ ਸ਼ਹਿਰੀ ਕਿਸਾਨ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ,ਸੁੱਤੀ ਹੋਈ ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।

ਜਿਸ ਨੂੰ ਸੰਬੋਧਨ ਕਰਦਿਆਂ ਗੁਰਸਾਹਿਬ ਸਿੰਘ,ਬਰਜਿੰਦਰ ਸਿੰਘ ਪਰਵਾਨਾ, ਹਰਸਿਮਰਨ ਸਿੰਘ,ਸਰਵਜੀਤ ਕੌਰ ਵੜਿੰਗ,ਪਰਮਪਾਲ ਸਿੰਘ,ਡਾ ਸੁਖਪ੍ਰੀਤ ਸਿੰਘ ਉਦੋਕੇ ,ਬੀਰ ਸਿੰਘ, ਅਮਰਜੀਤ ਸਿੰਘ ਮਾਹਲ, ਜੰਗਬੀਰ ਸਿੰਘ ਚੌਹਾਨ,ਨਵਤੇਜ ਸਿੰਘ ਗੁੱਗੂ ਅਮਰਜੀਤ ਸਿੰਘ ਰੜਾ,ਹਰਦੀਪ ਸਿੰਘ ਖੁੱਡਾ,ਮਾਸਟਰ ਰਛਪਾਲ ਸਿੰਘ,ਗੁਰਨਾਮ ਸਿੰਘ ਸਿੰਗੜੀਵਾਲ,ਪ੍ਰਿੰਸੀਪਲ ਸਰਵਣ ਸਿੰਘ ਸੰਸਾਰਪੁਰ ਆਦਿ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਾਡੇ ਪੰਜਾਬ ਨਾਲ ਜੱਦ ਵੀ ਹੋਇਆ ਧੱਕਾ ਹੋਇਆ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦਾ ਇਹ ਸੰਘਰਸ਼ ਹੁਣ ਅੰਦੋਲਨ ਦਾ ਰੂਪ ਅਖਤਿਆਰ ਕਰਕੇ ਆਪਣੇ ਹੱਕ ਵਾਪਸ ਲੈਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨੀ ਦੇ ਨਾਲ ਨਾਲ ਹਰ ਵਰਗ ਨੂੰ ਇਕੱਠੇ ਹੋ ਕੇ ਆਪਣੇ ਹੱਕ ਵਾਪਸ ਲੈਣੇ ਪੈਣਗੇ ਅਤੇ ਕਿਸਾਨੀ ਨੂੰ ਇਨਸਾਫ ਫੇਰ ਹੀ ਮਿਲੇਗਾ। ਉਨਾਂ ਕਿਹਾ ਕਿ ਜੱਦ ਵੀ ਕਦੇ ਪੰਜਾਬ ਤੇ ਕੋਈ ਔਕੜ ਆਈ ਤੇ ਉਸ ਸਮੇਂ ਪੰਜਾਬ ਦੇ ਨੌਜਵਾਨਾਂ ਨੇ ਕੁਰਬਾਨੀਆਂ ਦਿੱਤੀ। ਇਸ ਮੌਕੇ ਪੰਜਾਬ ਦੇ ਕਿਸਾਨਾਂ ਤੇ ਭਾਰੀ ਸਮਾਂ ਆਇਆ ਹੈ ਹੁਣ ਵੀ ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਕੁਰਬਾਨੀਆਂ ਦੇਣ ਦੀ ਲੋੜ ਪਈ ਤਾਂ ਉਹ ਇਸ ਲਈ ਤਿਆਰ ਹਨ।

ਇਸ ਮੌਕੇ ਮਨਜੋਤ ਸਿੰਘ ਤਲਵੰਡੀ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ,ਪ੍ਰਸ਼ੋਤਮ ਸਿੰਘ ਕੈਸ਼ੀਅਰ, ਲਖਵਿੰਦਰ ਸਿੰਘ,ਮਨਿੰਦਰ ਸਿੰਘ,ਗੁਰਵਿੰਦਰ ਸਿੰਘ,ਸਰਤਾਜ ਸਿੰਘ (ਸਟੇਜ ਸੈਕਟਰੀ),ਜਸਦੀਪ ਸਿੰਘ ਦੇਬੀ, ਡਾ ਮਨਦੀਪ ਸਿੰਘ ਡੱਫਰ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ,ਮਨਜੀਤ ਸਿੰਘ ਦਸੂਹਾ,ਐਡਵੋਕੇਟ ਕਰਮਵੀਰ ਸਿੰਘ ਘੁੰਮਣ,ਜਸਵੀਰ ਸਿੰਘ ਰਾਜਾ,ਹਰਮੀਤ ਸਿੰਘ ਔਲਖ,ਮੈੈਨੇਜਰ ਫਕੀਰ ਸਿੰਘ ਸਹੋਤਾ,ਗੁਰਦੀਪ ਸਿੰਘ (ਅਸੰਬਲੀ ਇੰਚਾਰਜ) ,ਸੁਖਪਾਲ ਸਿੰਘ ਡੱਫਰ, ਅਮਰਜੀਤ ਸਿੰਘ ਮਾਹਲ, ਗੁਰਨਾਮ ਸਿੰਘ ਸਿੰਗੜੀਵਾਲ, ਮਾਸਟਰ ਕੁਲਦੀਪ ਸਿੰਘ, ਗੁਰਦੀਪ ਸਿੰਘ ਗੜਦੀਵਾਲ, ਕੇਵਲ ਸਿੰਘ, ਚੈਂਚਲ ਸਿੰਘ ਬਾਹਗਾ, ਤੀਰਥ ਸਿੰਘ ਦਾਤਾ,ਮਨਜੀਤ ਸਿੰਘ ਰੌਬੀ, ਇੰਦਰਜੀਤ ਸਿੰਘ,ਸੁਖਬੀਰ ਸਿੰਘ ਗੜ੍ਹਦੀਵਾਲਾ,ਫਕੀਰ ਸਿੰਘ ਸਹੋਤਾ, ਸਰੂਪ ਸਿੰਘ,ਲਾਲ ਸਿੰਘ,ਹਰਦੀਪ ਸਿੰਘ ਪੈਂਕੀ, ਤਰਸੇਮ ਸਿੰਘ,ਹਰਵਿੰਦਰ ਸਿੰਘ ਸਰਾਈ, ਜਸਦੀਪ ਸਿੰਘ ਰਮਦਾਸਪੁਰ, ਗੁਰਦੀਪ ਸਿੰਘ ਡੱਫਰ ,ਡਾ ਮਨਦੀਪ ਸਿੰਘ, ਮਨਜੀਤ ਸਿੰਘ ਖਾਲਸਾ ਟਾਂਡਾ,ਕੁਲਦੀਪ ਸਿੰਘ ਮਿੰਟੂ,ਜਥੇਦਾਰ ਕਰਨੈਲ ਸਿੰਘ ਗੋਦਪੁਰ, ਗੁਰਪ੍ਰੀਤ ਸਿੰਘ ਹੀਰਾਹਾਰ, ਗਗਨਪ੍ਰੀਤ ਸਿੰਘ ਮੋਹਾਂ, ਸਰਪੰਚ ਜਸਵੀਰ ਸਿੰਘ, ਸਰਪੰਚ ਮੱਖਣ ਸਿੰਘ,ਸੁਖਵਿੰਦਰ ਸਿੰਘ ਖਿਆਲਾ ਬੁਲੰਦਾ,ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ ਸਮੇਤ ਭਾਰੀ ਗਿਣਤੀ ਵਿਚ ਇਲਾਕੇ ਭਰ ਦੇ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply