26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਵਿੱਚ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਵਲੋਂ ਨਹਿਰੂ ਪਾਰਕ ਵਿਖੇ ਸ਼ਮੂਲੀਅਤ ਕਰਨ ਦਾ ਐਲਾਨ

ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਕਾਨੂੰਨ ਵਿੱਚ ਸੋਧ ਕਰਕੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੇ ਸੁਪਨੇ ਕੀਤੇ ਚਕਨਾਚੂਰ

ਗੁਰਦਾਸਪੁਰ 22 ਨਵੰਬਰ ( ਅਸ਼ਵਨੀ  ) : 26 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਦਾ ਘਾਣ ਕਰਨ ਵਾਲੇ  ਮਜ਼ਦੂਰ ਵਿਰੋਧੀ ਸੋਧਾਂ ਕਰਨ ਦੇ ਵਿਰੋਧ ਵਿਚ ਦੇਸ਼ ਵਿਆਪੀ ਹੜਤਾਲ ਵਿੱਚ  ਨਹਿਰੂ ਪਾਰਕ ਗੁਰਦਾਸਪੁਰ ਵਿਖੇ ਇਫਟੂ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਵਲੋਂ ਕੀਤੀ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਗੁਰਦਾਸਪੁਰ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ। ਬਲਾਕ ਬਹਿਰਾਮਪੁਰ ਦੀਆਂ ਵੱਖ-ਵੱਖ ਸਬ ਸੈਂਟਰ ਦੀਆਂ ਸਰਗਰਮ ਵਰਕਰਾਂ ਦੀ ਅਮਰਜੀਤ ਸ਼ਾਸਤਰੀ,ਗੁਰਵਿੰਦਰ ਕੌਰ,ਬਹਿਰਾਮਪੁਰ ਅਤੇ ਅਨੇਕ ਚੰਦ ਪਾਹੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ  ਮੋਦੀ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੀ ਸੰਕਟਮਈ ਸਥਿਤੀ ਵਿਚ ਮਜ਼ਦੂਰ ਵਿਰੋਧੀ ਨੀਤੀਆਂ ਲਿਆਉਣ ਦੀ ਨਿੰਦਾ ਕੀਤੀ ਗਈ।ਇਹ ਨਾ ਸੋਧਾਂ ਕਾਰਨ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੂੰ ਮਹੀਨਾ ਵਾਰ ਤਨਖਾਹ ਲਗਵਾਉਣ ਦੇ ਸੁਪਨੇ ਨੂੰ ਚਕਨਾਚੂਰ ਹੋਣ ਦੀ ਸੰਭਾਵਨਾ ਬਰਕਰਾਰ ਹੋ ਗਈ ਹੈ। ਇਸ ਲਈ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਕੋਲ ਤਿੱਖੇ ਸੰਘਰਸ਼ਾਂ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਰਹਿ ਗਿਆ ਹੈ।

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਦੇ ਜਿਲਾ ਜਰਨਲ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੀਆਂ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ ਸਮਾਰਟ ਫੋਨ ਲੈਣ ਅਤੇ  ਬਣਦੀਆਂ ਸਹੂਲਤਾਂ ਦੇਣ ਵਿਚ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਵਰਕਰਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਰਾਸ਼ਟਰਪਤੀ ਜੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਸੌਂਪਿਆ ਜਾਵੇਗਾ ਜਿਸ ਵਿਚ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਉਠਾਈਆਂ ਜਾਣਗੀਆਂ। ਇਸ ਮੌਕੇ  ਸਬ ਸੈਂਟਰ  ਬਹਿਰਾਮਪੁਰ ਤੋਂ ਵੀਨਾ ਰਾਣੀ,ਸੁਨੀਤਾ ਰਾਣੀ ਅਤੇ ਸੁਖਰਾਣੀ ਸਬ ਸੈਂਟਰ ਦੋਦਵਾ ਤੋਂ ਗੀਤਾ ਦੇਵੀ,ਤ੍ਰਿਸਲਾ,ਅਨੁਬਾਲਾ ਅਤੇ ਜਸਵੀਰ ਕੌਰ ਝਬਕਰਾ  ਮਰਾੜ੍ਹਾਂ ਤੋਂ ਅਨੀਤਾ ਦੇਵੀ,ਸਰਬਜੀਤ ਕੌਰ ਅਤੇ ਮਨਜੀਤ ਕੌਰ  ਗਾਹਲੜੀ ਸੰਘੌਰ ਸਬ ਸੈਂਟਰ ਤੋਂ ਸਰਬਜੀਤ ਕੌਰ,ਵੀਨਾ ਦੇਵੀ ਅਤੇ ਨਿਸ਼ਾ ਰਾਣੀ ਉੱਚਾ ਧਕਾਲਾ,ਪਨਿਆੜ,ਸੁਲਤਾਨੀ ਅਤੇ ਬਾਹਮਣੀ  ਸਬ ਸੈਂਟਰ ਤੋਂ ਸੁਨੀਤਾ,ਰਾਣੀ,ਸ਼ਸ਼ੀ ਬਾਲਾ,ਸੁੱਖੀ ਦੇਵੀ ਅਤੇ ਕਮਲੇਸ਼ ਕੁਮਾਰੀ ਨੇ ਵੱਖ-ਵੱਖ ਪਿੰਡਾਂ ਵਿਚ ਕਿਰਤੀਆਂ ਮਜ਼ਦੂਰਾਂ ਨੂੰ ਲਾਮਬੰਦ ਕਰਕੇ 26 ਨਵੰਬਰ ਨੂੰ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਦਾ ਅਹਿਦ ਲਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply