ਨਸ਼ੇ ਵਾਲ਼ੀਆਂ 490 ਗੋਲ਼ੀਆਂ ਸਮੇਤ 4 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ

ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਅਤੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਵੱਲੋਂ ਨਸ਼ੇ ਵਾਲ਼ੀਆਂ 490 ਗੋਲ਼ੀਆਂ ਸਮੇਤ 4 ਵਿਅਕਤੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ ਹੈ ।

ਸਬ ਇੰਸਪੈਕਟਰ ਭੱਪੀ ਮਸੀਹ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਸਹਾਇਕ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸ਼ਿਵਾ ਰਿਜਾਰਟ ਗੰਦਾ ਨਾਲਾ ਨੇੜੇ ਕਮਲਜੀਤ ਸਿੰਘ ਉਰਫ ਕਾਲੀ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਗੁਰਦਾਸਪੁਰ ਨੂੰ ਸ਼ੱਕ ਪੈਣ ਤੇ ਰੋਕਿਆਂ ਅਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਫ਼ੋਨ ਕਰ ਕਿਹਾ ਕਿ ਮੋਕਾਂ ਉੱਪਰ ਪੁਹੰਚੋ ਜਿਸ ਤੇ ਕਾਰਵਾਈ ਕਰਦੇ ਉਹਨਾਂ ਮੋਕਾਂ ਉੱਪਰ ਪੁੱਜ ਕੇ ਕਾਬੂ ਕੀਤੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 110 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆ ।
                   
ਸਬ ਇੰਸਪੈਕਟਰ ਉਕਾਂਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਬੱਸ ਸਟੈਂਡ ਤੋਂ ਵਿਨੋਦ ਕੁਮਾਰ ਉਰਫ ਲਵਲੀ ਪੁੱਤਰ ਬਲਕਾਰ ਸਿੰਘ ਵਾਸੀ ਅਲੀਵਾਲ ਬਟਾਲਾ ਅਤੇ ਸੁਖਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਸੰਤੋਖ ਸਿੰਘ ਵਾਸੀ ਬਟਾਲਾ ਨੂੰ ਸ਼ੱਕ ਪੈਣ ਤੇ ਰੋਕਿਆਂ ਅਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਫ਼ੋਨ ਕਰ ਕਿਹਾ ਕਿ ਮੋਕਾਂ ਉੱਪਰ ਪੁਹੰਚੋ ਜਿਸ ਤੇ ਕਾਰਵਾਈ ਕਰਦੇ ਉਹਨਾਂ ਮੋਕਾਂ ਉੱਪਰ ਪੁੱਜ ਕੇ ਕਾਬੂ ਕੀਤੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਮੋਟਰਸਾਈਕਲ ਦੀ ਹੈੱਡ ਲਾਈਟ ਦੇ ਟਾਪੇ ਵਿੱਚੋਂ  105 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆ ।
             
ਸਹਾਇਕ  ਸਬ ਇੰਸਪੈਕਟਰ ਪਲਵਿੰਦਰ ਸਿੰਘ ਪੁਲਿਸ ਸਟੇਸ਼ਨ ਕਲਾਨੋਰ  ਨੇ ਦਸਿਆਂ ਕਿ ਸਹਾਇਕ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬਾਬਾ ਕਾਰ ਸਟੇਡੀਅਮ ਕਲਾਨੋਰ ਤੋਂ ਸਤਜਿੰਦਰ ਸਿੰਘ ਉਰਫ ਸੱਤੂ ਪੁੱਤਰ ਬਲਵਿੰਦਰ ਸਿੰਘ ਵਾਸੀ ਕਲਾਨੋਰ ਨੂੰ ਸ਼ੱਕ ਪੈਣ ਤੇ ਰੋਕਿਆਂ ਅਤੇ ਪੁਲਿਸ ਸਟੇਸ਼ਨ ਕਲਾਨੋਰ ਵਿਖੇ ਫ਼ੋਨ ਕਰ ਕਿਹਾ ਕਿ ਮੋਕਾਂ ਉੱਪਰ ਪੁਹੰਚੋ ਜਿਸ ਤੇ ਕਾਰਵਾਈ ਕਰਦੇ ਉਹਨਾਂ ਮੋਕਾਂ ਉੱਪਰ ਪੁੱਜ ਕੇ ਕਾਬੂ ਕੀਤੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 190 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply